Close

Recent Posts

ਗੁਰਦਾਸਪੁਰ

ਕੇ.ਪੀ.ਇਮੇਜਿੰਗ ਵੱਲੋਂ ਸਮਾਜ ਦੇ ਰਾਖਿਆਂ ( ਪੰਜਾਬ ਪੁਲਿਸ) ਦਾ ਸ਼ੁਕਰਾਣਾ ਕਰਨ ਲਈ 14 ਦਿਨ ਦਾ ਲਗਾਇਆ ਜਾ ਰਿਹਾ ਵਿਸ਼ੇਸ਼ ਕੈਂਪ

ਕੇ.ਪੀ.ਇਮੇਜਿੰਗ ਵੱਲੋਂ ਸਮਾਜ ਦੇ ਰਾਖਿਆਂ ( ਪੰਜਾਬ ਪੁਲਿਸ) ਦਾ ਸ਼ੁਕਰਾਣਾ ਕਰਨ ਲਈ 14 ਦਿਨ ਦਾ ਲਗਾਇਆ ਜਾ ਰਿਹਾ ਵਿਸ਼ੇਸ਼ ਕੈਂਪ
  • PublishedSeptember 5, 2023

ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਕਰਮਚਾਰੀਆਂ ਦਾ ਮੁਫ਼ਤ ਵਿੱਚ ਹੋਵੇਗਾ ਇਲਾਸਟੋਗ੍ਰਾਫੀ ਅਤੇ ਫੈਟ ਕੁਆਂਟੀਫਿਕੇਸ਼ਨ ਟੈਸਟ

ਗੁਰਦਾਸਪੁਰ, 5 ਸਤੰਬਰ 2023 (ਦੀ ਪੰਜਾਬ ਵਾਇਰ)। ਆਮ ਲੋਕਾਂ ਦੀ ਭਲਾਈ ਲਈ ਸਦਾ ਅੱਗੇ ਰਹਿਣ ਵਾਲੀ ਕੇ.ਪੀ.ਇਮੇਜਿੰਗ ਜੋਕਿ ਗੁਰਦਾਸਪੁਰ ਦੀ ਪ੍ਰੀਮੀਅਰ ਰੇਡੀਆਲੋਜੀ ਇੰਸਟੀਚਿਊਟ ਹੈ ਵਲੋਂ ਨਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਸਮਾਜ ਦੇ ਰਾਖਿਆਂ ਦਾ ਸ਼ੁਕਰਾਣਾ ਕਰਨ ਲਈ ਅਤੇ ਮਜਬੂਤ ਸਰਪਰਸਤੀ ਵਾਸਤੇ ਉਨ੍ਹਾਂ ਦੀ ਸਿਹਤ ਨੂੰ ਪਲਿਹ ਦੇਣ ਦਾ ਫੈਸਲਾ ਕਰਦੇ ਹੋਏ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਪ੍ਰਮੁਖ ਤੌਰ ਤੇ ਸਮਾਜ ਦੇ ਰਾਖੇ ਦੇ ਤੌਰ ਤੇ ਜਾਣੇ ਜਾਂਦੇ ਪੰਜਾਬ ਪੁਲਿਸ ਮੁਲਾਜ਼ਿਮਾਂ ਦੀ ਸਾਰ ਲੈਂਦੇ ਹੋਏ ਉਨ੍ਹਾਂ ਦਾ ਮੁਫ਼ਤ ਵਿੱਚ ਇਲਾਸਟੋਗ੍ਰਾਫੀ ਅਤੇ ਫੈਟ ਕੁਆਂਟੀਫਿਕੇਸ਼ਨ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਿਮਾਂ ਨੇ ਹੜ੍ਹ ਦੌਰਾਨ ਵੀ ਬੇਹੱਦ ਅਹਿਮ ਭੂਮਿਕਾ ਅਦਾ ਕੀਤੀ ਸੀ। ਟ੍ਰੈਫਿਕ ਨੂੰ ਸੂਚਾਰੂ ਰੂਪ ਵਿੱਚ ਰੱਖਣ ਲਈ ਛੱਤਰੀਆਂ ਫੜ੍ਹੇ ਹੋਏ ਪੁਲਿਸ ਕਰਮਚਾਰੀ ਭਾਰੀ ਮੀਂਹ ਵਿੱਚ ਵੀ ਦੇਖੇ ਗਏ। ਅਮਨ ਕਾਨੂੰਨ ਕਾਇਮ ਰੱਖਣਾ ਹੋਵੇ ਜਾ ਕੋਈ ਤਿਓਹਾਰ ਸਹੀਂ ਢੰਗ ਨਾਲ ਮਨਾਜਿਆ ਜਾ ਸਕੇ ਇਸ ਵਿੱਚ ਸੱਭ ਤੋਂ ਅਹਿਮ ਰੋਲ ਪੰਜਾਬ ਪੁਲਿਸ ਦੇ ਮੁਲਾਜਿਮਾਂ ਦਾ ਹੁੰਦਾ ਹੈ। ਜਿਸ ਦੀ ਸੇਹਰ ਦੀ ਸਾਰ ਕੇ ਪੀ ਇਮੈਜਿੰਗ ਸੈਂਟਰ ਦੇ ਡਾਕਟਰ ਹਰਜੋਤ ਬੱਬਰ ਲੈਣ ਜਾ ਰਹੇ ਹਨ ਅਤੇ 10 ਸਿਤੰਬਰ ਤੋਂ 24 ਸਿਤੰਬਰ ਤੱਕ 14 ਦਿਨ ਦਾ ਵਿਸ਼ੇਸ਼ ਕੈਂਪ ਲਗਾ ਕੇ ਪੁਲਿਸ ਮੁਲਾਜ਼ਿਮਾਂ ਦੇ ਮੁਫਤ ਵਿੱਚ ਟੈਸਟ ਕੀਤੇ ਜਾਣਗੇ। ਇਹਨਾਂ ਟੈਸਟਾਂ ਦੀ ਕੀਮਤ ਬਾਜਾਰ ਵਿੱਚ 3500 ਰੂਪਏ ਹੈ।

