ਗਰਦਾਸਪੁਰ 4 ਸਤੰਬਰ 2023 (ਦੀ ਪੰਜਾਬ ਵਾਇਰ)। ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਜੀ ਦੀ ਪ੍ਧਾਨਗੀ ਹੇਠ ਯੂ-ਵਿਨ ਟੀਕਾਕਰਨ ਪੋ੍ਗਰਾਮ ਅਧੀਨ ਏਐਨਐਮ/ਐਲਐਚਵੀ ਦੀ ਇੱਕ ਰੋਜ਼ਾ ਟੇ੍ਨਿੰਗ ਪੋ੍ਗਰਾਮ ਦਾ ਆਯੋਜਨ ਸਥਾਨਕ ਟੇ੍ਨਿੰਗ ਸੈਂਟਰ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੀਤਾ ਗਿਆ। ਇਸ ਮੌਕੇ ਮਿਸ਼ਨ ਇੰਦਰਧਨੁਸ਼ ਸਬੰਧੀ ਪੋਸਟਰ ਰਿਲੀਜ ਕੀਤਾ ਗਿਆ। ਹਾਜਰ ਸਟਾਫ ਨੂੰ ਇਸ ਨਵੇਂ ਸ਼ੁਰੂ ਕੀਤੇ ਜਾ ਰਹੇ ਯੂ-ਵਿਨ ਪੋਰਟਲ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਜੀ ਨੇ ਕਿਹਾ ਕਿ ਜੋ ਨਵਜੰਮੇ ਬੱਚੇ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਜਨਮ ਲੈਂਦੇ ਹਨ ਉਨ੍ਹਾਂ ਦਾ ਟੀਕਾਕਰਨ ਜਨਮ ਦੇ 24 ਘੰਟੇ ਦੇ ਅੰਦਰ-ਅੰਦਰ ਹੈਪੇਟਾਇਟਿਸ ਬੀ, ਬੀਸੀਜੀ, ਟੀਕਾਕਰਨ, ਓਰਲ ਪੋਲੀਓ ਬੂੰਦਾਂ ਪਿਲਾਉਣੀਆਂ ਯਕੀਨੀ ਬਣਾਈਆਂ ਜਾਣ ਤੇ ਯੂ-ਵਿਨ ਪੋਰਟਲ ਤੇ ਬੱਚੇ ਦੇ ਟੀਕਾਕਰਨ ਦਾ ਰਿਕਾਰਡ ਦਰਜ ਕੀਤਾ ਜਾਵੇ। ਟੀਕਾਕਰਨ ਦਾ ਰਿਕਾਰਡ 100ਫੀਸਦੀ ਆਨਲਾਈਨ ਕਰਨ ਦਾ ਟੀਚਾ ਰਖਿਆ ਗਿਆ ਹੈ। ਮਹੀਨਾ ਸਤੰਬਰ , ਅਕਤੂਬਰ, ਨਵੰਬਰ ਵਿਚ ਮਿਸ਼ਨ ਇੰਦਰਧਨੁਸ਼ ਪੋ੍ਗਰਾਮ ਤਹਿਤ ਉਨਾਂ ਬਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਹਨ। 100ਫੀਸਦੀ ਦਾ ਟੀਚਾ ਪੂਰਾ ਕੀਤਾ ਜਾਵੇਗਾ।
ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ ਨੇ ਕਿਹਾ ਕਿ ਇਸ ਨਵੀਂ ਆਨਲਾਈਨ ਪਲੇਟਫਾਰਮ ਦੀ ਸ਼ੁਰੂਆਤ ਦੇ ਨਾਲ ਰੂਟੀਨ ਟੀਕਾਕਰਨ ਦੇ ਕੰਮ ‘ਚ ਹੋਰ ਜ਼ਿਆਦਾ ਪਾਰਦਰਸ਼ਤਾ ਆਵੇਗੀ ਤੇ ਜ਼ਿਆਦਾ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਇਸ ਦਾ ਲਾਭ ਮਿਲ ਸਕੇਗਾ। ਵੱਖ-ਵੱਖ ਮਡਿਊਲ ਦੇ ਤਰੀਕੇ ਨਾਲ ਹਰ ਇੱਕ ਸਬੰਧਤ ਫੀਲਡ ਸਟਾਫ ਵੱਲੋਂ ਆਪਣੇ ਕੰਮ ਦਾ ਰਿਕਾਰਡ ਦਰਜ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਲਾਭਪਾਤਰੀ ਆਪਣਾ ਜਾਂ ਆਪਣੇ ਬੱਚੇ ਦਾ ਬਾਕੀ ਰਹਿੰਦੇ ਟੀਕਾਕਰਨ ਬਾਰੇ ਜਾਣਕਾਰੀ ਲੈ ਸਕਦਾ ਹੈ।
ਜਿਲਾ ਸਿਹਤ ਅਫਸਰ ਡਾ. ਸਵਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ 100ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਵਿਚ ਬਣਦਾ ਸਹਿਯੋਗ ਦਿਤਾ ਜਾਵੇ। ਇਸ ਮੌਕੇ ਜਿਲ੍ਹਾ ਮਾਸ ਮੀਡਿਆ ਅਫਸਰ ਗੁਰਿੰਦਰ ਕੌਰ, ਬੀ ਈ ਈ ਰਾਕੇਸ਼ ਕੁਮਾਰ, ਕੋਲ੍ਡ ਚੇਨ ਤਕਨੀਸ਼ੀਅਨ ਗੁਰਦੇਵ, ਵੈਕਸੀਨ ਕੋਲ੍ਡ ਚੇਨ ਮੈਨੇਜਰ ਸੰਦੀਪ ਆਦਿ ਹਾਜ਼ਰ ਸਨ|