21 ਅਕਤੂਬਰ ਤੋਂ 15 ਨਵੰਬਰ ਤੱਕ ਹੋਵੇਗੀ ਵੋਟਰਾਂ ਦੀ ਰਜਿਸਟ੍ਰੇਸ਼ਨ -ਡੀਸੀ ਹਿਮਾਂਸ਼ੂ ਅਗਰਵਾਲ
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ 1 ਨੰਬਰ ਫਾਰਮ
ਗੁਰਦਾਸਪੁਰ, 21 ਅਕਤੂਬਰ 2023 (ਦੀ ਪੰਜਾਬ ਵਾਇਰ)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੇ ਰਿਵਾਈਜਿੰਗ ਅਥਾਰਟੀ ਅਫ਼ਸਰ ਨਾਮਜ਼ਦ ਕੀਤੇ ਗਏ ਹਨ। ਇਸ ਸਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸੂ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਚ ਪੈਂਦੇ ਛੇ ਹਲਕਾ 104 ਸ਼੍ਰੀ ਹਰਗੋਬਿੰਦਪੁਰ, 105 ਬਟਾਲਾ, 106 ਕਾਲਾ ਅਫ਼ਗਾਨਾ, 107 ਡੇਰਾ ਬਾਬਾ ਨਾਨਕ, 108 ਧਾਰੀਵਾਲ, 109 ਗੁਰਦਾਸਪੁਰ ਹਨ। ਜਿਹਨਾਂ ਵਿੱਚ ਰਿਵਾਇੰਜਿਗ ਅਥਾਰਿਟੀਜ਼ ਲਗਾਏ ਗਏ ਹਨ।
ਡੀਸੀ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼੍ਰੀ ਹਰਗੋਬਿੰਦਪੁਰ ਚੋਣ ਹਲਕੇ ਅੰਦਰ ਉਪ ਮੰਡਲ ਮੈਜਿਸਟ੍ਰੇਟ ਨੂੰ ਰਿਵਾਇਜਿੰਗ ਅਥਾਰਿਟੀ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਕੋਲ ਨਗਰ ਪਾਲਿਕਾ ਸ਼੍ਰੀ ਹਰਗੋਬਿੰਦਪੁਰ, ਕਾਨੂੰਨੋ ਹਲਕਾ ਸ਼੍ਰੀ ਹਰਗੋਬਿੰਦਪੁਰ, ਘੁਮਾਣ, ਹਰਚੋਵਾਲ, ਚੋਣੇ ਅਤੇ ਕਾਨੂੰਗੋਂ ਹਲਕਾ ਹਰਪੁਰਾ ਦਾ ਪਟਵਾਰ ਹਲਕਾ ਭਰਥ ਤਹਿਸੀਲ ਬਟਾਲਾ ਅਤੇ ਤਹਿਸੀਲ ਗੁਰਦਾਸਪੁਰ ਦਾ ਕਾਨੂੰਗੋ ਹਲਕਾ ਕੋਟ ਮੱਲ ਦੇ ਖੇਤਰ ਹਨ।
ਬਟਾਲਾ ਚੋਣ ਹਲਕੇ ਅੰਦਰ ਉਪ ਮੰਡਲ ਮੈਜਿਸਟ੍ਰੇਟ ਬਟਾਲਾ ਨੂੰ ਨਾਮਜਦ ਕੀਤਾ ਗਿਆ ਹੈ। ਜਿਨ੍ਹਾਂ ਦੇ ਖੇਤਰ ਨਗਰ ਪਾਲਿਕਾ ਬਟਾਲਾ, ਨਗਰ ਪਾਲਿਕਾ ਕਾਦੀਆਂ, ਕਾਨੂੰਗੋ ਹਲਕਾ ਬਟਾਲਾ ਈਸਟ, ਕਾਦੀਆਂ ਅਤੇ ਹਰਪੁਰਾ (ਸਿਵਾਏ ਪਟਵਾਰ ਹਲਕਾ ਭਰਥ) ਅਤੇ ਕਾਨੂੰਗੋ ਹਲਕਾ ਬਟਾਲਾ ਵੈਸਟ ਦਾ ਪਟਵਾਰ ਹਲਕਾ ਪੁਰੀਆਂ ਕਲਾਂ ਤਹਿਸੀਲ ਬਟਾਲਾ ਹਨ।
ਕਾਲਾ ਅਫ਼ਗਾਨਾ ਹਲਕੇ ਦੇ ਰਿਵਾਈਂਜਿੰਗ ਅਥਾਰਿਟੀ ਉਪ ਮੰਡਲ ਮੈਜਿਸਟ੍ਰੇਟ ਫਤਿਹਗੜ੍ਹ ਚੂੜੀਆਂ ਹਨ ਅਤੇ ਇਹਨਾਂ ਦੇ ਖੇਤਰ ਕਾਨੂੰਗੋ ਹਲਕਾ ਕਾਲਾ ਅਫ਼ਗਾਨਾਂ (ਸਿਵਾਏ ਪਟਵਾਰ ਹਲਕਾ ਖਹਿਰਾ ਅਤੇ ਮਲਕਵਾਲਾ), ਕਾਨੂੰਗੋ ਹਲਕਾ ਕਾਸ਼ਤੀਵਾਲ, ਫੈਜਪੁਰਾਂ ਅਤੇ ਬਟਾਲਾ ਵੈਸਟ (ਸਿਵਾਏ ਪਟਵਾਰ ਹਲਕਾ ਪੁਰੀਆਂ ਕਲਾਂ) ਤਹਿਸੀਲ ਬਟਾਲਾ ਹਨ।
ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਹਲਕੇ ਅੰਦਰ ਉਪ ਮੰਡਲ ਡੇਰਾ ਬਾਬਾ ਨਾਨਕ ਰਿਵਾਇਜਿੰਗ ਅਥਾਰਿਟੀ ਹਨ ਅਤੇ ਉਨ੍ਹਾਂ ਕੋਲ ਡੇਰਾ ਬਾਬਾ ਨਾਨਕ ਅਤੇ ਨਗਰ ਪਾਲਿਕਾ ਫਤਿਹਗੜ੍ਹ ਚੂੜੀਆਂ, ਕਾਨੂੰਗੋ ਹਲਕਾ ਫਤਿਹਗੜ੍ਹ ਚੂੜੀਆਂ ਅਤੇ ਕਾਨੂੰਗੋ ਹਲਕਾ ਕਾਲਾ ਅਫਗਾਨਾਂ ਦਾ ਪਟਵਾਰ ਹਲਕਾ ਖਹਿਰਾ ਅਤੇ ਮਲਕਵਾਲ ਤਹਿਸੀਲ ਬਟਾਲਾ ਹਨ।
