Close

Recent Posts

ਗੁਰਦਾਸਪੁਰ ਪੰਜਾਬ

ਨਜਾਇਜ ਸਬੰਧਾ ਦੇ ਚਲਦੇ ਆਸ਼ਿਕ ਨੇ ਕੀਤਾ ਪ੍ਰੇਮਿਕਾ ਦੇ ਪਤੀ ਦਾ ਕਤਲ, ਪੰਜ ਖਿਲਾਫ਼ ਮਾਮਲਾ ਦਰਜ

ਨਜਾਇਜ ਸਬੰਧਾ ਦੇ ਚਲਦੇ ਆਸ਼ਿਕ ਨੇ ਕੀਤਾ ਪ੍ਰੇਮਿਕਾ ਦੇ ਪਤੀ ਦਾ ਕਤਲ, ਪੰਜ ਖਿਲਾਫ਼ ਮਾਮਲਾ ਦਰਜ
  • PublishedNovember 15, 2023

ਗੁਰਦਾਸਪੁਰ, 15 ਨਵੰਬਰ 2023 (ਦੀ ਪੰਜਾਬ ਵਾਇਰ)। ਨਾਜਾਇਜ ਸਬੰਧਾ ਦੇ ਚਲਦੇ ਇੱਕ ਆਸ਼ਿਕ ਵੱਲੋਂ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਸ਼ਿਕ ਵੱਲੋਂ ਪ੍ਰੇਮਿਕਾ ਦੇ ਪਤਿ ਨੂੰ ਗੱਡੀ ਧੱਲੇ ਦੇ ਕੇ ਜਖ਼ਮੀ ਕਰ ਦਿੱਤਾ ਗਿਆ। ਜਿਸ ਦੀ ਬੀਤੇ ਦਿਨ੍ਹੀਂ ਮੌਤ ਹੋ ਗਈ। ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਵੱਲੋਂ ਇਸ ਸਬੰਧੀ ਆਸ਼ਿਕ ਸਮੇਤ ਕੁੱਲ ਪੰਜ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਡਾਲਾ ਵਜੋਂ ਹੋਈ ਹੈ।

ਇਸ ਸਬੰਧੀ ਥਾਣਾ ਮੁੱਖੀ ਕਰਿਸ਼ਮਾ ਦੇਵੀ ਨੇ ਦੱਸਿਆ ਕਿ ਇਹ ਮੁਕਦਮਾ ਮ੍ਰਿਤਕ ਦੇ ਭਰਾ ਗੁਰਵਿੰਦਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਾਡਾਲਾ ਦੇ ਬਿਆਨਾਂ ਤੇ ਆਸ਼ਿਕ ਪ੍ਰਭਜੋਤ ਸਿੰਘ ਉਸ ਦੇ ਭਰਾ ਸਰਬਜੋਤ ਸਿੰਘ ਪੁੱਤਰ ਵੀਰ ਸਿੰਘ, ਪਿਤਾ ਵੀਰ ਸਿੰਘ ਅਤੇ ਚਾਚਾ ਜਗੀਰ ਸਿੰਘ ਪੁੱਤਰ ਇਸ਼ਰ ਸਿੰਘ ਵਾਸੀਆਂਨ ਖਿੱਚੀਆ ਅਤੇ ਮ੍ਰਿਤਕ ਦੀ ਪਤਨੀ ਮਨਦੀਪ ਕੋਰ ਵਾਸੀ ਨਾਡਾਲਾ ਖਿਲਾਫ਼ ਦਰਜ ਕੀਤਾ ਗਿਆ ਹੈ ।

