ਗੁਰਦਾਸਪੁਰ

ਗੁਰਦਾਸਪੁਰ ਵਿੱਚ ‘ਆਪਦਾ ਮਿੱਤਰ ‘ ਯੋਜਨਾ ਦੇ ਅਧੀਨ 12 ਦਿਵਸ ਦੀ ਸਿਖਲਾਈ ਕੈਪ ਦਾ ਅਰੰਭ

ਗੁਰਦਾਸਪੁਰ ਵਿੱਚ ‘ਆਪਦਾ ਮਿੱਤਰ ‘ ਯੋਜਨਾ ਦੇ ਅਧੀਨ 12 ਦਿਵਸ ਦੀ ਸਿਖਲਾਈ ਕੈਪ ਦਾ ਅਰੰਭ
  • PublishedOctober 28, 2023

ਗੁਰਦਾਸਪੁਰ (ਦੀਨਾਨਗਰ) 27 ਅਕਤੂਬਰ 2023 (ਦੀ ਪੰਜਾਬ ਵਾਇਰ)। ਦੇਸ਼ ਭਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਦਰਤੀ ਆਫ਼ਤ ਦੌਰਾਨ ਰਾਹਤ ਪਹੁੰਚਾਉਣ ਲਈ ਭਾਰਤ ਸਰਕਾਰ, ਅਤੇ ਐੱਨ. ਡੀ. ਐੱਮ. ਏ. ਅਤੇ ਐਸ. ਡੀ. ਐੱਮ. ਏ, ਡੀ. ਡੀ. ਐੱਮ. ਏ . ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ੍ਹ ਦੁਆਰਾ ‘ਆਪਦਾ ਮਿੱਤਰ’ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਅਧੀਨ ਭਾਰਤ ਦੇ 350 ਜਿਲਿਆਂ ਵਿੱਚ ਇੱਕ ਲੱਖ ਪੂਰਨ ਤੌਰ ਤੇ ਸਵਸਥ ਸਵੈ-ਸੇਵਕਾ ਨੂੰ ਆਪਦਾਵਾ ਦੌਰਾਨ ਬਚਾਉ ਕਾਰਜਾਂ ਲਈ ਸਿਖਲਾਈ ਦਿੱਤੀ ਜਾਵੇਗੀ। ਹਰੇਕ ਸਿਖਲਾਈ ਪ੍ਰਾਪਤ ਸਮੁਦਾਇਕ ਵਲੰਟੀਅਰ ਨੂੰ ਇੱਕ ਵਿਅਕਤੀਗਤ ਸੁਰੱਖਿਆ ਆਪਾਤਕਾਲੀਨ ਕਾਰਵਾਈ ਕਿੱਟ ਦੇ ਨਾਲ- ਨਾਲ ਜੀਵਨ ਅਤੇ ਸਿਹਤ ਸਹੂਲਤਾਂ ਨੂੰ ਪ੍ਰਦਾਨ ਕਰਨ ਲਈ ਜੀਵਨ ਬੀਮਾ ਮੁਹੱਈਆ ਕਰਵਾਇਆ ਜਾਵੇਗਾ।

ਇਸ ਯੋਜਨਾ ਦੇ ਤਹਿਤ ਅੱਜ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਵਿੱਚ ਐਸ. ਐਸ. ਐੱਮ. ਕਾਲਜ ਦੀਨਾਨਗਰ ਵਿਖੇ 12 ਦਿਨਾਂ ਦੀ ਸਿਖਲਾਈ ਕੈਪ ਆਯੋਜਿਤ ਕੀਤਾ ਗਿਆ ਜਿਸ ਦੀ ਸ਼ੁਰੂਆਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ੍ਹ ਦੁਆਰਾ ਕੀਤੀ ਗਈ। ਜਿਸ ਵਿੱਚ ਜਿਲ੍ਹੇ ਦੇ ਲਗਭਗ 300 ਸਵੈ-ਸੇਵਕਾ ਨੂੰ ਆਪਦਾ ਪਰਬੰਧਨ ਵਿੱਚ ਮੁਹਾਰਤ ਹਾਸਿਲ ਟਰੇਨਰਾ ਦੁਆਰਾ ਸਿਖਲਾਈ ਦਿੱਤੀ ਜਾਵੇਗੀ।ਇਸ ਕੈਂਪ ਦਾ ਉਦਘਾਟਨ ਗੁਰਦਾਸਪੁਰ ਏਡੀਸੀ ਸ੍ਰੀ ਸੁਭਾਸ਼ ਚੰਦਰ ਡੀਆਰਓ ਸ਼੍ਰੀ ਲਕਸ਼ੇ ਕੁਮਾਰ ਤਹਿਸੀਲਦਾਰ ਸ੍ਰੀ ਤਰਸੇਮ ਲਾਲ ਤਹਿਸੀਲਦਾਰ ਸ਼੍ਰੀ ਮਨਪ੍ਰੀਤ ਸਿੰਘ ਕੋਰਸ ਡਾਇਰੈਕਟਰ ਆਪਦਾ ਮਿੱਤਰ ਡਾਕਟਰ ਪ੍ਰੋਫੈਸਰ ਯੋਗ ਸਿੰਘ ਭਾਟੀਆ ਦੁਆਰਾ ਕੀਤਾ ਗਿਆ।।ਇਸ ਦੌਰਾਨ ਏਡੀਸੀ ਸ਼੍ਰੀ ਸੁਭਾਸ਼ ਚੰਦਰ ਜੀ ਵੱਲੋਂ ਇਸ ਉਦਘਾਟਨੀ ਸਮਾਰੋ ਦੌਰਾਨ ਸਵੈ ਸੇਵਕਾਂ ਨੂੰ ਸੰਬੋਧਨ ਕਰਦੇ ਹੋਏ ਆਪਦਾ ਪ੍ਰਬੰਧਨ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ।

ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਲਗਭਗ ਟ੍ਰੇਨਿੰਗ ਲੈ ਰਹੇ ਸਵੈ ਸੇਵਕ ਬਹੁਤ ਭਾਗਸ਼ਾਲੀ ਹਨ ਜਿਨਾਂ ਨੂੰ ਇਹ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਇਸ ਕਾਰਨ ਉਹ ਭਵਿੱਖ ਵਿੱਚ ਆਉਣ ਵਾਲੀ ਆਫਤ ਦਾ ਖੇਤਰੀ ਪੱਧਰ ਤੇ ਸਾਹਮਣਾ ਕਰ ਸਕਣ ਅਤੇ ਆਪਣੀ ਜਾਨ ਦੇ ਨਾਲ- ਨਾਲ ਹੋਰਾ ਜਾਨਾਂ ਨੂੰ ਵੀ ਬਚਾ ਸਕਣ । ਡਾਕਟਰ ਪ੍ਰੋਫੈਸਰ ਜੋਗ ਸਿੰਘ ਭਾਟੀਆ ਸੀਨੀਅਰ ਕੰਸਲਟੈਂਟ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਪਬਲਿਕ ਐਡਮਿਨਿਸਟਰੇਸ਼ਨ ਮੈਗਸੀਪਾ ਕੋਰਸ ਡਾਇਰੈਕਟਰ ਨੇ ਕਿਹਾ ਸਾਡਾ ਅੱਜ ਦਾ ਖਰਚ ਕੀਤਾ 1 ਰੁਪਆ ਕੱਲ ਕਰੋੜ ਰੁਪਏ ਬਚਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦਿੱਤੀ ਜਾਵੇਗੀ।

ਇਸ ਮੌਕੇ ਤੇ ਐਸਐਸਐਮ ਕਾਲਜ ਦੇ ਪ੍ਰਿੰਸੀਪਲ ਡਾਕਟਰ ਆਰ ਕੇ ਤੁਲੀ ਪ੍ਰੋਫੈਸਰ ਅਤੇ ਐਨਐਸਐਸ ਦੇ ਪ੍ਰੋਗਰਾਮ ਅਫਸਰ ਸੁਖਬੀਰ ਬਚ ਕਰ ਲਾਂਗੇ ਤੋ ਅੱਗੇ ਬੋਲਡਾਕਟਰ ਪ੍ਰੋਫੈਸਰ ਜੋਗ ਸਿੰਘ ਭਾਟੀਆ ਸੀਨੀਅਰ ਕੰਸਲਟੈਂਟ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਪਬਲਿਕ ਐਡਮਿਨਿਸਟਰੇਸ਼ਨ ਮੈਗਸੀਪਾ ਕੋਰਸ ਡਾਇਰੈਕਟਰ ਨੇ ਕਿਹਾ ਸਾਡਾ ਅੱਜ ਦਾ ਖਰਚ ਕੀਤਾ 1 ਰੁਪਆ ਕੱਲ ਕਰੋੜ ਰੁਪਏ ਬਚਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਦਿੱਤੀ ਜਾਵੇਗੀ, ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਆਰ.ਕੇ.ਤੂਲੀ ਪ੍ਰੋਫੈਸਰ ਪ੍ਰਬੋਧ ਗਰੋਵਰ ਪ੍ਰੋਫੈਸਰ ਸੁਬੀਰ ਰਘਵੋਤਰਾ ਪ੍ਰੋਫੈਸਰ ਸੁਸ਼ਮਾ ਦੇਵੀ ਅਤੇ ਆਪਦਾ ਮਿੱਤਰ ਟੀਮ ਵੀ ਮੌਜੂਦ ਸਨ।

Written By
The Punjab Wire