Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਅੱਧੀ ਰਾਤ ਕੀਤੀ ਗਈ ਅਚੌਕ ਚੈਕਿੰਗ, ਨਗਰ ਕੌਸਿਲ ਦੇ ਦਾਅਵੇ ਨਿਕਲੇ ਫੋਕੇ, ਮੰਗੀ ਰਿਪੋਰਟ

ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਅੱਧੀ ਰਾਤ ਕੀਤੀ ਗਈ ਅਚੌਕ ਚੈਕਿੰਗ, ਨਗਰ ਕੌਸਿਲ ਦੇ ਦਾਅਵੇ ਨਿਕਲੇ ਫੋਕੇ, ਮੰਗੀ ਰਿਪੋਰਟ
  • PublishedOctober 26, 2023

ਸਟ੍ਰੀਟ ਲਾਇਟਾਂ ਦੇ 172 ਪੁਆਇਟਾਂ ਚੋਂ ਮਹਿਜ 66 ਪੁਆਇੰਟ ਹੀ ਪਾਏ ਗਏ ਚਾਲੂ, 106 ਪੁਆਇੰਟ ਪਾਏ ਗਏ ਬੰਦ

ਡੀਸੀ ਦਫ਼ਤਰ ਬਣੇ ਸਹਾਇਤਾ ਕੇਂਦਰ ਦਾ ਵੀ ਕੀਤਾ ਗਿਆ ਅਚੌਕ ਦੌਰਾ

ਗੁਰਦਾਸਪੁਰ, 26 ਅਕਤੂਬਰ 2023 (ਦੀ ਪੰਜਾਬ ਵਾਇਰ)। ਅਗਾਮੀ ਤਿਉਹਾਰਾਂ ਦੇ ਚਲਦੇ ਸ਼ਹਿਰ ਦੇ ਸੁੰਦਰੀਕਰਨ ਅਤੇ ਕਿਸੇ ਅਨਸੁਖਾਵੀ ਘਟਨਾ ਤੋਂ ਬਚਾਵ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦੇ ਜਿਲ੍ਹੇ ਦੇ ਉਚ ਅਧਿਕਾਰੀਆਂ ਵੱਲੋਂ ਦੇਰ ਰਾਤ ਤੱਕ 1 ਵਜੇ ਤੱਕ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੇ ਜਾਂਦੇ ਦਾਅਵੇਆਂ ਦੀ ਆਪ ਅਚੌਕ ਪੜਤਾਲ ਕੀਤੀ ਜਾ ਰਹੀ ਹੈ।

ਇਸੇ ਕੜੀ ਦੇ ਚਲਦੇ ਨਗਰ ਕੌਸਿਲ ਵੱਲੋਂ ਕੀਤੇ ਜਾਂਦੇ ਸੁੰਦਰੀਕਰਨ ਅਤੇ ਸ਼ਹਿਰ ਅੰਦਰ ਸਟ੍ਰੀਟ ਲਾਈਟਾਂ ਦਰੁਸਤ ਹੋਣ ਸਬੰਧੀ ਦਾਅਵੇਆਂ ਦੀ ਹਕੀਕਤ ਜਾਨਣ ਲਈ ਦੇਰ ਰਾਤ ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਭਾਸ਼ ਚੰਦਰ ਵੱਲੋਂ ਖੁੱਦ ਕੌਸਿਲ ਅਧਿਨ ਪੈਂਦੀਆਂ ਲਾਇਟਾਂ ਦਾ ਅਚੌਕ ਨਿਰਿਖਣ ਕੀਤੀ ਗਿਆ। ਏਡੀਸੀ ਵੱਲੋਂ ਕੀਤੇ ਗਏ ਦੌਰੇ ਦੋਰਾਨ ਨਗਰ ਕੌਸਿਲ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਫੂਕ ਨਿਕਲੀ ਦਿਖਾਈ ਦਿੱਤੀ ਅਤੇ ਕੌਸਿਲ ਅਧੀਨ ਅੱਧੇ ਨਾਲੋਂ ਜਿਆਦਾ ਸਟ੍ਰੀਟ ਲਾਈਟਾਂ ਬੰਦ ਪਇਆ ਨਜਰ ਆਇਆਂ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇੱਕ ਇੱਕ ਲਾਈਟ ਦਾ ਜਾਇਜਾ ਲੈ ਕੇ ਪੂਰੀ ਰਿਪੋਰਟ ਤਿਆਰ ਕੀਤੀ ਗਈ। ਇਸ ਮੌਕੇ ਤੇ ਨਗਰ ਕੌਸਿਲ ਦੇ ਅਧਿਕਾਰੀ ਵਿਪਨ ਕੁਮਾਰ ਵੀ ਮੌਜੂਦ ਸਨ।

