ਗੁਰਦਾਸਪੁਰ, 2 ਨਵੰਬਰ 2023 (ਦੀ ਪੰਜਾਬ ਵਾਇਰ)। ਥਾਣਾ ਕਲਾਨੌਰ ਦੀ ਪੁਲਿਸ ਵੱਲੋਂ ਗ੍ਰਾਮ ਪੰਚਾਇਤ ਕਲਾਨੌਰ ਦੀ ਜਮੀਨ ਦੀ ਬੋਲੀ ਦੀ ਬਕਾਇਆ ਰਕਮ ਨਾ ਜਮਾਂ ਕਰਵਾ ਕੇ ਛੱਲ ਕਰਨ ਦੇ ਦੋਸ਼ਾ ਤਹਿਤ 10 ਦੋਸ਼ੀਆ ਦੇ ਖਿਲਾਫ਼ ਧੋਖਾਧੜ੍ਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲਾ ਪੁਲਿਸ ਕਪਤਾਨ ਸਥਾਨਿਕ ਗੁਰਦਾਸਪੁਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਕੀਤਾ ਗਿਆ ਹੈ।
ਇਸ ਸਬੰਧੀ ਡੀਡੀਪੀਓ ਸਤੀਸ਼ ਕੁਮਾਰ ਵੱਲੋਂ ਸਿਕਾਇਤ ਦਿੱਤੀ ਗਈ ਕਿ ਰਮਨਦੀਪ ਸਿੰਘ ਪੁੱਤਰ ਬਲਰਾਜ ਸਿੰਘ, ਪ੍ਰਦੀਪ ਸਿੰਘ ਪੁੱਤਰ ਹਰਭਜਨ ਸਿੰਘ,ਹਰਜੀਤ ਸਿੰਘ ਪੁੱਤਰ ਹਰਭਜਨ ਸਿੰਘ, ਸੁਖਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ,ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ,ਗੁਰਦੇਵ ਸਿੰਘ ਪੁੱਤਰ ਬੰਤਾ ਸਿੰਘ ,ਸਤਨਾਮ ਸਿੰਘ ਪੁੱਤਰ ਜਤਿੰਦਰ ਸਿੰਘ ,ਸੁਖਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀਆਨ ਕਲਾਨੋਰ,ਗੁਰਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਨਾਹਰਪੁਰ ਅਤੇ ਗੁਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਾਹਲੇ ਚੱਕ ਵੱਲੋ ਕੁੱਲ ਰਕਮ 11,19,000/-ਰੁਪਏ ਗ੍ਰਾਮ ਪੰਚਾਇਤ ਕਲਾਨੋਰ ਦੀ ਜਮੀਨ ਦੀ ਬੋਲੀ ਦੀ ਬਕਾਇਆ ਰਕਮ ਬਲਾਕ ਵਿਕਾਸ ਅਤੇ ਪੰਚਾਇਤ ਕਲਾਨੋਰ ਵੱਲੋ ਵਾਰ-ਵਾਰ ਨੋਟਿਸ ਰਾਹੀ ਜਾਣੂ ਕਰਵਾਉਣ ਦੇ ਬਾਵਜੂਦ ਜਮਾ ਨਾ ਕਰਵਾ ਕੇ ਛੱਲ ਕੀਤਾ ਹੈ। ਇਸ ਸਬੰਧੀ ਕਿਸੀ ਦੇ ਗਿਰਫ਼ਤਾਰੀ ਨਹੀਂ ਹੋਈ ਹੈ।