ਡੀਸੀ ਹਿਮਾਂਸ਼ੂ ਅਗਰਵਾਲ ਨੇ ਕੀਤਾ ਸਾਹਬ ਵਰਗੇ ਹਜ਼ਾਰਾਂ ਜਵਾਨਾਂ ਤੇ ਸੰਗਤ ਦਾ ਧੰਨਵਾਦ
ਗੁਰਦਾਸਪੁਰ, 18 ਅਗਸਤ 2023 (ਦੀ ਪੰਜਾਬ ਵਾਇਰ)। 16 ਸਾਲ ਦੇ ਨੌਜਵਾਨ ਸਾਹਬ ਨੂੰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਰਾਤ ਇੱਕ ਵਜ਼੍ਹੇ ਸ਼ਾਬਾਸ਼ੀ ਦਿੱਤੀ ਗਈ ਹੈ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਾਹਬ ਵਰਗੇ ਹਜ਼ਾਰਾਂ ਜਵਾਨਾਂ ਤੇ ਸੰਗਤ ਦਾ ਧੰਨਵਾਦ ਕੀਤਾ ਗਿਆ ਹੈ ਜੋਂ ਪ੍ਰਸ਼ਾਸਨ ਦੀ ਭਰਵੀਂ ਸਹਾਇਤਾ ਕਰ ਰਿਹਾ ਹੈ।
ਸਾਹਬ ਨੂੰ ਮਿਲੀ ਸ਼ਾਬਾਸ਼ੀ ਦਾ ਕਾਰਨ ਇਹ ਸੀ ਕਿ ਸਮਾਂ ਰਾਤ ਦੇ ਇੱਕ ਵਜ੍ਹੇ ਦਾ ਸੀ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਧੁੱਸੀ ਬੰਨ੍ਹ ਨੂੰ ਬੰਨ੍ਹਣ ਦਾ ਜਾਇਜਾ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਵੇਖਿਆ ਕਿ ਇੱਕ 16 ਸਾਲ ਦਾ ਨੌਜ਼ਵਾਨ ਆਪਣੇ ਵਡੇਰਿਆਂ ਨਾਲ ਧੁੱਸੀ ਬੰਨ੍ਹ ਨੂੰ ਬੰਨਣ ਲਈ ਬਿਨ੍ਹਾਂ ਥੱਕੇ ਲਗਾਤਾਰ ਕਹੀ ਨਾਲ ਮਿੱਟੀ ਦੇ ਬੈਗ ਭਰ ਰਿਹਾ ਸੀ । ਸਾਹਬ ਦਾ ਹੌਸਲਾ ਵੇਖ ਡੀਸੀ ਹਿਮਾਸ਼ੂ ਉੱਥੇ ਰੁੱਕੇ ਅਤੇ ਸਾਹਬ ਨੂੰ ਸ਼ਾਬਾਸੀ ਦਿੰਦੇ ਹੋਏ ਧੰਨਵਾਦ ਕੀਤਾ। ਡੀਸੀ ਨੇ ਕਿਹਾ ਕਿ ਧੰਨ ਨੇ ਏਹਦੇ ਮਾਪੇ ਤੇ ਗੁਰੂ ਜਿਹਨਾਂ ਨੇ ਇਸਨੂੰ ਇਸ ਉਮਰ ਚ ਇਹ ਸੋਚ ਦਿੱਤੀ। ਸਾਹਬ ਵਰਗੇ ਹਜ਼ਾਰਾਂ ਜਵਾਨਾਂ ਤੇ ਸੰਗਤ ਨੇ ਪ੍ਰਸ਼ਾਸਨ ਦੀ ਭਰਵੀਂ ਸਹਾਇਤਾ ਕੀਤੀ ਹੈ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਇਹ ਰਾਤ ਨਾ ਸਿਰਫ ਇਸ ਨੂੰ ਸਗੋਂ ਸਾਨੂੰ ਸਾਰਿਆਂ ਨੂੰ ਸਾਰੀ ਉਮਰ ਯਾਦ ਰਹਿਣੀ ਹੈ।
ਡੀਸੀ ਵੱਲੋਂ ਬਕਾਇਦਾ ਇਸ ਦੀ ਫੋਸਬੁੱਕ ਤੇ ਪੋਸਟ ਸਾਂਝੀ ਕੀਤੀ ਗਈ।