ਦੱਸਣਯੋਗ ਹੈ ਕਿ ਦੇਰ ਰਾਤ ਕਰੀਬ ਸਵਾ ਗਿਆਰਾ ਵਜੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਨਗਰ ਕੌਸਿਲ ਦਫ਼ਤਰ ਦਾ ਅਚੌਕ ਰੁੱਖ ਕੀਤਾ ਗਿਆ। ਏਡੀਸੀ ਵੱਲੋਂ ਸੱਭ ਤੋਂ ਪਹਿਲ੍ਹਾਂ ਨਗਰ ਕੌਸਿਲ ਦੇ ਬਾਹਰ ਲੱਗਿਆ ਲਾਇਟਾਂ ਦਾ ਜਾਇਜਾ ਲਿਆ ਗਿਆ ਅਤੇ ਬੰਦ ਲਾਇਟਾਂ ਵੇਖ ਕੇ ਉਨ੍ਹਾਂ ਵੱਲੋਂ ਨਗਰ ਕੌਸਿਲ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਸ਼ਹਿਰ ਦੇ ਹੋਰ ਹਿੱਸੇਆ ਦੀ ਸਮਿਖਿਆ ਕੀਤੀ ਗਈ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਸਿਲ ਦਫ਼ਤਰ ਤੋਂ ਜੀਟੀ ਰੋਡ ਕਾਹਨੂੰਵਾਨ ਚੌਕ, ਕਾਹਨੂੰਵਾਨ ਬਾਈਪਾਸ, ਭਾਈ ਲਾਲੋ ਚੌਕ ਤੋਂ ਸੰਗਲਪੁਰਾ ਰੋਡ, ਮੰਡੀ ਰੋਡ, ਰੇਲਵੇ ਸਟੇਸ਼ਨ ਤੋਂ ਪੰਚਾਇਤ ਭਵਨ, ਪੰਚਾਇਤ ਭਵਨ ਆਦਿ ਇਕ ਇਕ ਸਟ੍ਰੀਟ ਲਾਈਟਾਂ ਚੈਕ ਕੀਤੀਆਂ ਗਈਆਂ। ਦੇਰ ਰਾਤ ਇੱਕ ਵੱਜੇ ਤੱਕ ਚੱਲੇ ਇਸ ਅਚੌਕ ਚੈਕਿੰਗ ਦੌਰਾਨ ਉਕਤ ਸੜਕਾਂ ਦੀਆਂ ਜਿਆਦਾਤਰ ਲਾਇਟਾ ਬੰਦ ਪਾਇਆਂ ਗਇਆ। ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੜਾ ਨੋਟਿਸ ਲੈਂਦੇ ਹੋਏ ਨਗਰ ਕੌਸਿਲ ਦੇ ਅਧਿਕਾਰੀ ਵਿਪਨ ਕੁਮਾਰ ਦੀ ਮੌਜੂਦਗੀ ਵਿੱਚ ਨੋਟ ਕੀਤਾ ਗਿਆ। ਇਸ ਦੌਰਾਨ ਵਧਿਕ ਡਿਪਟੀ ਕਮਿਸ਼ਨਰ ਵੱਲੋਂ ਡੀਸੀ ਦਫਤਰ ਵਿੱਚ ਬਣੇ ਸਹਾਇਤਾ ਕੇਂਦਰ ਦਾ ਵੀ ਅਚੌਕ ਦੌਰਾ ਕੀਤਾ ਗਿਆ ਅਤੇ ਹੈਲਪ ਲਾਈਨ ਨੰਬਰ ਚੱਲਣ ਸਬੰਧੀ ਸੰਤੁਸ਼ਟੀ ਪ੍ਰਕਟ ਕੀਤੀ ਗਈ ।

ਇਸ ਸਬੰਧੀ ਗੱਲ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਦੱਸਿਆ ਕਿ ਅਗਾਮੀ ਤਿਓਹਾਰਾਂ ਦੇ ਚਲਦੇ ਅਤੇ ਸ਼ਹਿਰ ਅੰਦਰ ਅਮਨ ਅਮਾਨ ਦੀ ਸਥਿਤੀ ਪੂਰੀ ਤਰ੍ਹਾਂ ਬਹਾਲ ਰਹੇ ਇਸ ਸਬੰਧੀ ਰਾਤ ਨੂੰ ਸ਼ਹਿਰ ਦੀਆੰ ਸਟ੍ਰੀਟ ਲਾਈਟਾਂ ਦਾ ਉਨ੍ਹਾਂ ਵੱਲੋਂ ਖੁੱਦ ਜਾਇਜਾ ਲਿਆ ਗਿਆ। ਜਿਸ ਵਿੱਚ ਪਾਇਆ ਗਿਆ ਕਿ ਉਕਤ ਰੋਡ ਤੇ ਕੁਲ 172 ਪੁਆਇੰਟਾ ਪਾਏ ਗਏ ਸਨ। ਜਿਨ੍ਹਾਂ ਵਿੱਚੋ ਮਹਿਜ 66 ਪੁਆਇਟ ਹੀ ਚਾਲੂ ਹਾਲਤ ਵਿੱਚ ਪਾਏ ਗਏ। ਜਦਕਿ 106 ਪੁਆਇੰਟ ਬੰਦ ਪਾਏ ਗਏ। ਉਨ੍ਹਾਂ ਕਿਹਾ ਕਿ ਇਸ ਬਾਬਤ ਨਗਰ ਕੌਸਿਲ ਤੋਂ ਜਵਾਬ ਮੰਗਿਆ ਗਿਆ ਹੈ ਅਤੇ ਕਿਸੇ ਵੀ ਹਾਲਤ ਵਿੱਚ ਮਹਿਜ ਕਾਗਜੀ ਖਾਣਾਪੂਰਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਵੱਲੋਂ ਨਗਰ ਕੌਸਿਲ ਦੇ ਅਧਿਕਾਰੀਆਂ ਨੂੰ ਤਾੜਨਾ ਵੀ ਕੀਤੀ ਗਈ ਅਤੇ ਹੋਰ ਕੰਮਾ ਦੀ ਵੀ ਅਚੌਕ ਪੜਤਾਲ ਕਰਨ ਦੀ ਗੱਲ ਕਹੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲ੍ਹਾਂ ਕਾਦੀਆਂ ਸ਼ਹਿਰ ਦੀ ਵੀ ਚੈਕਿੰਗ ਕੀਤੀ ਗਈ ਸੀ।

Written By
The Punjab Wire