ਏ.ਡੀ.ਸੀ. ਅਤੇ ਐੱਸ.ਡੀ.ਐੱਮ ਹੁਣ ਨਿਰਧਾਰਤ ਦਿਨ ਸਬ-ਤਹਿਸੀਲਾਂ, ਨਗਰ ਕੌਂਸਲਾਂ ਅਤੇ ਬੀ.ਡੀ.ਪੀ.ਓ. ਦਫ਼ਤਰਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ
ਗੁਰਦਾਸਪੁਰ, 27 ਸਤੰਬਰ 2023 (ਦੀ ਪੰਜਾਬ ਵਾਇਰ)। ਦਫ਼ਤਰੀ ਕੰਮ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਹਿਸੀਲ ਅਤੇ ਸਬ-ਤਹਿਸੀਲ ਪੱਧਰ ’ਤੇ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਐੱਸ.ਡੀ.ਐੱਮਜ਼ ਦੀ ਵੱਖ-ਵੱਖ ਸਬ-ਤਹਿਸੀਲਾਂ, ਨਗਰ ਕੌਂਸਲਾਂ ਅਤੇ ਬੀ.ਡੀ.ਪੀ.ਓ. ਦਫ਼ਤਰਾਂ ਵਿੱਚ ਡਿਊਟੀ ਲਗਾਈ ਹੈ ਤਾਂ ਜੋ ਇਹ ਅਧਿਕਾਰੀ ਨਿਰਧਾਰਤ ਸਮਾਂ-ਸਰਾਣੀ ਅਨੁਸਾਰ ਉਸ ਦਫ਼ਤਰ ਵਿੱਚ ਹਾਜ਼ਰ ਹੋ ਕੇ ਲੋਕਾਂ ਦੇ ਸਥਾਨਕ ਮਸਲੇ, ਸਫ਼ਾਈ, ਨਜ਼ਾਇਜ ਕਬਜ਼ੇ, ਸਿਵਲ ਵਰਕ, ਸਰਕਾਰੀ ਸਕੀਮਾਂ ਦੇ ਲਾਗੂ ਕਰਨ ਸਬੰਧੀ ਅਤੇ ਹੋਰ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਨਿਪਟਾਰਾ ਕਰ ਸਕਣ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹੁਕਮ ਜਾਰੀ ਕੀਤੇ ਹਨ ਵਧੀਕ ਡਿਪਟੀ ਕਮਿਸ਼ਨਰ (ਜਨਰਲ/ਸ਼ਹਿਰੀ ਵਿਕਾਸ) ਵੱਲੋਂ ਹਰੇਕ ਮਹੀਨੇ ਦੇ ਪਹਿਲੇ ਸ਼ੁਕਰਵਾਰ ਨੂੰ ਦਫ਼ਤਰ ਨਗਰ ਨਿਗਮ ਬਟਾਲਾ, ਦੂਜੇ ਸ਼ੁਕਰਵਾਰ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਕਾਦੀਆਂ, ਤੀਜੇ ਸ਼ੁੱਕਰਵਾਰ ਨਗਰ ਕੌਂਸਲ ਦੀਨਾਨਗਰ, ਧਾਰੀਵਾਲ ਅਤੇ ਚੌਥੇ ਸ਼ੁੱਕਰਵਾਰ ਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ ਅਤੇ ਫ਼ਤਹਿਗੜ੍ਹ ਚੂੜੀਆਂ ਵਿਖੇ ਹਾਜ਼ਰ ਹੋ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਗੇ।
