ਗੁਰੂ ਕ੍ਰਿਪਾ ਕੰਪਿਊਟਰਜ਼ ਦੇ ਸਹਿਯੋਗ ਨਾਲ ਪਰਾਮਾ ਇੰਡਿਆ ਵੱਲੋਂ ਗੁਰਦਾਸਪੁਰ ਅੰਦਰ ਲਗਾਇਆ ਗਿਆ ਸਿਖਲਾਈ ਕੈਂਪ
ਅਪਰਾਧਿਕ ਘਟਨਾਵਾਂ ਨੂੰ ਰੋਕ ਸਕਦੇ ਹਨ ਸੀਸੀਟੀਵੀ- ਵਿਸ਼ਾਲ ਗੁਪਤਾ
ਗੁਰਦਾਸਪੁਰ, 5 ਅਕਤੂਬਰ – ਪਰਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਗੁਰੂ ਕ੍ਰਿਪਾ ਕੰਪਿਊਟਰਜ਼ ਗੁਰਦਾਸਪੁਰ ਦੇ ਸਹਿਯੋਗ ਨਾਲ ਸਥਾਨਕ ਹੋਟਲ ਵਿਖੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 30 ਦੇ ਕਰੀਬ ਮੈਂਬਰਾਂ ਨੇ ਭਾਗ ਲਿਆ। ਸਿਖਲਾਈ ਦੌਰਾਨ ਜੀ.ਐਸ.ਐਮ ਵਿਸ਼ਾਲ ਗੁਪਤਾ ਨੇ ਹਿਕਵਿਜ਼ਨ ਕੰਪਨੀ ਦੇ ਨਵੇਂ ਲਾਂਚ ਕੀਤੇ ਉਤਪਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਵੀਡੀਓ ਡੋਰ ਫੋਨ (ਡੋਰ ਬੈਲ ਕੈਮਰੇ) ਜੋ ਕਿ ਬਾਹਰੋਂ ਲਗਾਏ ਜਾਂਦੇ ਹਨ, ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪਰਾਮਾ ਇੰਡੀਆ (ਮੇਡ ਇਨ ਇੰਡੀਆ ਬ੍ਰਾਂਡ) ਦੇ ਨਵੇਂ ਉਤਪਾਦ ਲਾਂਚ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸੀ.ਸੀ.ਟੀ.ਵੀ ਕੈਮਰੇ ਬਹੁਤ ਉੱਚ ਤਕਨੀਕ ਨਾਲ ਆ ਰਹੇ ਹਨ। ਜਿਸ ਰਾਹੀਂ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਸਮੇਂ ਦੌਰਾਨ, ਨਵੇਂ ਮੈਂਬਰਾਂ ਨੂੰ ਹੁਨਰ ਪ੍ਰਦਾਨ ਕੀਤੇ ਗਏ ਹਨ। ਇਸ ਮੌਕੇ ਹਿਕਵਿਜ਼ਨ ਦੀ ਸਮੁੱਚੀ ਟੀਮ ਦੇ ਨਾਲ ਗੁਰੂ ਕ੍ਰਿਪਾ ਕੰਪਿਊਟਰਜ਼ ਗੁਰਦਾਸਪੁਰ ਦੇ ਐਮ.ਡੀ. ਅਭੈ ਮਹਾਜਨ ਦਾ ਧੰਨਵਾਦ ਕੀਤਾ।