22 ਸਤੰਬਰ ਤੱਕ ਭੇਜੇ ਜਾ ਸਕਦੇ ਹਨ ਦਾਅਵੇ ਤੇ ਇਤਰਾਜ਼
ਗੁਰਦਾਸਪੁਰ, 17 ਸਤੰਬਰ 2023( ਦੀ ਪੰਜਾਬ ਵਾਇਰ)। ਸ੍ਰੀਮਤੀ ਅਮਨਦੀਪ ਕੌਰ, ਐੱਸ.ਡੀ.ਐੱਮ. ਗੁਰਦਾਸਪੁਰ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਨਗਰ ਕੌਂਸਲ ਚੋਣਾਂ ਵੱਲੋਂ ਉੱਪ ਚੋਣਾਂ 2023 ਸਬੰਧੀ ਪੰਜਾਬ ਮਿਊਨਸੀਪਲ ਚੋਣ ਨਿਯਮ, 1994 ਦੇ ਅਨੁਸਾਰ ਨਗਰ ਕੌਂਸਲ ਗੁਰਦਾਸਪੁਰ ਦੇ ਵਾਰਡ ਨੰਬਰ 16 ਦੀ ਵੋਟਰ ਸੂਚੀ ਦੀ ਡਰਾਫਟ ਪਬਲੀਕੇਸ਼ਨ 15 ਸਤੰਬਰ 2023 ਨੂੰ ਕਰ ਦਿੱਤੀ ਗਈ ਹੈ, ਜਿਸਦੀ ਕਾਪੀ ਐੱਸ.ਡੀ.ਐੱਮ. ਦਫ਼ਤਰ, ਗੁਰਦਾਸਪੁਰ, ਤਹਿਸੀਲਦਾਰ ਦਫ਼ਤਰ ਗੁਰਦਾਸਪੁਰ ਅਤੇ ਕਾਰਜ ਸਾਧਕ ਦਫ਼ਤਰ ਗੁਰਦਾਸਪੁਰ ਵਿਖੇ ਉਪਲੱਬਧ ਹੈ। ਇਸ ਵੋਟਰ ਸੂਚੀ ਲਈ ਵੋਟਰ ਯੋਗਤਾ ਮਿਤੀ 1 ਜਨਵਰੀ 2023 ਨੂੰ ਅਧਾਰ ਬਣਾਇਆ ਗਿਆ ਹੈ।
ਐੱਸ.ਡੀ.ਐੱਮ. ਗੁਰਦਾਸਪੁਰ ਨੇ ਕਿਹਾ ਹੈ ਕਿ ਜੇਕਰ ਡਰਾਫਟ ਵੋਟਰ ਸੂਚੀ ਵਿੱਚ ਦਰਸਾਈ ਗਈ ਯੋਗਤਾ ਮਿਤੀ ਦੇ ਸੰਦਰਭ ਵਿੱਚ, ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਕੋਈ ਦਾਅਵਾ ਜਾਂ ਨਾਮ ਨੂੰ ਸ਼ਾਮਲ ਨਾ ਕਰਨ ਲਈ ਕੋਈ ਇਤਰਾਜ਼ ਜਾਂ ਕਿਸੇ ਐਂਟਰੀ ਵਿਚਲੇ ਵੇਰਿਵਿਆਂ ’ਤੇ ਕੋਈ ਇਤਰਾਜ਼ ਹੈ ਤਾਂ ਮਿਤੀ 22 ਸਤੰਬਰ 2023 ਤੋਂ ਪਹਿਲਾਂ ਆਪਣੇ ਇਤਰਾਜ ਫਾਰਮ ਨੰਬਰ 7, 8 ਅਤੇ 9 ਵਿੱਚ ਭਰ ਕੇ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਦਾਅਵਾ ਜਾਂ ਇਤਰਾਜ ਤਹਿਸੀਲਦਾਰ ਗੁਰਦਾਸਪੁਰ ਦੇ ਦਫ਼ਤਰ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜਾਂ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ।