ਗੈਗਸਟਰ ਹੈਰੀ ਚੱਠਾ ਪਹਿਲ੍ਹਾ ਹੀ ਲੈ ਚੁੱਕਾ ਹੈ 5 ਲੱਖ ਰੁਪਏ ਦੀ ਫਿਰੌਤੀ
ਗੁਰਦਾਸਪੁਰ, 23 ਨਵੰਬਰ 2023 (ਦੀ ਪੰਜਾਬ ਵਾਇਰ)। ਗੈਗਸਟਰ ਲੰਡਾ ਹਰੀਕੇ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਵਸਨੀਕ ਕੋਲੋ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਮਾਰ ਦੇਣ ਦੀਆਂ ਧਮਕੀਆਂ ਦਿੱਤੀਆ ਰਹਿਆ ਹਨ। ਹਾਲਾਕਿ ਨੌਜਵਾਨ ਨੂੰ ਕਰੀਹ ਛੇ ਮਹੀਨੇ ਪਹਿਲ੍ਹਾ ਗੈਗਸਟਰ ਹੈਰੀ ਚੱਠਾ ਵੱਲੋਂ ਵੀ ਫੋਨ ਕਰ ਕੇ ਲਗਾਤਾਰ ਧਮਕਾਇਆ ਗਿਆ ਅਤੇ ਕਰੀਬ ਤਿੰਨ ਮਹੀਨੇ ਪਹਿਲ੍ਹਾ ਨੌਜਵਾਨ ਨੇ ਆਪਣੀ ਜਾਣ ਬਚਾਉਣ ਲਈ ਗੈਗਸਟਰ ਹੈਰੀ ਚੱਠਾ ਦੇ ਦੋ ਸਾਥਿਆ ਨੂੰ 5 ਲੱਖ ਰੁਪਏ ਬਤੌਰ ਫਿਰੋਤੀ ਅਦਾ ਕੀਤੇ। ਜਿਸ ਤੋਂ ਬਾਅਦ ਹੁਣ ਮੁੜ ਤੋਂ ਨੌਜਵਾਨ ਨੂੰ ਧਮਕੀਆਂ ਮਿਲ ਰਹਿਆ ਹਨ ਪਰ ਇਸ ਵਾਰ ਗੈਗਸਟਰ ਲੰਡਾ ਹਰੀਕੇ ਵੱਲੋਂ ਵੱਖ ਵੱਖ ਨੰਬਰਾਂ ਤੋਂ ਕਾਲ ਕਰਕੇ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਬਕਾਇਦਾ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਨੌਜਵਾਨ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਚਾਚੇ ਤਾਏ ਵਿਦੇਸ਼ ਵਿੱਚ ਰਹਿੰਦੇ ਹਨ। ਨੌਜਵਾਨ ਨੂੰ ਕਰੀਬ 6 ਮਹੀਨੇ ਪਹਿਲ੍ਹਾਂ ਹੈਰੀ ਚੱਠਾ ਦਾ ਵੱਟਸਐਪ ਤੇ ਫੋਨ ਆਉਂਦਾ ਹੈ ਅਤੇ 20 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਪੈਸੇ ਨਾ ਦੇਣ ਦੀ ਸੂਰਤ ਵਿੱਚ ਘਰ ਆ ਕੇ ਗੋਲਿਆ ਮਾਰ ਦੇਣ ਦੀ ਗੱਲ ਕਹੀ ਜਾਂਦੀ ਹੈ। ਕਰੀਬ ਤਿੰਨ ਮਹੀਨੇ ਪਹਿਲ੍ਹਾ ਮੁਦਈ ਪੰਜ ਲੱਖ ਰੁਪਏ ਦਾ ਇੰਤਜਾਮ ਕਰ ਡਰ ਦੇ ਮਾਰੇ ਹੈਰੀ ਚੱਠਾ ਵੱਲੋਂ ਦੱਗੇ ਗਏ ਥਾਂ ਤੇ ਬਟਾਲਾ ਦੇ ਇੱਕ ਹੋਟਲ ਕੋਲ ਪਹੁੰਚ ਜਾਂਦਾ ਹੈ। ਉੱਥੇ ਦੋ ਸਰਦਾਰ ਨੌਜਵਾਨ ਜੋਕਿ ਮੋਟਰਸਾਈਕਲ ਤੇ ਸਵਾਰ ਸਨ ਆਉਂਦੇ ਹਨ ਅਤੇ ਉਨ੍ਹਾਂ ਵੱਲੋਂ ਮੁਦਈ ਦੀ ਗੱਲ ਹੈਰੀ ਚੱਠਾ ਨਾਲ ਕਰਵਾਈ ਜਾਂਦੀ ਹੈ। ਚੱਠਾ ਵੱਲੋਂ ਨੌਜਵਾਨਾਂ ਨੂੰ ਪੈਸੇ ਫੜਾਉਣ ਦੀ ਗੱਲ਼ ਕਹੀ ਗਈ ਅਤੇ ਉਸ ਵੱਲੋਂ ਪੈਸੇ ਦੇ ਦਿੱਤੇ ਗਏ।
ਪਰ ਹੁਣ ਕਰੀਬ ਪਿਛਲੇ 10 ਦਿਨ੍ਹਾਂ ਤੋਂ ਵਟਸਐਪ ਨੰਬਰਾਂ ਤੋਂ ਕਾਲ ਆ ਰਹੀ ਹੈ ਅਤੇ ਕਾਲ ਕਰਨ ਵਾਲਾ ਖੁੱਦ ਨੂੰ ਲੰਡਾ ਹਰੀਕੇ ਦੱਸ ਰਿਹਾ ਹੈ ਅਤੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰ ਰਿਹਾ ਹੈ। ਲੰਡਾ ਹਰੀਕੇ ਵੱਲੋਂ ਪੈਸੇ ਨਾ ਦੇਣ ਦੀ ਸੂਰਤ ਵਿੱਚ ਮਾਰ ਦੇਣ ਦੀਆਂ ਧਮਕੀਆ ਦਿੱਤੀਆ ਜਾ ਰਹਿਆ ਹਨ।
ਉਧਰ ਐਸਐਸਪੀ ਗੁਰਦਾਸਪੁਰ ਹਰੀਸ਼ ਦਾਯਮਾ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਹੈਰੀ ਚੱਠਾ, ਲੰਡਾ ਹਰੀਕੇ ਸਮੇਤ ਦੋ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲਿਸ ਇਸ ਮਾਮਲੇ ਨੂੰ ਬੇਹੱਦ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਬਾਬਤ ਪੂਰੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਗੈਗਸਟਰ ਹੈਰੀ ਚੱਠਾ ਅਤੇ ਗੈਗਸਟਰ ਲੰਡਾ ਹਰੀਕੇ ਵਿਦੇਸ਼ਾ ਵਿੱਚ ਵੱਸੇ ਹੋਏ ਹਨ।