ਗੁਰਦਾਸਪੁਰ, 9 ਨਵੰਬਰ 2023 (ਦੀ ਪੰਜਾਬ ਵਾਇਰ)। ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਵਿਦੇਸ਼ (ਇੰਗਲੈਂਡ) ਭੇਜਣ ਦੇ ਨਾਮ ਤੇ ਕਰੀਬ ਸਾਢੇ 18 ਲੱਖ ਰੁਪਏ ਦੀ ਠੱਗੀ ਮਾਰਨ ਦੇ ਚਲਦੇ ਚਾਰ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਇਹ ਮਾਮਲਾ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਸਾਹਿਬ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਮਾਲੀ ਸਰਾਏ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਭਿਨਵ ਮਹਾਜਨ ਪੁੱਤਰ ਸੁਨੀਲ ਕੁਮਾਰ, ਕਾਜਲ ਸ਼ਰਮਾ ਪੁੱਤਰੀ ਰਾਜੇਸ਼ ਕੁਮਾਰ ਵਾਸੀਆਂਨ ਹਰਦੋਛੰਨੀ ਰੋਡ ਗੁਰਦਾਸਪੁਰ, ਲਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਲੀਮਪੁਰ ਅਫਗਾਨਾ ਥਾਣਾ ਸਦਰ ਗੁਰਦਾਸਪੁਰ, ਮੈਡਮ ਸ਼ਾਕਸੀ ਸ਼ਰਮਾ ਵਾਸੀ ਦਫਤਰ IESI ਇੰਮੀਗ੍ਰੇਸਨ ਦਫਤਰ ਸਾਹਮਣੇ ਪੁਲਿਸ ਲਾਇਨ ,ਗੁਰਦਾਸਪੁਰ ਵਲੋ ਉਸ ਨਾਲ ਠੱਗੀ ਮਾਰੀ ਗਈ ਹੈ। ਉਕਤ ਦੋਸ਼ੀਆਂ ਵੱਲੋਂ ਉਸ ਦੇ ਲੜਕੇ ਲਵਪ੍ਰੀਤ ਸਿੰਘ ਨੂੰ ਵਿਦੇਸ਼ (ਇੰਗਲੈਂਡ) ਭੈਜਣ ਦੇ ਨਾਮ ਤੇ 18,60,000/ਰੁ: ਦੀ ਠੱਗੀ ਮਾਰ ਕੇ ਧੋਖਾਧੜੀ ਕੀਤੀ ਹੈ। ਇਸ ਸਬੰਧੀ ਉਪ ਪੁਲਿਸ ਕਪਤਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਧਾਰੀਵਾਲ ਅੰਦਰ ਇਸ ਸਬੰਧੀ 420,120-ਬੀ ਆਈਪੀਸੀ ਅਤੇ 13 ਪੰਜਾਬ ਟ੍ਰੈਵਲ ਪ੍ਰੋਫੈਸਨਲ ਰੈਗੂਲੇਸਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।