ਸਿਹਤ ਸੇਵਾਵਾਂ ਦੀ ਸੰਜੀਵਨੀ ਬਣੇਗਾ ਆਯੁਸ਼ਮਾਨ ਭਵ ਪ੍ਰੋਗਰਾਮ
ਗਰਦਾਸਪੁਰ, 13 ਸਤੰਬਰ 2023 (ਦੀ ਪੰਜਾਬ ਵਾਇਰ )। ਭਾਰਤ ਸਰਕਾਰ ਵਲੋਂ ਤਿਆਰ ਕੀਤੇ ਗਏ ਆਯੁਸ਼ਮਾਨ ਭਵ ਪੋ੍ਗਰਾਮ ਦੀ ਵਰਚੁਅਲ ਚਾਂਲਿੰਗ ਮੌਕੇ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਵਿਖੇ ਸਮਾਗਮ ਕੀਤਾ ਗਿਆ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਸਿਹਤ ਅਧਿਕਾਰੀਆਂ, ਸਿਹਤ ਮੁਲਾਜ਼ਮਾਂ ਅਤੇ ਮਰੀਜ਼ਾਂ ਨੇ ਭਾਰਤ ਦੇ ਰਾਸ਼ਟਰਪਤੀ ਵਲੋਂ ਦੇਸ਼ ਨੂੰ ਦਿੱਤਾ ਸੰਦੇਸ਼ ਸੁਣਿਆ।
ਵਰਨਣਯੋਗ ਹੈ ਕਿ ਆਯੁਸ਼ਮਾਨ ਭਵ ਪ੍ਰੋਗਰਾਮ ਦਾ ਉਦੇਸ਼ ਸਿਹਤ ਬੀਮਾ ਦੇ ਲਾਭਪਾਤਰੀਆਂ ਨੂੰ ਲਾਭ ਦਵਾਉਣਾ, ਲੋਕਾਂ ਨੂੰ ਸਿਹਤ ਸਹੂਲਤਾਂ ਦੇਣਾ ਅਤੇ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੈ। 17 ਸਤੰਬਰ ਤੋਂ ਸ਼ੁਰੂ ਹੋ ਰਹੀ ਇਸ ਯੋਜਨਾ ਤਹਿਤ ਆਯੁਸ਼ਮਾਨ ਕਾਰਡ ਵੰਡ ਸਮਾਗਮ, ਸਿਹਤ ਮੇਲੇ ਅਤੇ ਪਿੰਡ ਪੱਧਰ ਤੇ ਲੋਕ ਮਿਲਣੀ ਤਹਿਤ ਸਿਹਤ ਸਕੀਮਾਂ ਦਾ ਪ੍ਰਚਾਰ ਕੀਤਾ ਜਾਵੇਗਾ। 2 ਅਕਤੂਬਰ ਨੂੰ ਖੂਨ-ਦਾਨ ਕੈਂਪ ਲਾਏ ਜਾਣਗੇ।
ਅੱਜ ਦੇ ਸਮਾਗਮ ਦੌਰਾਨ ਮਰੀਜਾਂ ਨੂੰ ਵਿਸਥਾਰ ਨਾਲ ਸਿਹਤ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ।
ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਨੇ ਸਿਹਤ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਸਿਹਤ ਸਕੀਮਾਂ ਦਾ ਲਾਭ ਲੋਕਾਂ ਤਕ ਪੁੰਚਾਉਣ ਲਈ ਜਰੂਰੀ ਹਦਾਇਤਾਂ ਦਿਤੀਆਂ।
ਇਸ ਮੌਕੇ ਡੀਐਫਡਬਲਓ ਡਾ. ਤੇਜਿੰਦਰ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸਵਿਤਾ, ਡਾ. ਰਮੇਸ਼ ਅਤਰੀ, ਡਾ. ਚੇਤਨਾ , ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਵਿਜੇ ਠਾਕੁਰ ਹਾਜਰ ਸਨ।