ਗੁਰਦਾਸਪੁਰ, 15 ਸਤੰਬਰ 2023 (ਦੀ ਪੰਜਾਬ ਵਾਇਰ)। 132 ਕੇ.ਵੀ ਸਬ ਸਟੇਸ਼ਨ ਗੁਰਦਾਸਪੁਰ ਤੋਂ ਚਲਦੇ 11 ਕੇ.ਵੀ ਸਾਧੂਚੱਕ ਫੀਡਰ ਅਤੇ 11 ਕੇਵੀ ਮੀਰਪੁਰ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ 16 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਹਰਦੋ ਬਥਵਾਲਾ, ਕਾਲਾ ਨੰਗਲ, ਹੱਲਾ, ਚਾਹੀਆ, ਭਗਵਾਨਪੁਰ, ਹਜਾਤਨਗਰ, ਦਿਉਲ, ਮੀਰਪੁਰ, ਬਰਿਆਰ, ਧਾਰੋਚੱਕ, ਆਲੇਚੱਕ ਆਦਿ ਪਿੰਡਾ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਗਈ ।
