ਗੁਰਦਾਸਪੁਰ ਪੰਜਾਬ

‘ਖੇਡਾਂ ਵਤਨ ਪੰਜਾਬ ਦੀਆਂ’-ਸ਼ੀਜ਼ਨ-2 : ਜ਼ਿਲ੍ਹਾ ਗੁਰਦਾਸਪੁਰ ’ਚ 2 ਤੋਂ 10 ਸਤੰਬਰ 2023 ਤੱਕ ਬਲਾਕ ਪੱਧਰੀ ਟੂਰਨਾਂਮੈਂਟ ਸ਼ੁਰੂ ਹੋਣਗੇ- ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ

‘ਖੇਡਾਂ ਵਤਨ ਪੰਜਾਬ ਦੀਆਂ’-ਸ਼ੀਜ਼ਨ-2 : ਜ਼ਿਲ੍ਹਾ ਗੁਰਦਾਸਪੁਰ ’ਚ 2 ਤੋਂ 10 ਸਤੰਬਰ 2023 ਤੱਕ ਬਲਾਕ ਪੱਧਰੀ ਟੂਰਨਾਂਮੈਂਟ ਸ਼ੁਰੂ ਹੋਣਗੇ- ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ
  • PublishedAugust 26, 2023

ਡਿਪਟੀ ਕਮਿਸ਼ਨਰ ਨੇ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਖੇਡ ਮੁਕਾਬਲਿਆਂ ਸਬੰਧੀ ਸੁਚਾਰੂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼

ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਚਾਹਵਾਨ 28 ਅਗਸਤ ਤੱਕ ਪੋਰਟਲ www.khedanwatanpunjabdia.com ’ਤੇ ਕਰਵਾ ਸਕਦੇ ਹਨ ਰਜਿਸਟਰੇਸ਼ਨ

ਗੁਰਦਾਸਪੁਰ, 26 ਅਗਸਤ 2023 (ਦੀ ਪੰਜਾਬ ਵਾਇਰ)। ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’-ਸ਼ੀਜਨ 2 ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਜ਼ਿਲ੍ਹੇ ’ਚ 2 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਅਤੇ 16 ਤੋਂ 26 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਉਹ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਖੇਡ ਮੁਕਾਬਲਿਆਂ ਸਬੰਧੀ ਸਮੁੱਚੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਅਗੇਤੇ ਤੌਰ ’ਤੇ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇਹ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀ ਬੁਰਾਈ ਤੋਂ ਬਚ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡ ਮੁਕਾਬਲਿਆਂ ਵਿਚ ਰਜਿਸਟਰੇਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪੋਰਟਲ www.khedanwatanpunjabdia.com ਸਥਾਪਿਤ ਕੀਤਾ ਗਿਆ ਹੈ, ਜਿਥੇ ਖਿਡਾਰੀ 28 ਅਗਸਤ ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਖਿਡਾਰੀਆਂ ਦੀ ਰਜਿਸ਼ਟਰੇਸ਼ਨ ਆਫਲਾਈਨ ਅਤੇ ਆਨਲਾਈਨ ਕੀਤੀ ਜਾਵੇਗੀ। ਰਜਿਸ਼ਟਰੇਸ਼ਨ ਦੀ ਨਿਸਚਿਤ ਕੀਤੀ ਆਖਰੀ ਮਿਤੀ ਤੋਂ ਬਾਅਦ ਕਿਸੇ ਵੀ ਖਿਡਾਰੀ ਜਾਂ ਟੀਮ ਨੂੰ ਰਜਿਸਟਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੀਜਨ-2 ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਅਤੇ ਜ਼ਿਲ੍ਹਾ ਪੱਧਰ ’ਤੇ ਖੇਡ ਮੁਕਾਬਲੇ ਹੋਣਗੇ, ਜਿਸ ਉਪਰੰਤ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਖੇਡਾ ਵਤਨ ਪੰਜਾਬ ਦੀਆਂ 2023 ਸ਼ੀਜਨ-2 ਲਈ ਜ਼ਿਲਾ ਗੁਰਦਾਸਪੁਰ ਦੇ ਨੋਡਲ ਅਫਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਰਵਿੰਦਰਪਾਲ ਸਿੰਘ ਹੋਣਗੇ। ਇਨਾਂ ਖੇਡਾਂ ਵਿੱਚ ਸਕੂਲ, ਪਿੰਡ, ਰਜਿਸਟਰਡ ਯੂਥ ਕਲੱਬ ਅਤੇ ਰਜਿਸਟਰਡ ਅਕੈਡਮੀਆਂ ਭਾਗ ਲੈ ਸਕਦੀਆਂ ਹਨ।

ਉਨਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ 2 ਤੋਂ 10 ਸਤੰਬਰ ਤੱਕ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਖੋ-ਖੋੋ, ਐਥਲੈਟਿਕਸ, ਵਾਲੀਵਾਲ (ਸਮੈਸਿੰਗ), ਵਾਲੀਬਾਲ (ਸ਼ੂਟਿੰਗ), ਅਤੇ ਰੱਸਾਕੱਸੀ ਦੇ ਵੱਖ-ਵੱਖ ਉਮਰ ਵਰਗ (ਲੜਕੇ-ਲੜਕੀਆਂ) ਵਿੱਚ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ 16 ਸਤੰਬਰ ਤੋਂ 26 ਸਤੰਬਰ ਤੱਕ ਅਤੇ ਰਾਜ ਪੱਧਰੀ ਟੂਰਨਾਮੈਂਟ 1 ਅਕਤੂਬਰ ਤੋਂ 20 ਅਕਤੂਬਰ 2023 ਤੱਕ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰੀ ਖੇਡਾਂ ਲਈ ਖਿਡਾਰੀਆਂ ਦੀ ਰਜਿਸ਼ਟੇਰਸ਼ਨ 29 ਅਗਸਤ ਤੋਂ 10 ਸਤੰਬਰ 2023 ਤੱਕ ਅਤੇ ਰਾਜ ਪੱੱਧਰੀ ਟੂਰਨਾਂਮੈਂਟ ਲਈ 1 ਸਤੰਬਰ ਤੋਂ 10 ਸਤੰਬਰ 2023 ਤੱਕ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ ਵਿਖੇ 2 ਤੋਂ 4 ਸਤੰਬਰ ਤੱਕ ਬਾਬਾ ਰਾਮ ਥੰਮਣ ਯਾਦਗਾਰੀ ਸਟੇਡੀਅਮ ਵਿਖੇ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ 2 ਤੋਂ 4 ਸਤੰਬਰ ਨੂੰ ਚੀਮਾ ਪਬਲਿਕ ਸਕੂਲ ਕਿਸ਼ਨਕੋਟ, ਬਟਾਲਾ ਅਰਬਨ ਵਿਖੇ 2 ਤੋਂ 4 ਸਤੰਬਰ ਤੱਕ ਆਈ.ਟੀ.ਆਈ ਬਟਾਲਾ, ਬਲਾਕ ਧਾਰੀਵਾਲ ਵਿਖੇ 2 ਤੋਂ 4 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ, ਬਟਾਲਾ ਰੂਰਲ ਵਿਖੇ 5 ਸਤੰਬਰ ਤੋਂ 9 ਸਤੰਬਰ ਤੱਕ ਉਲੰਪੀਅਨ ਕਮਲਜੀਤ ਸਿੰਘ ਸਟੇਡੀਅਮ ਕੋਟਲਾ ਸਾਹੀਆਂ ਵਿਖੇ, ਬਲਾਕ ਡੇਰਾ ਬਾਬਾ ਨਾਨਕ ਵਿਖੇ 5 ਤੋ 7 ਸਤੰਬਰ ਤੱਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ, ਬਲਾਕ ਗੁਰਦਾਸਪੁਰ ਵਿਖੇ 5 ਤੋਂ 7 ਸਤੰਬਰ ਤੱਕ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ, ਬਲਾਕ ਕਾਹਨੂੰਵਾਨ ਵਿਖੇ 5 ਤੋਂ 7 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਬਾਲਾ, ਬਲਾਕ ਦੀਨਾਨਨਗਰ ਵਿਖੇ 8 ਤੋਂ 10 ਸਤੰਬਰ ਤੱਕ ਐਸ.ਐਮ.ਐਮ ਕਾਲਜ ਦੀਨਾਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਨਾਨਗਰ, ਬਲਾਕ ਦੋਰਾਂਗਲਾ ਵਿਖੇ 8 ਤੋਂ 10 ਸਤੰਬਰ ਤੱਕ ਨਵੋਦਿਆ ਸਕੂਲ ਪਿੰਡ ਦਬੂੜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬਕਰਾ, ਬਲਾਕ ਕਲਾਨੋਰ ਵਿਖੇ 8 ਤੋਂ 10 ਸਤੰਬਰ ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ ਅਗਵਾਨ ਕਲਾਨੋਰ ਵਿਖੇ ਅਤੇ ਬਲਾਕ ਫਤਿਹਗੜ੍ਹ ਚੂੜੀਆਂ ਵਿਖੇ 8 ਤੋਂ 10 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਜਮਪੁਰ, ਕਾਲਾ ਅਫਗਾਨਾ ਵਿਖੇ ਕਰਵਾਈਆਂ ਜਾਣਗੀਆਂ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ, ਜ਼ਿਲ੍ਹਾ ਸਿੱਖਿਆ ਅਫਸਰ (ਸ), ਸਮੂਹ ਬੀਡੀਪੀਓਜ਼, ਜ਼ਿਲ੍ਹਾ ਮੰਡੀ ਅਫਸਰ, ਸਿਵਲ ਸਰਜਨ, ਜ਼ਿਲ੍ਹਾ ਖੇਡ ਅਫਸਰ, ਕਾਰਜਕਾਰੀ ਇੰਜੀਨਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਸਬੰਧਤ ਈਓਜ਼, ਪੀਡਬਲਿਊ.ਡੀ, ਯਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ, ਕਾਰਜਕਾਰੀ ਇੰਜੀ.ਪਾਵਰਕਾਮ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਖੇਡਾਂ ਸਬੰਧੀ ਕਾਰਜ ਸਮੇਂ ਸਿਰ ਕਰਨ ਦੀ ਹਦਾਇਤ ਕੀਤੀ ਤੇ ਖਾਸਕਰਕੇ ਸਮੂਹ ਉੱਪ ਮੰਡਲ ਮੈਜਿਸਟਰੇਟ, ਜ਼ਿਲ੍ਹਾ ਗੁਰਦਾਸਪੁਰ ਨੂੰ ਆਪਣੀ-ਆਪਣੀ ਸਬ-ਡਵੀਜ਼ਨ ਵਿੱਚ ਪੈਂਦੇ ਖੇਡ ਮੈਦਾਨਾਂ ਦਾ ਸਮੇਂ ਸਿਰ ਨਿੱਜੀ ਤੋਰ ਤੇ ਦੋਰਾ ਕਰਨ ਲਈ ਕਿਹਾ, ਤਾਂ ਜੋ ਕਿਸੇ ਪ੍ਰਕਾਰ ਦੀ ਖਾਮੀ ਹੋਣ ’ਤੇ ਸਮੇਂ ਸਿਰ ਉਸ ਨੂੰ ਠੀਕ ਕਰਵਾਇਆ ਜਾ ਸਕੇ।

Written By
The Punjab Wire