80 ਲੋਕ ਹੋਏ ਚਿਕਨਗੁਨੀਆਂ ਬੁਖਾਰ ਦਾ ਸ਼ਿਕਾਰ
ਗੁਰਦਾਸਪੁਰ, 7 ਨਵੰਬਰ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਵਿੱਚ ਹੁਣ ਤੱਕ ਡੇਂਗੂ ਦੇ ਕੁੱਲ 425 ਮਰੀਜ਼ ਪਾਏ ਗਏ ਹਨ। ਇਸ ਦੇ ਨਾਲ ਹੀ ਚਿਕਨਗੁਨੀਆ ਦੇ ਕੁੱਲ 80 ਮਰੀਜ਼ ਪਾਏ ਗਏ ਹਨ। ਵਿਭਾਗ ਵੱਲੋਂ ਅੱਜ ਤੱਕ ਕੁੱਲ 1877 ਡੇਂਗੂ ਦੇ ਟੈਸਟ ਕੀਤੇ ਗਏ ਹਨ। ਮੰਗਲਵਾਰ ਨੂੰ ਤਿੰਨ ਟੈਸਟ ਕੀਤੇ ਗਏ ਜਿਸ ਵਿੱਚ ਦੋ ਮਰੀਜ਼ ਸੰਕਰਮਿਤ ਪਾਏ ਗਏ। ਜ਼ਿਲ੍ਹੇ ਵਿੱਚ ਇਸ ਵੇਲੇ ਕੁੱਲ 22 ਡੇਂਗੂ ਦੇ ਐਕਟਿਵ ਮਰੀਜ਼ ਹਨ।
ਵਿਭਾਗ ਵੱਲੋਂ ਚਿਕਨਗੁਨੀਆ ਦੇ ਮਰੀਜ਼ਾਂ ਦੇ ਕੁੱਲ 381 ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ ਕੁੱਲ 80 ਮਰੀਜ਼ ਸੰਕਰਮਿਤ ਪਾਏ ਗਏ। ਇਸ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਪ੍ਰਭਜੋਤ ਕਲਸੀ ਦਾ ਕਹਿਣਾ ਹੈ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਚਿਕਨਗੁਨੀਆ ਦਾ ਕੋਈ ਵੀ ਸਰਗਰਮ ਮਰੀਜ਼ ਨਹੀਂ ਹੈ।
ਉੱਧਰ ਇਸ ਸਬੰਧੀ ਨਗਰ ਕੌਸਿਲ ਦੇ ਲੱਖ ਦਾਵੇਆਂ ਤੋਂ ਬਾਅਦ ਵੀ ਆਮ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਸਿਲ ਵੱਲੋਂ ਸ਼ਹਿਰ ਅੰਦਰ ਫੌਗਿੰਗ ਨਹੀਂ ਕਰਵਾਈ ਜਾ ਰਹੀ।