ਇਸੇ ਤਰਾਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਹਰ ਮਹੀਨੇ ਦੇ ਪਹਿਲੇ ਬੁੱਧਵਾਰ ਬੀ.ਡੀ.ਪੀ.ਓ. ਦਫ਼ਤਰ ਬਟਾਲਾ, ਬੀ.ਡੀ.ਪੀ.ਓ. ਦਫ਼ਤਰ ਫ਼ਤਹਿਗੜ੍ਹ ਚੂੜੀਆਂ, ਦੂਜੇ ਬੁੱਧਵਾਰ ਬੀ.ਡੀ.ਪੀ.ਓ. ਦਫ਼ਤਰ ਸ੍ਰੀ ਹਰਗੋਬਿੰਦਪੁਰ ਸਾਹਿਬ, ਬੀ.ਡੀ.ਪੀ.ਓ. ਦਫ਼ਤਰ ਕਾਦੀਆਂ, ਬੀ.ਡੀ.ਪੀ.ਓ. ਦਫ਼ਤਰ ਕਾਹਨੂੰਵਾਨ, ਤੀਜੇ ਬੁੱਧਵਾਰ ਬੀ.ਡੀ.ਪੀ.ਓ. ਦਫ਼ਤਰ ਦੀਨਾਨਗਰ, ਬੀ.ਡੀ.ਪੀ.ਓ. ਦਫ਼ਤਰ ਦੋਰਾਂਗਲਾ, ਬੀ.ਡੀ.ਪੀ.ਓ. ਦਫ਼ਤਰ ਧਾਰੀਵਾਲ, ਚੌਥੇ ਬੁੱਧਵਾਰ ਬੀ.ਡੀ.ਪੀ.ਓ. ਦਫ਼ਤਰ ਡੇਰਾ ਬਾਬਾ ਨਾਨਕ, ਬੀ.ਡੀ.ਪੀ.ਓ. ਦਫ਼ਤਰ ਕਲਾਨੌਰ ਅਤੇ ਬੀ.ਡੀ.ਪੀ.ਓ. ਦਫ਼ਤਰ ਗੁਰਦਾਸਪੁਰ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ।
ਡਿਪਟੀ ਕਮਿਸ਼ਨਰ ਨੇ ਹੁਕਮਾਂ ਵਿੱਚ ਕਿਹਾ ਹੈ ਕਿ ਐੱਸ.ਡੀ.ਐੱਮ. ਗੁਰਦਾਸਪੁਰ ਵੱਲੋਂ ਹਰੇਕ ਮਹੀਨੇ ਦੇ ਪਹਿਲੇ ਅਤੇ ਤੀਜੇ ਸੋਮਵਾਰ ਨੂੰ ਸਬ-ਤਹਿਸੀਲ ਕਾਹਨੂੰਵਾਨ, ਦੂਜੇ ਤੇ ਚੌਥੇ ਸੋਮਵਾਰ ਨੂੰ ਧਾਰੀਵਾਲ ਅਤੇ ਨੌਸ਼ਹਿਰ ਮੱਝਾ ਸਿੰਘ ਵਿਖੇ ਹਾਜ਼ਰ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ।
ਇਸੇ ਤਰਾਂ ਐੱਸ.ਡੀ.ਐੱਮ. ਬਟਾਲਾ ਵੱਲੋਂ ਹਰੇਕ ਮਹੀਨੇ ਦੇ ਪਹਿਲੇ ਅਤੇ ਤੀਜੇ ਸੋਮਾਵਰ ਕਾਦੀਆਂ, ਦੂਜੇ ਅਤੇ ਚੌਥੇ ਸੋਮਵਾਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਹਾਜ਼ਰ ਹੋ ਕੇ ਲੋਕਾਂ ਦੇ ਮਸਲੇ ਹੱਲ ਕੀਤੇ ਜਾਣਗੇ। ਐੱਸ.ਡੀ.ਐੱਮ. ਦੀਨਾਨਗਰ ਵੱਲੋਂ ਹਰੇਕ ਮਹੀਨੇ ਦੇ ਪਹਿਲੇ ਅਤੇ ਤੀਜੇ ਸੋਮਾਵਰ ਨੂੰ ਦੋਰਾਂਗਲਾ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ।