ਗੁਰਦਾਸਪੁਰ, 8 ਨਵੰਬਰ 2023 (ਦੀ ਪੰਜਾਬ ਵਾਇਰ)। ਦੀਨਾਨਗਰ ਥਾਣੇ ਦੀ ਪੁਲੀਸ ਨੇ ਨਾਕਾਬੰਦੀ ਦੌਰਾਨ ਦੋ ਮੁਲਜ਼ਮਾਂ ਨੂੰ 390 ਗ੍ਰਾਮ ਹੈਰੋਇਨ ਅਤੇ 2 ਲੱਖ 61 ਹਜ਼ਾਰ 400 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।
ਐਸ.ਆਈ ਸੁਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪਠਾਨਕੋਟ ਤੋਂ ਆ ਰਹੀ ਬੱਸ ਦੀ ਚੈਕਿੰਗ ਦੌਰਾਨ ਮੁਲਜ਼ਮ ਅਕਾਸ਼ਦੀਪ ਸਿੰਘ ਅਤੇ ਸ਼ੇਰਾ ਸਿੰਘ ਵਾਸੀ ਪੰਡੋਰੀ ਚਾਟੀ ਵਿੰਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਿੱਟਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਅਕਾਸ਼ਦੀਪ ਦੀ ਕਿੱਟ ਵਿੱਚੋਂ 390 ਗ੍ਰਾਮ ਹੈਰੋਇਨ ਅਤੇ ਸ਼ੇਰਾ ਸਿੰਘ ਦੀ ਕਿੱਟ ਵਿੱਚੋਂ 2 ਲੱਖ 61 ਹਜ਼ਾਰ 400 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।
ਮੁਲਜ਼ਮਾਂ ਨੇ ਦੱਸਿਆ ਕਿ ਉਹ ਪਲਵਿੰਦਰ ਸਿੰਘ ਤੋਂ ਹੈਰੋਇਨ ਲੈ ਕੇ ਆਏ ਸਨ, ਜੋ ਕਿ ਮਹਾਂਸ਼ੂ ਗੁੱਜਰ ਵਾਸੀ ਜੰਮੂ ਨੂੰ ਸੌਂਪੀ ਜਾਣੀ ਸੀ। ਪੁਲੀਸ ਨੇ ਚਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।