ਧਾਰੀਵਾਲ ਹਲਕੇ ਅੰਦਰ ਸਹਾਇਕ ਕਮਿਸ਼ਨਰ (ਜਨਰਲ) ਗੁਰਦਾਸਪੁਰ ਰਿਵਾਇਜਿੰਗ ਅਥਾਰਿਟੀ ਹਨ। ਜਿਸ ਤਹਿਤ ਨਗਰ ਪਾਲਿਕਾ ਧਾਰੀਵਾਲ, ਕਾਨੂੰਗੋ ਹਲਕਾ ਧਾਰੀਵਾਲ, ਕਲਾਨੌਰ ਸਾਉਥ, ਕਲਾਨੌਰ ਨਾਰਥ, ਦੋਰਾਂਗਲਾ, ਨੌਸ਼ਹਿਰਾ ਮੱਝਾ ਸਿੰਘ ਅਤੇ ਜੌੜਾ ਛੱਤਰਾ (ਸਿਵਾਏ ਪਟਵਾਰ ਹਲਕਾ ਲੱਖੋਵਾਲ ਅਤੇ ਵਰਸੋਲਾ) ਤਹਿਸੀਲ ਗੁਰਦਾਸਪੁਰ ਖੇਤਰ ਹਨ।
ਗੁਰਦਾਸਪੁਰ ਹਲਕੇ ਅੰਦਰ ਉਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ ਹਨ ਜਿਨ੍ਹਾਂ ਦੇ ਖੇਤਰ ਨਗਰ ਪਾਲਿਕਾ ਗੁਰਦਾਸਪੁਰ, ਕਾਨੂੰਗੋ ਹਲਕਾ ਗੁਰਦਾਸਪੁਰ, ਕਾਹਨੂੰਵਾਨ, ਤਿੱਬੜ, ਡੇਰੀਵਾਲ, ਚੱਕ ਸ਼ਰੀਫ, ਛਾਵਲਾਂ ਅਤੇ ਕਾਨੂੰਗੋ ਹਲਕਾ ਤਾਲਬਪੁਰ ਦਾ ਪਟਵਾਰ ਹਲਕਾ ਲਮੀਨ, ਬਹਾਦਰ ਅਤੇ ਗਾਜੀਕੋਟ, ਕਾਨੂੰਗੋ ਹਲਕਾ ਜੌੜਾ ਛੱਤਰਾ ਦਾ ਪਟਵਾਰ ਹਲਕਾ ਲੱਖੋਵਾਲ ਅਤੇ ਵਰਸੋਲਾ ਤਹਿਸੀਲ ਗੁਰਦਾਸਪੁਰ ਹਨ।
ਉਨ੍ਹਾਂ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ ਪਾਸੋਂ ਜਾਰੀ ਪ੍ਰੋਗਰਾਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੀਆਂ ਚੋਣਾਂ ਵੋਟਰਾਂ ਦੀ ਰਜਿਸਟ੍ਰੇਸ਼ਨ 2। ਅਕਤੂਬਰ ਤੋਂ 15 ਨਵੰਬਰ 2023 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਸਬੰਧਤ ਲੋਕਲ ਅਥਾਰਟੀਜ਼ ਦੇ ਕਰਮਚਾਰੀਆਂ, ਜਿਨ੍ਹਾਂ ਨੂੰ ਸਬੰਧਤ ਏਰੀਏ ਦੇ ਰਿਵਾਈਜ਼ਿੰਗ ਅਥਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ, ਪਾਸ ਸੰਭਾਵੀ ਵੋਟਰ ਆਪਣੇ-ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਫਾਰਮ ਜਸ੍ਹਾ ਕਰਵਾ ਸਕਦੇ ਹਨ।
ਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਅਤੇ ਵਿਅਕਤੀ, ਭਾਵੇ ਉਹ ਸਮਾਜਿਕ ਜਾਂ ਧਾਰਮਿਕ ਹੋਣ ਜੋ ਸ਼੍ਰੋਮਣੀ ਗੁਰਦੁਆਰਾ ਪੁਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਯਤਨਸ਼ੀਲ ਹਨ, ਨੂੰ ਅਪੀਲ ਹੈ ਕਿ ਉਹ ਯੋਗ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਵੋਟਰ ਰਜਿਸਟ੍ਰੇਸ਼ਨ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਤਾਂ ਜੋ ਨਿਰਧਾਰਿਤ ਮਿਆਦ ਦੇ ਅੰਦਰ ਸਾਰੇ ਯੋਗ ਵੋਟਰਾਂ ਦੀ ਨੂੰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।