ਗੁਰਦਾਸਪੁਰ, 10 ਸਤੰਬਰ 2023 (ਦੀ ਪੰਜਾਬ ਵਾਇਰ)। ਸਥਾਨਕ ਫਿਸ਼ ਪਾਰਕ ਵਿੱਚ ਬਲੱਡ ਡੋਨਰ ਸੁਸਾਇਟੀ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਆਦਰਸ਼ ਕੁਮਾਰ ਅਤੇ ਯੂਥ ਪ੍ਰਧਾਨ ਕੇਪੀ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਲੱਬ ਹੁਣ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਖੂਨ ਮੁਹੱਈਆ ਨਹੀਂ ਕਰਵਾਏਗਾ, ਦੋਸ਼ ਲਾਗਾਉਂਦੇ ਹੋਏ ਉਨ੍ਹਾਂ ਵੱਲੋਂ ਕਿਹਾ ਗਿਆ ਕਿਹਸਪਤਾਲ ਪ੍ਰਬੰਧਕ ਵਲੰਟੀਅਰਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ।
ਵਰਨਣਯੋਗ ਹੈ ਕਿ ਸੁਸਾਇਟੀ ਵੱਲੋਂ ਹਰ ਮਹੀਨੇ ਕੈਂਪ ਲਗਾ ਕੇ ਖੂਨ ਇਕੱਠਾ ਕਰਕੇ ਬਲੱਡ ਬੈਂਕ ਨੂੰ ਦਿੱਤਾ ਜਾਂਦਾ ਹੈ। ਕੇਪੀ ਬਾਜਵਾ ਨੇ ਦੱਸਿਆ ਕਿ ਹਾਲ ਹੀ ਵਿੱਚ ਕੋਰ ਕਮੇਟੀ ਮੈਂਬਰ ਸੁਖਵਿੰਦਰ ਮੱਲੀ ਨਾਲ ਆਏ ਵਲੰਟੀਅਰ ਨੂੰ ਖੂਨ ਦੀ ਲੋੜ ਸੀ ਪਰ ਸਿਵਲ ਹਸਪਤਾਲ ਦਾ ਬਲੱਡ ਬੈਂਕ ਬਿਨਾਂ ਬਦਲੇ ਬਲੱਡ ਬੈਂਕ ਵਿੱਚ ਖੂਨ ਨਹੀਂ ਛੱਡ ਸਕਦਾ ਕਿਉਂਕਿ ਬੀਟੀਓ ਨੇ ਇਸ ਸਬੰਧੀ ਜ਼ੁਬਾਨੀ ਹੁਕਮ ਦਿੱਤੇ ਹਨ।
ਮੁੱਖ ਸਲਾਹਕਾਰ ਅਵਤਾਰ ਸਿੰਘ ਨੇ ਕਿਹਾ ਕਿ ਬਲੱਡ ਬੈਂਕ ਦੀ ਮਨਮਾਨੀ ਅਕਸਰ ਹੀ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਸਿਵਲ ਹਸਪਤਾਲ ਗੁਰਦਾਸਪੁਰ ਦੇ ਬਲੱਡ ਬੈਂਕ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਬਲੱਡ ਬੈਂਕ ਦੇ ਸਹਿਯੋਗ ਨਾਲ ਕੋਈ ਵੀ ਖੂਨਦਾਨ ਕੈਂਪ ਨਹੀਂ ਲਗਾਇਆ ਜਾਵੇਗਾ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਾਗਾ ਖੂਨਦਾਨ ਕੈਂਪ 30 ਸਤੰਬਰ ਨੂੰ ਲਗਾਇਆ ਜਾਵੇਗਾ। ਜਿਸ ਵਿੱਚ ਗੁਰਦਾਸਪੁਰ ਦੇ ਬਲੱਡ ਬੈਂਕਾਂ ਦੀ ਟੀਮ ਨੂੰ ਛੱਡ ਕੇ ਸਿਵਲ ਹਸਪਤਾਲ ਮੁਕੇਰੀਆਂ ਅਤੇ ਸਿਵਲ ਹਸਪਤਾਲ ਬਟਾਲਾ ਨੂੰ ਬੁਲਾਇਆ ਜਾਵੇਗਾ। ਇਸ ਮੌਕੇ ਉਪ ਪਿ੍ੰਸੀਪਲ ਮਨੂ ਸ਼ਰਮਾ, ਭੁਪਿੰਦਰ ਸਿੰਘ, ਨਵੀਨ ਕੁਮਾਰ, ਗੁਰਦੀਪ ਸਿੰਘ, ਰੋਹਿਤ ਵਰਮਾ, ਪਵਨ ਕੁਮਾਰ, ਇੰਸਪੈਕਟਰ ਪਵਨ, ਹਰਦੀਪ ਸਿੰਘ ਕਾਹਲੋਂ, ਹਰਦੀਪ ਸਿੰਘ ਕਾਹਲੋਂ, ਸੋਨੂੰ ਮੱਲੀ, ਦੀਪਕ ਅੱਤਰੀ, ਨਿਸ਼ਚਿੰਤ ਕੁਮਾਰ, ਪੁਸ਼ਪਿੰਦਰ ਸਿੰਘ, ਐਡਵੋਕੇਟ ਮਨੀਸ਼ ਕੁਮਾਰ | , ਅਭੈ ਮਹਾਜਨ ਆਦਿ ਹਾਜ਼ਰ ਸਨ।