ਕਿਸ ਤੇ ਕੀਤਾ ਗਿਆ ਹੈ ਧਾਰਮਿਕ ਭਾਵਨਾਵਾਂ ਨੂੰ ਭੜ੍ਹਕਾਉਣ ਵਾਲਾ ਕੇ ਬਾਗੇਸ਼ਵਰ ਧਾਮ ਦੇ ਮੁੱਖੀ ਧਰਮਿੰਦਰ ਸ਼ਾਸ਼ਤਰੀ ਯਾ ਇੱਕ ਲੋਕਲ ਐਮਸੀ, ਨਹੀਂ ਦੱਸ ਰਹਿ ਪੁਲਿਸ ਦੋਹਾਂ ਦੀ ਆ ਚੁੱਕੀ ਹੈ ਸ਼ਿਕਾਇਤ
ਪੁਲਿਸ ਵੱਲੋ ਜਨਤੱਕ ਨਹੀਂ ਕੀਤੀ ਜਾ ਰਹੀ ਐਫਆਈਆਰ ਦੀ ਕਾਪੀ, ਨਾ ਹੀ ਚੁੱਕੇ ਜਾ ਰਹੇ ਅਧਿਕਾਰੀਆਂ ਵੱਲੋ ਫੋਨ
ਗੁਰਦਾਸਪੁਰ, 30 ਅਗਸਤ 2023 (ਦੀ ਪੰਜਾਬ ਵਾਇਰ)। ਥਾਣਾ ਸਿਟੀ ਗੁਰਦਾਸਪੁਰ ਅੰਦਰ ਦਰਜ ਐਫ਼ਆਈਆਰ ਨਬੰਰ 233 ਪੂਰੀ ਤਰ੍ਹਾ ਰੱਹਸ ਬਣਦੀ ਜਾ ਰਹੀ ਹੈ। ਇਸ ਐਫਆਈਆਰ ਬਦੌਲਤ ਨਿਚਲੇ ਕਰਮਚਾਰੀਆਂ ਤੋਂ ਲੈ ਕੇ ਵੱਡੇ ਅਫਸਰ ਤੱਕ ਮੁੰਹ ਤੇ ਉੰਕਲ ਧੱਰੀ ਨਜ਼ਰ ਆ ਰਹੇ ਹਨ ਅਤੇ ਬਾਰ ਬਾਰ ਫੋਨ ਕੋਲ ਕਰਨ ਦੇ ਬਾਵਜੂਦ ਕੋਈ ਵੀ ਅਫਸਰ ਕਾਲ ਚੁੱਕਣ ਤੱਕ ਨੂੰ ਤਿਆਰ ਨਹੀਂ ਹੈ।
ਪੁਲਿਸ ਵੱਲੋਂ ਕੀਤਾ ਗਿਆ ਪਰਚਾ ਜਾ ਤਾਂ ਇਸਾਈ ਭਾਈਚਾਰੇ ਦੇ ਬਿਆਨਾਂ ਦੇ ਚਲਦੇ ਬਾਗੇਸ਼ਵਰ ਧਾਮ ਦੇ ਮੁੱਖੀ ਧਰਮਿੰਦਰ ਸ਼ਾਸ਼ਤਰੀ ਤੇ ਕੀਤੀ ਹੋ ਸਕਦਾ ਹੈ ਯਾ ਦੁਸ਼ਿਹਰਾਂ ਸਮਾਗਮਾ ਦੌਰਾਨ ਆਪਣੀ ਵੱਖ ਸੋਚ ਰੱਖਣ ਵਾਲੇ ਐਮਸੀ ਨਰਿੰਦਰ ਬਾਬਾ ਸ਼ਿਕਾਰ ਹੁੰਦੇ ਨਜਰ ਆ ਸਕਦੇ ਹਨ। ਪਰ ਪੁਲਿਸ ਵੱਲੋ ਆਧਿਕਾਰੀਤ ਸੂਤਰਾਂ ਤੋਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ। ਜਿਸ ਨਾਲ ਪੂਰੀ ਤਰ੍ਹਾਂ ਭੰਭੜਭੂਸਾ ਬਰਕਰਾਰ ਹੈ
