ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਸ਼ੈਰੀ ਕਲਸੀ
ਕਿਹਾ-ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ
ਬਟਾਲਾ, 6 ਅਕਤੂਬਰ 2023 (ਦੀ ਪੰਜਾਬ ਵਾਇਰ )। ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵੱਲੋਂ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਬਟਾਲਾ ਸ਼ਹਿਰ ਦੀਆਂ ਧਾਰਮਿਕ ਸਖਸ਼ੀਅਤਾਂ, ਭਗਤ ਕੁਨਾਲ, ਮਹੰਤ ਅਮਿਤ ਸ਼ਾਹ ਅਤੇ ਮਹੰਤ ਦਵਿੰਦਰ ਕਲਿਆਣ ਦੇ ਹੱਥੋਂ ਜਲੰਧਰ ਬਾਈਪਾਸ ਨੇੜੇ ਵੰਡਰ ਹੋਟਲ ਤੋਂ ਹੰਸਲੀ ਪੁਲ ਨੇੜੇ ਉਲੰਪੀਅਨ ਸੁਰਜੀਤ ਸਿੰਘ ਚੌਂਕ ਤੱਕ ਸੜਕ ਚੌੜੀ ਕਰਨ ਦਾ ਕੰਮ ਸ਼ੁਰੂ ਕਰਵਾਇਆ।
ਅੱਜ ਦੇ ਇਸ ਮੁਬਾਰਕ ਮੌਕੇ ਧਾਰਮਿਕ ਸਖਸ਼ੀਅਤਾਂ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਸਰਾਹਨਾ ਕੀਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆ ਕਿਹਾ ਕਿ ਪਰਮਾਤਮਾ ਵਿਧਾਇਕ ਸ਼ੈਰੀ ਕਲਸੀ ਨੂੰ ਹੋਰ ਬੱਲ ਤੇ ਸ਼ਕਤੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਹਿੰਮਤ ਬੱਖਸ਼ੇ।
ਇਸ ਮੌਕੇ ਨਰੇਸ਼ ਲੂਥਰਾ, ਪਰਧਾਨ ਅੱਚਲ ਸਾਹਿਬ ਸਭਾ ਬਟਾਲਾ, ਸੁਦੇਸ਼ ਕੁਮਾਰ ਬਾਂਸਲ, ਬਲਜਿੰਦਰ ਸਿੰਘ ਬੱਲ, ਹਰਵਿੰਦਰ ਸਿੰਘ ਕਲਸੀ ਤੇ ਸ਼ਹਿਰ ਦੇ ਪਤਵੰਤਿਆਂ ਨੇ ਨੋਜਵਾਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲੰਧਰ-ਬਟਾਲਾ ਰੋਡ ਸੜਕ ਚੌੜੀ ਹੋਣ ਨਾਲ ਆਵਾਜਾਈ ਦੀ ਵੱਡੀ ਸਹੂਲਤ ਤੇ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਸ ਰੋਡ ਤੇ ਵੱਖ-ਵੱਖ ਸਕੂਲ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਸਮੇਤ ਹੋਰ ਵੱਖ-ਵੱਖ ਸੰਸਥਾਵਾਂ ਤੇ ਵਪਾਰਿਕ ਅਦਾਰੇ ਹੋਣ ਕਾਰਨ ਆਵਾਜਾਈ ਦੋਰਾਨ ਕਾਫੀ ਮੁਸ਼ਕਲਿ ਪੇਸ਼ ਆਉਂਦੀ ਸੀ ਪਰ ਹੁਣ ਸੜਕ ਚੌੜੀ ਹੋਣ ਨਾਲ ਟਰੈਫਿਕ ਵਿੱਚ ਬਹੁਤ ਰਾਹਤ ਮਿਲੇਗੀ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਗੁਣਵੱਤਾ ਭਰਪੂਰ ਕੀਤੇ ਜਾਣ ਅਤੇ ਰੋਜ਼ਾਨਾ ਕੀਤੇ ਕੰਮ ਦੀ ਅਪਡੇਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਂਕਾਂ ਨੂੰ ਚੋੜਿਆਂ ਕੀਤਾ ਗਿਆ ਹੈ। ਅੱਜ ਜਲੰਧਰ ਰੋਡ (ਬਾਈਪਾਸ) ਤੋਂ ਹੰਸਲੀ ਪੁਲ ਤੱਕ ਸੜਕ ਨੂੰ ਚੋੜਾ ਕਰਨ ਦਾ ਕੰਮ ਸ਼ੁਰੂ ਹੋ ਗਿਆ। ਕਰੀਬ 12 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨੂੰ ਹੁਣ 15 ਫੁੱਟ ਚੋੜਿਆਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਜਲੰਧਰ ਬਾਈਪਾਸ ਤੇ ਸ਼ਾਨਦਾਰ ਐਂਟਰੀ ਗੇਟ ਦੀ ਉਸਾਰੀ ਵੀ ਕਰਵਾਈ ਜਾਵੇਗੀ। ਅੰਮ੍ਰਿਤਸਰ-ਗੁਰਦਾਸਪੁਰ ਰੋਡ ਨੂੰ ਚੋੜਾ ਤੇ ਸੁੰਦਰ ਬਣਾਉਣ ਲਈ ਜਲਦ ਵਿਕਾਸ ਕੰਮ ਸ਼ੁਰੂ ਹੋਵੇਗਾ। ਉਨਾਂ ਦੱਸਿਆ ਕਿ ਪਿਛਲੇ ਹਫਤੇ ਗਾਂਧੀ ਨਗਰ ਕੈਂਪ, ਅਲੀਵਾਲ ਰੋਡ ਤੇ ਮੁਰਗੀ ਮੁਹੱਲੇ ਵਿੱਚ ਲੋਕਾਂ ਦੀ ਕਰੀਬ 15 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਵਿਧਾਇਕ ਸ਼ੈਰੀ ਕਲਸੀ ਨੇ ਦੁਹਰਾਇਆ ਕਿ ਬਟਾਲਾ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਸਹੂਲਤ ਪੁਜਦਾ ਕਰਨ ਲਈ ਵਚਨਬੱਧ ਹਨ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ ਹਨ ਅਤੇ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਮੌਕੇ ਐਕਸੀਅਨ ਹਰਜੋਤ ਸਿੰਘ,ਐਸ.ਡੀ.ਓ ਨਿਰਮਲ ਸਿੰਘ, ਸਿਟੀ ਪ੍ਰਧਾਨ ਰਾਕੇਸ ਤੁਲੀ, ਬਲਵਿੰਦਰ ਸਿੰਘ ਮਿੰਟਾ ਤੇ ਸਰਦੂਲ ਸਿੰਘ ਐਮ. ਸੀ, ਆਪ ਆਗੂ ਰਾਜੇਸ਼ ਤੁਲੀ, ਯਸ਼ਪਾਲ ਚੌਹਾਨ, ਮਨਜੀਤ ਸਿੰਘ ਭੁੱਲਰ, ਆਸ਼ੂ ਗੋਇਲ, ਗੁਰਪ੍ਰੀਤ ਸਿੰਘ ਰਾਜੂ, ਸੇਵਾ ਮੁਕਤ ਡੀਐਸਪੀ ਕੁਲਵੰਤ ਸਿੰਘ,ਬੰਟੀ ਟਰੇਂਡਜ਼ ਵਾਲੇ, ਮਨਜੀਤ ਸਿੰਘ, ਗੁਰਜੀਤ ਸਿੰਘ ਵਾਰਡ ਇੰਚਾਰਜ ਸੁੰਦਰ ਨਗਰ, ਅਜੇ ਕੁਮਾਰ, ਰਵਿੰਦਰ ਸੋਨੀ, ਪੱਪੀ ਖੋਸਲਾ,ਐਡਵੌਕੈਟ ਮਨਜੀਤ ਸਿੰਘ, ਰਾਣਾ ਏਵੀਐਮ, ਮਿੰਟੂ ਤੱਤਲਾ,ਰਾਜਵੀਰ ਸਿੰਘ, ਰਜਿੰਦਰ ਜੰਬਾ, ਪਿ੍ਰੰਸ ਰੰਧਾਵਾ, ਮਲਕੀਤ ਸਿੰਘ, ਗਗਨ ਬਟਾਲਾ, ਨਿੱਕੂ ਹੰਸਪਾਲ, ਕਾਕਾ ਤੇ ਮਾਣਿਕ ਮਹਿਤਾ ਆਦਿ ਮੋਜੂਦ ਸਨ।