Close

Recent Posts

ਗੁਰਦਾਸਪੁਰ ਪੰਜਾਬ

☠️ਗੁਰਦਾਸਪੁਰ: ਕੱਲ੍ਹ 13 ਸਤੰਬਰ ਨੂੰ ਸਵੇਰੇ 10 ਵਜ਼ੇ ਤੋਂ 3 ਵਜ਼ੇ ਕਈ ਸ਼ਹਿਰੀ ਖੇਤਰਾਂ ਦੀ ਬਿਜਲੀ ਰਹੇਗੀ ਬੰਦ, ਕਿਹੜ੍ਹੇ ਖੇਤਰ ਹੋਣਗੇਂ ਪ੍ਰਭਾਵਿਤ ਪੜ੍ਹੋਂ

☠️ਗੁਰਦਾਸਪੁਰ: ਕੱਲ੍ਹ 13 ਸਤੰਬਰ ਨੂੰ ਸਵੇਰੇ 10 ਵਜ਼ੇ ਤੋਂ 3 ਵਜ਼ੇ ਕਈ ਸ਼ਹਿਰੀ ਖੇਤਰਾਂ ਦੀ ਬਿਜਲੀ ਰਹੇਗੀ ਬੰਦ, ਕਿਹੜ੍ਹੇ ਖੇਤਰ ਹੋਣਗੇਂ ਪ੍ਰਭਾਵਿਤ ਪੜ੍ਹੋਂ
  • PublishedSeptember 12, 2023

ਗੁਰਦਾਸਪੁਰ 12 ਸਤੰਬਰ 2023 (ਦੀ ਪੰਜਾਬ ਵਾਇਰ)। ਸ਼ਹਿਰੀ ਉਪ ਮੰਡਲ ਅਧੀਨ ਆਉਂਦੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਤਿਮੋ ਰੋਡ ਫੀਡਰ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ 11 ਕੇ.ਵੀ. ਤਿੱਬੜੀ ਹੈੱਡ ਫੀਡਰ ਨੂੰ ਬਾਈਟਰਕੇਟ ਕਰਕੇ ਨਵਾਂ 11 ਕੇ.ਵੀ. ਮੋ ਰੋਡ ਫੀਡਰ ਉਸਾਰਨ ਦੇ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਲਈ ਮਿਤੀ 13/09/2023 ਨੂੰ ਦਿਨ ਬੁੱਧਵਾਰ ਸਵੇਰੇ 10:00 ਤੋਂ 3:00 ਵਜੇ ਤੱਕ ਜੇਕਰ ਮੌਸਮ ਸਾਫ ਰਿਹਾ ਤਾਂ ਬੰਦ ਰਹੇਗੀ।

ਇਸ ਫੀਡਰ ਅਧੀਨ ਆਉਂਦਾ ਏਰੀਆ ਤਿਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ ਤੱਕ, ਬਹਿਰਾਮਪੁਰ ਰੋਡ ਤੋਂ ਬਾਗ ਤੱਕ, ਪੁਰਾਣੀ ਸਬਜੀ ਮੰਡੀ ਜੀ.ਟੀ. ਰੋਡ ਤੋਂ ਡਾਕਖਾਨਾ ਚੌਕ, ਜੇਲ ਰੋਡ ਤੇ ਪੈਂਦੀਆਂ ਸਰਕਾਰੀ ਕੋਠੀਆਂ, ਕਾਲਜ ਰੋਡ,ਸੰਤ ਨਗਰ, ਗੋਪਾਲ ਨਗਰ, ਕ੍ਰਿਸ਼ਨਾ ਨਗਰ, ਬਾਠ ਵਾਲੀ ਗਲੀ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜੀ ਜਤਿੰਦਰ ਕੁਮਾਰ ਸ਼ਰਮਾ ਐਸ.ਡੀ.ਓ. ਸ਼ਹਿਰੀ ਉਪ ਮੰਡਲ ਗੁਰਦਾਸਪੁਰ ਵਲੋਂ ਪ੍ਰੈਸ ਨੂੰ ਦਿੱਤੀ ਗਈ ਹੈ 

Written By
The Punjab Wire