ਦੱਸਣਯੋਗ ਹੈ ਕਿ ਇੱਥੋਂ ਤੱਕ ਕੀ ਮੀਡਿਆ ਨੂੰ ਆਉਣ ਵਾਲੇ ਡੇਲੀ ਬੁਲੇਟਿਨ ਵਿੱਚ ਵੀ ਐਫਆਈਆਰ ਨੰਬਰ 233 ਨੂੰ ਲੁਕਾਉਣ ਦੀ ਕੌਸ਼ਿਸ਼ ਕੀਤੀ ਗਈ ਤਾਂ ਜੋ ਸੱਚ ਲੋਕਾਂ ਸਾਹਮਣੇ ਨਾ ਆ ਕੇ,. ਜੋ ਸਰਾਸਰ ਲੋਕਤੰਤਰ ਦਾ ਘਾਨ ਕਰਨ ਦੇ ਸਮਾਨ ਹੈ।
ਇਸ ਸਬੰਧੀ ਜੱਦ ਗੁਰਦਾਸਪੁਰ ਥਾਣੇ ਦੇ ਮੁਨਸ਼ੀ ਮੋਹਿੰਦਰ ਪਾਲ ਸਿੰਘ ਨੂੰ ਪਰਚੇ ਸੰਬੰਧੀ ਪੁਛਿਆ ਗਿਆ ਤਾਂ ਉਨਹਾਂ ਕਿਹਾ ਕਿ ਹਾਲੇ ਤੱਕ ਪਰਚਾ ਰਜਿਸਟਰ ਨਹੀਂ ਕੀਤਾ ਗਿਆ। ਹਾਲਾਕਿ ਉਸ ਤੋਂ ਬਾਅਦ ਦੇ ਦੋ ਪਰਚੇ ਰਜਿਸਚਰ ਕੀਤੇ ਜਾ ਚੁੱਕੇ ਸਨ। ਇਸ ਬਾਬਤ ਥਾਣਾ ਮੁੱਖੀ ਗੁਰਮੀਤ ਸਿੰਘ ਨਾ ਗੱਲ਼ ਕੀਤੀ ਗਈ ਤਾਂ ਉਨਹਾਂ ਐਫਆਈਆਰ ਭੇਜਣ ਦੀ ਗੱਲ਼ ਕਹੀ ਜੋ ਖਬਰ ਲਿਖੇ ਜਾਣ ਤੱਖ ਨਹੀਂ ਪੇਸ਼ ਨਹੀਂ ਕੀਤੇ ਗਏ।
ਸੇ ਤਰ੍ਹਾ ਸੁਖਪਾਲ ਸਿੰਘ ਡੀਐਸਪੀ ਸਿਟੀ ਨੇ ਵੀ ਕਿਹਾ ਕਿ ਉਹ ਜਲਦੀ ਹੀ ਜਾਣਕਾਰੀ ਉਪਲੱਬਧ ਕਰਵਾਉਣ ਗੇ ਪਰ ਕਿਸੇ ਕਾਰਨ ਉਹ ਵੀ ਬੇਬੱਸ ਨਜਰ ਆਏ ਕਿਉਕਿ ਉਹ ਆਪਣੇ ਨਿਜੀ ਰੂਝਾਵੇ ਦੇ ਚਲਦੇ ਵਿਅਸਤ ਸਨ। ਰਹਿ ਗੱਲ ਐਸਐਸਪੀ ਹਰਿਸ਼ ਦਾਯਮਾ ਦੀ ਜਾ ਬਾਰ ਬਾਰ ਮੈਸੇਜ ਕਰਨ ਦੇ ਬਾਅਦ ਵੀ ਉਨ੍ਹਾਂ ਵੱਲੋ ਸੱਚ ਪ੍ਰਤੱਖ ਕਰ ਸਾਹਮਣੇ ਨਾ ਲਿਆਇਆ ਗਿਆ। ਇਸ ਬਾਬਤ ਡੀਆਈਜੀ ਨਰਿੰਦਰ ਭਾਰਗਵ ਦਾ ਵੀ ਪੱਖ ਜਾਣਣ ਦੀ ਕੌਸ਼ਿਸ ਕੀਤੀ ਗਈ ਪਰ ਉਨ੍ਹਾਂ ਦਾ ਫੋਨ ਸਵਿੱਚ ਆਫ ਆਇਆ।
ਇਹਨਾਂ ਸਾਰਿਆਂ ਅਧਿਕਾਰੀਆਾੰ ਵੱਲੋਂ ਸਾਫ ਸਾਫ ਸੱਚ ਨਾ ਕਹਿਣਾ ਕਈ ਤਰ੍ਹਾਂ ਦੇ ਸ਼ੰਕੇ ਜਾਹਿਰ ਕਰਦਾ ਹੈ ਅਤੇ ਭੰਭੜ ਭੂਸਾ ਪੈਦਾ ਕਰਦਾ ਹੈ ਕਿ ਅਖਿਰ ਕੇਸ ਕਿਸ ਤੇ ਹੋਇਆ ਅਤੇ ਕਿਹੜਿਆ ਧਾਰਾਵਾਂ ਲੱਗਿਆ