ਸਵਾ ਬਾਰਹ੍ਹ ਲੱਖ ਰੁਪਏ ਦੀ ਭਾਰਤੀ ਕਰੰਸੀ, 14 ਮੋਬਾਇਲ, ਇੱਕ ਲੈਪਟਾਪ, ਇੱਕ ਟੈਬ ਅਤੇ ਇੱਕ ਮਰਸਡੀਜ ਗੱਡੀ ਜਬ਼ਤ
ਗੁਰਦਾਸਪੁਰ, 12 ਸਤੰਬਰ 2023 (ਦੀ ਪੰਜਾਬ ਵਾਇਰ)। ਥਾਨਾ ਸਿਟੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਜਿਸਦੇ ਚਲਦੇ ਹੋਏ ਥਾਣਾ ਸਿਟੀ ਮੁੱਖੀ ਕ੍ਰਿਸ਼ਮਾ ਦੇਵੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਕ੍ਰਿਕਟ ਆਦਿ ਤੇ ਮੈਚਾਂ ਤੇ ਮੌਬਾਇਲ ਫੋਨਾਂ, ਲੈਪਟਾਪ ਰਾਹੀ ਦੜ੍ਹਾ ਸੱਟਾ ਲਗਾ ਕੇ ਠੱਗੀ ਮਾਰਨ ਦੇ ਮਾਮਲੇ ਵਿੱਚ ਇੱਕ ਮਾਮਲਾ ਦਰਜ ਕੀਤਾ ਹੈ। ਹਾਲਾਕਿ ਮੌਕੇ ਤੋਂ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਉਸ ਦੇ ਮੋਬਾਇਲ, ਲੈਪਟਾਪ, ਟੈਬ ਹਾਸਿਲ ਜਬਤ ਹੋ ਗਿਆ ਹੈ ਜਿਸ ਦੀ ਤਕਨੀਕੀ ਤੌਰ ਤੇ ਜਾਂਚ ਤੋਂ ਬਾਅਦ ਇੱਕ ਵੱਡੇ ਨੈਟਵਰਕ ਦਾ ਪਰਦਾ ਫਾਸ਼ ਹੋਣ ਦੀ ਸੰਭਾਵਨਾ ਹੈ। ਪੁਲਿਸ ਨੂੰ ਇਸ ਦੇ ਨਾਲ ਹੀ 12 ਲੱਖ 23 ਹਜਾਰ 800 ਰੁਪਏ ਭਾਰਤੀ ਕਰੰਸੀ ਅਤੇ ਇੱਕ ਮਰਸਡੀਜ ਗੱਡੀ ਨੰਬਰ ਡੀ.ਐਲ.8.ਸੀਐਨਏ 1727 ਵੀ ਜਬਤ ਕੀਤੀ ਹੈ। ਇਸ ਸਬੰਧੀ ਥਾਣਾ ਮੁੱਖੀ ਦੇ ਬਿਆਨਾਂ ਦੇ ਆਧਾਰ ਤੇ ਮਨਜੀਤ ਸਿੰਘ ਉਰਫ ਮੌਨੀ ਪੁੱਤਰ ਪ੍ਰੇਮ ਸਿੰਘ ਨਿਵਾਸੀ ਸਾਹਮਣੇ ਕ੍ਰਿਸ਼ਨਾ ਮੰਦਰ ਸੰਗਲਪੁਰਾ ਰੋਡ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਕ੍ਰਿਸ਼ਮਾ ਨੇ ਦੱਸਿਆ ਕਿ 11 ਸਤਬੰਰ ਕਰੀਬ ਪੌਨੇ ਇੱਕ ਵਜੇ ਉਹ ਸ਼ੱਕੀ ਵਿਅਕਤੀਆਂ ਦੀ ਭਾਲ ਸਬੰਧੀ ਮੰਡੀ ਚੌਕ ਗੁਰਦਾਸਪੁਰ ਮੋਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸੀ ਮਨਜੀਤ ਸਿੰਘ ਉਰਫ਼ ਮਨੀ ਪੁੱਤਰ ਪ੍ਰੇਮ ਸਿੰਘ ਵਾਸੀ ਸਾਹਮਣੇ ਕ੍ਰਿਸ਼ਨਾ ਮੰਦਰ ਸੰਗਲਪੁਰਾ ਰੋਡ ਗੁਰਦਾਸਪੁਰ ਜੋ ਕਿ ਆਪਣੀ ਦੁਕਾਨ ਅਤੇ ਘਰ ਵਿੱਚ ਕ੍ਰਿਕਟ ਆਦਿ ਦੇ ਮੈਚਾਂ ਤੇ ਮੋਬਾਇਲ ਫੋਨਾ. ਲੈਪਟਾਪਾ ਰਾਹੀ ਦੜਾ ਸੱਟਾ ਲਗਾ ਕੇ ਬਿਨਾਂ ਸਰਕਾਰੀ ਮੰਨਜੂਰੀ ਦੇ ਭੋਲੇ ਭਾਲੇ ਲੋਕਾ ਨਾਲ ਠੱਗੀ ਮਾਰ ਕੇ ਮੋਟੀ ਰਕਮ ਵਸੂਲ ਕਰਦਾ ਹੈ।
ਇਸ ਬਾਰੇ ਇਤਲਾਹ ਮਿਲਣ ਤੇ ਉਨ੍ਹਾਂ ਵੱਲੋਂ ਸਮੇਤ ਪੁਲਿਸ ਪਾਰਟੀ ਦੋਸੀ ਦੇ ਘਰ ਸਾਹਮਣੇ ਕ੍ਰਿਸ਼ਨਾ ਮੰਦਿਰ ਸੰਗਲਪੁਰਾ ਰੋਡ ਵਿਖੇ ਰੇਡ ਕੀਤਾ ਦੋਸੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਪਰ ਮੋਕੇ ਤੋਂ ਪੁਲਿਸ ਨੂੰ 12,23,800/-ਰੁਪਏ ਭਾਰਤੀ ਕਰੰਸੀ, 14 ਮੋਬਾਇਲ ਵੱਖ-ਵੱਖ ਮਾਰਕਾ, ਇੱਕ ਲੈਪਟਾਪ, ਇੱਕ ਟੈਬ ਅਤੇ ਇੱਕ ਗੱਡੀ ਮਰਸਡੀਜ ਨੰਬਰੀ ਡੀਐਲ 8.ਸੀਐਨਏ1727 ਬ੍ਰਾਮਦ ਹੋਈ ਹੈ। ਥਾਨਾ ਮੁੱਖੀ ਨੇ ਦੱਸਿਆ ਕਿ ਇਸ ਸਬੰਧੀ ਉਕਤ ਦੋਸ਼ੀ ਦੇ ਖਿਲਾਫ 13 ਏ 3-67 ਜੁਆ ਐਕਤ ਅਤੇ 420 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਐਸਐਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਗੰਭੀਰਤਾ ਨਾਲ ਜਬਤ ਮੋਬਾਇਲਾ ਅਤੇ ਲੈਪਟਾਪ ਦੀ ਜਾਂਚ ਕੀਤੀ ਜਾਵੇਗੀ ਅਤੇ ਪੂਰੇ ਨੈਟਵਰਕ ਦਾ ਪਰਦਾਫਾਸ਼ ਜਲਦੀ ਕੀਤਾ ਜਾਵੇਗੀ ।