ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਤੇ ਬਲੱਡ ਡੌਨਰਜ਼ ਸੁਸਾਇਟੀ ਦਾ ਉਪਰਾਲਾ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਕਲਾਨੌਰ ’ਚ ਮੈਗਾ ਖੂਨਦਾਨ ਕੈਂਪ ’ਚ 4 ਔਰਤਾਂ ਸਮੇਤ 116 ਡੋਨਰਾਂ ਕੀਤਾ ਖੂਨਦਾਨ
ਚਾਲੂ ਵਰ੍ਹੇ ਦੇ ਖੂਨਦਾਨ ਕੈਂਪਾਂ ’ਚ 702 ਡੋਨਰਾਂ ਕੀਤਾ ਖੂਨਦਾਨ
ਕਲਾਨੌਰ, 29 ਸਤੰਬਰ 2023 (ਦੀ ਪੰਜਾਬ ਵਾਇਰ)। ਬਲੱਡ ਬੈਂਕਾਂ ’ਚ ਖੂਨ ਦੀ ਘਾਟ ਅਤੇ ਥੈਲਾਸੀਮੀਆਂ ਨਾਲ ਪੀੜ੍ਹਤ ਬੱਚੇ ਜਿੰਨ੍ਹਾਂ ਦਾ ਕੁਦਰਤੀ ਤੌਰ ’ਤੇ ਖੂਨ ਨਹੀਂ ਬਣਦਾ ਦੀ ਸਹਾਇਤਾ ਲਈ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਇਲਾਕੇ ਦੇ ਸਮਾਜਸੇਕਾਂ ਦੀ ਮਦਦ ਨਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ ’ਚ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਨੁਮਾਇੰਦਿਆਂ ਹਰਕੰਵਲ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਮੱਲ੍ਹੀ, ਰਜਨੀਸ਼ ਸ਼ਰਮਾਂ, ਪ੍ਰਦੀਪ ਬਲਹੋਤਰਾ, ਰਾਜਨ ਸ਼ਰਮਾਂ, ਰੋਹਿਤ ਵਰਮਾਂ, ਗੁਰਵਿੰਦਰ ਸਿੰਘ, ਗੁਰਸ਼ਰਨਜੀਤ ਸਿੰਘ, ਅੰਕੁਸ਼ ਸੋਈ, ਰਾਜਨ ਆਨੰਦ, ਸਾਬੀ ਅਗਰਵਾਲ, ਸੁਖਨੰਦਨ ਸਿੰਘ ਭਾਰਤੀ, ਜੇ.ਈ. ਨਿਸ਼ਾਨ ਸਿੰਘ ਖੈਹਿਰਾ ਨੇ ਦੱਸਿਆ ਕਿ ਖੂਨਦਾਨ ਕੈਂਪ ’ਚ ਸਿਵਲ ਹਸਪਤਾਲ ਬਲੱਡ ਬੈਂਕ ਅੰਮ੍ਰਿਤਸਰ ਵਲੋਂ 60 ਯੂਨਿਟ ਤੇ ਮਾਤਾ ਸੁਲੱਖਣ ਜੀ ਸਿਵਲ ਹਸਪਤਾਲ ਬਟਾਲਾ ਦੇ ਬਲੱਡ ਬੈਂਕ ਵਲੋਂ 56 ਯੂਨਿਟ ਖੂਨ ਇਕੱਤਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ’ਚ 4 ਔਰਤਾਂ ਵਲੋਂ ਵੀ ਖੂਨਦਾਨ ਕੀਤਾ ਗਿਆ।
ਉਨ੍ਹਾਂ ਖੂਨਦਾਨ ਦੇ ਇਸ ਮਹਾਨ ਕਾਰਜ ’ਚ ਯੋਗਦਾਨ ਪਾਊਣ ਵਾਲੀਆਂ ਪ੍ਰਮੁੱਖ ਸਖ਼ਸੀਅਤਾਂ ਤੇ ਸਮਾਜਸੇਵਕਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਦੱਸਿਆ ਕਿ ਸੁਸਾਇਟੀਆਂ ਵਲੋਂ ਲਗਾਏ ਜਾ ਰਹੇ ਖੂਨਦਾਨ ਕੈਂਪਾਂ ’ਚ ਚਾਲੂ ਵਰ੍ਹੇ ਦੌਰਾਨ ਹੁਣ ਤੱਕ 702 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ। ਇਸ ਕੈਂਪ ’ਚ ਨਾਇਬ ਤਹਿਸੀਲਦਾਰ ਸ. ਸੁਖਵਿੰਦਰ ਸਿੰਘ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਐਕਸੀਅਨ ਪੰਜਾਬ ਮੰਡੀ ਬੋਰਡ ਗੁਰਦਾਸਪੁਰ ਸ. ਬਲਦੇਵ ਸਿੰਘ ਬਾਜਵਾ, ਪ੍ਰਿੰਸੀਪਲ ਦਲਜੀਤ ਸਿੰਘ ਪਟਿਆਲੀਆ, ਸਬ ਇੰਸਪੈਕਟਰ ਪਾਹੁਲਪ੍ਰੀਤ ਕੌਰ, ਏ.ਐਸ.ਆਈ. ਹਰਪ੍ਰੀਤ ਕੌਰ ਰੰਧਾਵਾ, ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਰਛਪਾਲ ਸਿੰਘ, ਪ੍ਰਧਾਨ ਮੁਖਵਿੰਦਰ ਸਿੰਘ ਖਾਲਸਾ, ਡ. ਰੇਸ਼ਮ ਅਲੀ ਖਾਨ, ਜੇ.ਈ. ਰਣਜੀਤ ਸਿੰਘ ਰੰਧਾਵਾ, ਅਧਿਆਪਕ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਪੱਡਾ, ਸਕੱਤਰ ਹਰਜਿੰਦਰ ਸਿੰਘ ਖਾਲਸਾ, ਕੇ.ਪੀ. ਬਾਜਵਾ, ਆਦਰਸ਼ ਕੁਮਾਰ, ਪਲਵਿੰਦਰ ਸਿੰਘ ਮਾਹਲ, ਹਰਦੀਪ ਸਿੰਘ ਕਾਹਲੋਂ, ਅਵਤਾਰ ਸਿੰਘ ਘੁੰਮਣ, ਨਵਪ੍ਰੀਤ ਸਿੰਘ ਪਵਾਰ ਬਲਾਕ ਪ੍ਰਧਾਨ, ਸੁਰਿੰਦਰ ਸਿੰਘ ਮੱਲ੍ਹੀ, ਹਰਮਨਜੀਤ ਸਿੰਘ ਲਾਡੀ, ਹਰਪ੍ਰੀਤ ਸਿੰਘ ਗਿੱਲ, ਕਾਨੂੰਗੋ ਕੁਲਬੀਰ ਸਿੰਘ ਰੰਧਾਵਾ, ਨੰਬਰਦਾਰ ਅਸ਼ਨਵੀ ਮਾਹਲਾ, ਸਤਨਾਮ ਸਿੰਘ ਵਾਹਲਾ, ਰਜਨੀ ਬਾਲਾ, ਅਜੀਤ ਸਿੰਘ ਕਾਮਲਪੁਰ, ਗੁਰਪ੍ਰਤਾਪ ਸਿੰਘ, ਕਾਨੂੰਗੋ ਕੁਲਵਿੰਦਰ ਸਿੰਘ, ਪਟਵਾਰੀ ਸਤਵਿੰਦਰ ਸਿੰਘ, ਤਰਸੇਮ ਸਿੰਘ, ਨਿਸ਼ਾਨ ਸਿੰਘ, ਲਖਬੀਰ ਸਿੰਘ, ਜਗਮੋਹਨ ਸਿੰਘ ਸੋਹਲ, ਗੁਰਮੀਤ ਸਿੰਘ ਅਗਵਾਨ, ਮਨਿੰਦਰ ਸਿੰਘ ਪੰਨੂੰ ਦਾ ਵੀ ਸਹਿਯੋਗ ਰਿਹਾ।