ਗੁਰਦਾਸਪੁਰ ਪੰਜਾਬ

ਸ਼ਹਿਰ ਚ ਲੱਗੇ ਧਾਰਮਿਕ ਬੋਰਡ ਨੂੰ ਪਾੜਣਾਂ ਘਟੀਆ ਹਰਕਤ–ਬੱਬੇਹਾਲੀ

ਸ਼ਹਿਰ ਚ ਲੱਗੇ ਧਾਰਮਿਕ ਬੋਰਡ ਨੂੰ ਪਾੜਣਾਂ ਘਟੀਆ ਹਰਕਤ–ਬੱਬੇਹਾਲੀ
  • PublishedSeptember 3, 2023

ਗੁਰਦਾਸਪੁਰ, 3 ਸਤੰਬਰ 2023 (ਦੀ ਪੰਜਾਬ ਵਾਇਰ)।ਪਿਛਲੇ ਦਿਨੋਂ ਗੁਰਦਾਸਪੁਰ ਵਿੱਚ ਜਨਮ ਅਸ਼ਟਮੀ ਨੂੰ ਲੈ ਕੇ ਇਕ ਧਾਰਮਿਕ ਸੰਸਥਾ ਵੱਲੋਂ ਲਾਏ ਗਏ ਬੋਰਡ ਨਗਰ ਕੌਂਸਲ ਮੁਲਾਜਮਾਂ ਵੱਲੋਂ ਪਾੜ ਦਿੱਤੇ ਗਏ। ਜਿਸ ਨੂੰ ਲੈ ਕੇ ਸਖਤ ਵਿਰੋਧ ਵੀ ਹੋਇਆ ਅਤੇ ਪੁਲਿਸ ਨੂੰ ਪਰਚਾ ਵੀ ਦਰਜ ਕਰਨਾ ਪਿਆ। ਇਹ ਘਟਨਾ ਦੀ ਮੈਂ ਕੜੀ ਨਿੰਦਾ ਕਰਦਾ ਹਾਂ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਹੀ।

ਬੱਬੇਹਾਲੀ ਨੇ ਕਿਹਾ ਕਿ ਇਹ ਪਹਿਲੀ ਵਾਰੀ ਨਹੀ ਹੋਇਆ, ਜਦੋਂ ਨਗਰ ਕੌਂਸਲ ਦ ਕਰਮਚਾਰੀਆਂ ਵੱਲੋਂ ਰਾਜਨੀਤਿਕ ਦਬਾ ਵਿਚ ਆ ਕੇ ਸ਼ਹਿਰ ਵਿੱਚ ਲੱਗੇ ਬੋਰਡ ਪਾੜੇ ਹਨ। ਇਸ ਤੋਂ ਪਹਿਲਾਂ ਵੀ ਨਗਰ ਕੌਸਲਰ ਵੱਲੋਂ ਕਈ ਵਾਰੀ ਸ਼ਹਿਰ ਵਿੱਚ ਲੱਗੇ ਬੋਰਡ ਪਾੜੇ ਗਏ ਸਨ। ਉਹਨਾਂ ਨੇ ਮੌਕੇ ਤੇ ਨਗਰ ਕੌਂਸਲ ਕਰਮਚਾਰੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤਾ ਸੀ। ਪਰ ਕੋਈ ਸਖਤ ਕਾਰਵਾਈ ਨਾ ਹੋਣ ਕਰਕੇ ਉਹਨਾਂ ਦੇ ਹੌਸਲੇ ਵਧਦੇ ਜਾ ਰਹੇ ਹਨ।

ਇਸੇ ਲੜੀ ਵਿਚ ਨਗਰ ਕੌਸਲ ਕਰਮਚਾਰੀਆਂ ਵੱਲੋਂ ਹੁਣ ਜਨਮ ਅਸ਼ਟਮੀ ਨੂੰ ਲੈ ਕੇ ਸ਼ਹਿਰ ਵਿੱਚ ਲਗਾਏ ਗਏ ਬੋਰਡ ਵੀ ਪਾੜ ਦਿੱਤੇ ਗਏ ਹਨ। ਪੁਲਿਸ ਨੂੰ ਉਨ੍ਹਾਂ ਲੋਕਾਂ ਦੇ ਖਿਲਾਫ਼ ਹੀ ਨਹੀਂ, ਬਲਕਿ ਉਨ੍ਹਾਂ ਨੂੰ ਸੈ਼ਹ ਦੇਣ ਵਾਲੇ ਲੋਕਾਂ ਦੇ ਖਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਅੱਗੇ ਤੋਂ ਕੋਈ ਵੀ ਐਸੀ ਘਟੀਆ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚੇ। ਅਕਾਲੀ ਦਲ ਐਸੇ ਲੋਕਾਂ ਦੀ ਨਿੰਦਾ ਕਰਦੀ ਹੈ ਅਤੇ ਲੋੜ ਪੈਣ ਤੇ ਐਸੇ ਲੋਕਾਂ ਖਿਲਾਫ਼ ਸੰਘਰਸ਼ ਵੀ ਸ਼ੁਰੂ ਕਰੇਗੀ।

Written By
The Punjab Wire