ਇਸ ਸਬੰਧੀ ਡਾਕਰ ਹਰਜੋਤ ਬੱਬਰ ਨੇ ਦੱਸਿਆ ਕਿ ਕੇਪੀ ਇਮੇਜਿੰਗ ਵੱਲੋਂ ਇਲਾਸਟੋਗ੍ਰਾਫੀ ਅਤੇ ਲੀਵਰ ਦੀ ਚਰਬੀ ਦੀ ਮਾਤਰਾ ਦੀ ਜਾਂਚ ਲਈ ਵਿਸ਼ੇਸ ਕਰ ਕੇ ਪੁਲਿਸ ਮੁਲਾਜਿਮਾਂ ਦਾ ਧੰਨਵਾਦ ਕਰਨ ਲਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਰਮਨ ਬਹਿਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ, ਐਸਐਸਪੀ ਗੁਰਦਾਸਪੁਰ ਹਰੀਸ਼ ਦਾਯਮਾ, ਸਿਵਲ ਸਰਜਨ ਗੁਰਦਾਸਪੁਰ ਡਾ: ਹਰਭਜਨ ਰਾਮ ਮਾਂਡੀ ਮੁੱਖ ਮੇਹਮਾਨ ਹੋਣਗੇ।

ਦੱਸਣਯੋਗ ਹੈ ਕਿ ਗੁਰਦਾਸਪੁਰ ਵਿੱਚ ਇੱਕ ਹੀ ਸੈਂਟਰ ਹੀ ਜਿਸਦੇ ਵਿੱਚ1.5 ਟੇਸਲਾ ਐਮਆਰਆਈ, 32 ਸਲਾਈਸ ਸੀਟੀ , 5ਡੀ ਅਲਟਰਸਾਉਂਡ, ਇਲਾਸਟੌਗ੍ਰਾਫੀ, ਡਿਜੀਟਲ ਐਕਸ-ਰੇ, ਮੇਮੋਗ੍ਰਾਫੀ ਦੇ ਟੈਸਟ ਕੀਤੇ ਜਾਂਦੇ ਹਨ।

Written By
The Punjab Wire