ਗੁਰਦਾਸਪੁਰ, 29 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਸਰਦਾਰ ਹਰੀ ਸਿੰਘ ਨਲੂਆ ਦੀ ਯਾਦ ਵਿੱਚ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਜੋਸ਼ ਫੈਸੀਟਵਲ ਦਾ ਅੱਜ ਆਖ਼ਰੀ ਦਿਨ ਹੈ। ਅੱਜ ਜੋਸ਼ ਫੈਸਟੀਵਲ ਦੀ ਸ਼ੁਰੂਆਤ ਠੀਕ 11:00 ਵਜੇ ਹੋ ਜਾਵੇਗੀ।
ਜੋਸ਼ ਫੈਸਟੀਵਲ ਦੌਰਾਨ ਨੌਜਵਾਨਾ ਨੂੰ ਪੁਰਤਨ ਵਿਰਸੇ ਨਾਲ ਜੋੜਨ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਕਿਓਕਿ ਅੱਜ ਭਾਰਤ-ਇਗਲੈਂਡ ਦਾ ਮੈਚ ਵੀ ਹੈ ਤਾਂ ਕ੍ਰਿਕਟ ਪ੍ਰੇਮੀਆ ਲਈ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਮੈਦਾਨ ਅੰਦਰ ਹੀ ਵੱਡੀਆਂ ਸਕਰੀਨਾਂ ਉਪਰ ਭਾਰਤ- ਇੰਗਲੈਡ ਦਾ ਇਹ ਮੈਚ ਲਾਇਵ ਦਿਖਾਇਆ ਜਾਵੇਗਾੀ।
ਫੈਸਟੀਵਲ ਦੌਰਾਨ ਲੱਗੇ ਕਰਾਫ਼ਟ ਬਜ਼ਾਰ ਅਤੇ ਫੂਡ ਕੋਰਟ 11:00 ਵਜੇ ਤੋਂ ਰਾਤ 10:00 ਵਜੇ ਤੱਕ ਖੁੱਲ੍ਹੇ ਰਹਿਣਗੇ।
ਇਨ੍ਹਾਂ ਸਟਾਲਾਂ ਤੋਂ ਆਪਣੀ ਪਸੰਦੀਦਾ ਖ਼ਰੀਦਦਾਰੀ ਕਰਨ ਤੋਂ ਇਲਾਵਾ ਫੂਡ ਕੋਰਟ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਦੀ ਪਕਵਾਨਾਂ ਦਾ ਜਾਇਕਾ ਵੀ ਲਿਆ ਜਾ ਸਕਦਾ ਹੈ।
ਸਟੇਜ ਦੀ ਸ਼ੁਰੂਆਤ ਬਾਅਦ ਦੁਪਹਿਰ 3:00 ਵਜੇ ਸ਼ੁਰੂ ਹੋਵੇਗੀ ਜਿਸ ਵਿੱਚ ਗਿੱਧੇ, ਭੰਗੜੇ ਤੋਂ ਇਲਾਵਾ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ ਸ਼ਹੀਦ-ਏ-ਆਜ਼ਮ
ਭਗਤ ਸਿੰਘ` ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਇੱਕ ਡਾਕੂਮੈਂਟਰੀ ਵੀ ਦਿਖਾਈ ਜਾਵੇਗੀ।
ਸ਼ਾਮ ਨੂੰ ਉੱਘੇ ਪੰਜਾਬੀ ਲੋਕ ਗਾਇਕ ਹਰਭਜਨ ਸ਼ੇਰਾ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮੰਨੋਰੰਜ਼ਨ ਕਰਨਗੇ।
ਜੋਸ਼ ਫੈਸਟੀਵਲ ਵਿੱਚ ਐਂਟਰੀ ਬਿਲਕੁਲ ਮੁਫ਼ਤ ਹੈ।