ਮੁਦਈ ਨੇ ਦੱਸਿਆ ਕਿ ਉਸ ਦੇ ਭਰਾ ਮਨਜੀਤ ਸਿੰਘ ਦੀ ਸਾਦੀ ਕਰੀਬ 12 ਸਾਲ ਪਹਿਲਾ ਮਨਦੀਪ ਕੋਰ ਪੁਤਰੀ ਗੁਰਮੇਜ ਸਿੰਘ ਵਾਸੀ ਪਵਾਗ ਥਾਣਾ ਮੁਕੇਰੀਆ ਜਿਲਾ ਹੁਸਿਆਰਪੁਰ ਨਾਲ ਹੋਈ ਸੀ। ਮਨਦੀਪ ਕੋਰ ਦੇ ਪ੍ਰਭਜੋਤ ਸਿੰਘ ਨਾਲ ਨਜਾਇਜ ਸਬੰਧ ਬਣ ਗਏ ਸਨ। ਪ੍ਰਭਜੋਤ ਸਿੰਘ ਅਤੇ ਮਨਦੀਪ ਕੋਰ ਨੇ ਨਵਾ ਸ਼ਾਲਾ ਵਿਖੇ ਕਮਰਾ ਕਿਰਾਏ ਤੇ ਲਿਆ ਹੋਇਆ ਸੀ।

30 ਅਕਤੂਬਰ 2023 ਨੂੰ ਉਸ ਦੇ ਪਰਿਵਾਰ ਨੇ ਨਵਾ ਸ਼ਾਲਾ ਵਿਖੇ ਜਾ ਕੇ ਇਨਾਂ ਦੋਨਾਂ ਨੂੰ ਕਾਫੀ ਸਮਝਾਇਆ ਸੀ। ਪਰ ਦੋਸੀਆਂ ਨੇ ਕੋਈ ਗੱਲ ਨਹੀ ਮੰਨੀ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇ ਕੇ ਭਜਾ ਦਿੱਤਾ। ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਕਾਰ ਤੇ ਸਵਾਰ ਹੋ ਕੇ ਪੁੱਲ ਤਿੱਬੜੀ ਵਿਖੇ ਆ ਗਏ। ਇਸ ਦੌਰਾਨ ਵੱਕਤ ਕ੍ਰੀਬ 6.30 ਸ਼ਾਮ ਨੂੰ ਇੱਕ ਸਵਿਫਟ ਡਿਜਾਇਰ ਕਾਰ ਆਈ ਜਿਸ ਨੂੰ ਦੋਸੀ ਪ੍ਰਭਜੋਤ ਸਿੰਘ ਚਲਾ ਰਿਹਾ ਸੀ ਅਤੇ ਬਾਕੀ ਦੋਸੀ ਕਾਰ ਵਿੱਚ ਸਵਾਰ ਸਨ। ਜਿਨਾਂ ਨੇ ਮਨਜੀਤ ਸਿੰਘ ਨੂੰ ਘੇਰ ਕੇ ਘਸੁੰਨ ਮੁੱਕੀ ਕਰਨ ਲੱਗ ਪਏ ਅਤੇ ਦੋਸੀ ਪ੍ਰਭਜੋਤ ਸਿੰਘ ਨੇ ਆਪਣੀ ਗੱਡੀ ਦੀ ਇੱਕਦਮ ਰਫਤਾਰ ਵਧਾ ਕੇ ਮਾਰ ਦੇਣ ਦੀ ਨੀਅਤ ਨਾਲ ਕਾਰ ਮਨਜੀਤ ਸਿੰਘ ਤੇ ਚੜਾ ਦਿੱਤੀ ਜਿਸ ਨਾਲ ਮਨਜੀਤ ਸਿੰਘ ਦੀ ਖੱਬੀ ਲੱਤ ਬੁਰੀ ਤਰਾਂ ਚਕਨਾ ਚੂਰ ਹੋ ਗਈ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਜਿਸਨੂੰ ਬਾਅਦ ਵਿੱਚ ਇਕ ਨਿਜੀ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਜਿਸਦੀ ਮਿਤੀ 13.11.23 ਨੂੰ ਮੌਤ ਹੋ ਗਈ।

ਥਾਣਾ ਮੁੱਖੀ ਨੇ ਦੱਸਿਆ ਕਿ ਇਸ ਸਬੰਧੀ ਉਕਤ ਤੇ ਦੋਸ਼ਿਆ ਖਿਲਾਫ਼ ਆਈਪੀਸੀ ਧਾਰਾ 302,149, 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Written By
The Punjab Wire