ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ‘ਚ NIA ਦਾ ਛਾਪਾ: ਅਮਰੀਕਾ ਰਹਿੰਦੇ ਨੌਜਵਾਨ ਦੇ ਘਰ ਦੀ ਤਲਾਸ਼ੀ, ਅੰਮ੍ਰਿਤਪਾਲ ਨਾਲ ਸਬੰਧਾਂ ‘ਤੇ ਪਰਿਵਾਰ ਤੋਂ ਪੁੱਛਗਿੱਛ

ਗੁਰਦਾਸਪੁਰ ‘ਚ NIA ਦਾ ਛਾਪਾ: ਅਮਰੀਕਾ ਰਹਿੰਦੇ ਨੌਜਵਾਨ ਦੇ ਘਰ ਦੀ ਤਲਾਸ਼ੀ, ਅੰਮ੍ਰਿਤਪਾਲ ਨਾਲ ਸਬੰਧਾਂ ‘ਤੇ ਪਰਿਵਾਰ ਤੋਂ ਪੁੱਛਗਿੱਛ
  • PublishedNovember 22, 2023

ਗੁਰਦਾਸਪੁਰ, 22 ਨਵੰਬਰ 2023 (ਦੀ ਪੰਜਾਬ ਵਾਇਰ)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਜ਼ਿਲ੍ਹਾ ਗੁਰਦਾਸਪੁਰ ‘ਚ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਬਟਾਲਾ ਤਹਸੀਲ ਅਧੀਨ ਪੈਂਦੇ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੁੱਲੇਵਾਲ ਵਿੱਚ ਹੋਈ। ਇੱਥੇ ਟੀਮ ਬਲਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਦੇ ਘਰ ਪੁੱਜੀ।

ਜਾਣਕਾਰੀ ਅਨੁਸਾਰ ਬਲਜੀਤ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਦੀਪ ਸਿੱਧੂ ਫਾਊਂਡੇਸ਼ਨ ਤਹਿਤ ਸਮਾਜ ਸੇਵੀ ਕੰਮ ਕਰ ਰਿਹਾ ਹੈ। NIA ਨੂੰ ਸ਼ੱਕ ਹੈ ਕਿ ਉਹ ਖਾਲਿਸਤਾਨੀ ਗਤੀਵਿਧੀਆਂ ‘ਚ ਸ਼ਾਮਲ ਹੈ। ਜਿਸ ਦੇ ਚਲਦੇ ਉਸ ਦੇ ਘਰ ਛਾਪਾ ਮਾਰਿਆ ਗਿਆ। ਛਾਪੇਮਾਰੀ ਸਵੇਰੇ 6 ਵਜੇ ਤੋਂ 11 ਵਜੇ ਤੱਕ ਜਾਰੀ ਰਹੀ। ਟੀਮ ਲੰਬੀ ਪੁੱਛਗਿੱਛ ਤੋਂ ਬਾਅਦ ਵਾਪਸ ਪਰਤ ਗਈ ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਲਜੀਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਰਹਿ ਰਿਹਾ ਹੈ। ਬਲਜੀਤ ਦੇ ਪਿਤਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬਲਜੀਤ ਸਿੰਘ ਦੀਪ ਸਿੱਧੂ ਦੀ ਟੀਮ ਦਾ ਮੈਂਬਰ ਹੈ ਅਤੇ ਉਨ੍ਹਾਂ ਦੀ ਟੀਮ ਪੰਜਾਬ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰਦੀ ਹੈ।

ਟੀਮ ਨੇ ਘਰ ਦੀ ਤਲਾਸ਼ੀ ਲਈ ਤਾਂ ਕੁਝ ਨਹੀਂ ਮਿਲਿਆ

ਛਾਪੇਮਾਰੀ ਕਰਨ ਵਾਲੇ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਹੈ। ਉਸ ਨੇ ਇਹ ਵੀ ਪੁੱਛਿਆ ਹੈ ਕਿ ਜਦੋਂ ਅਜਨਾਲਾ ਕਾਂਡ ਵਾਪਰਿਆ ਤਾਂ ਉਸ ਦਾ ਅੰਮ੍ਰਿਤਪਾਲ ਸਿੰਘ ਨਾਲ ਕੀ ਸਬੰਧ ਸੀ। ਟੀਮ ਨੇ ਘਰ ਦੀ ਤਲਾਸ਼ੀ ਵੀ ਲਈ ਪਰ ਕੁਝ ਬਰਾਮਦ ਨਹੀਂ ਹੋਇਆ।

Written By
The Punjab Wire