ਗੁਰਦਾਸਪੁਰ, 17 ਅਗਸਤ 2023 (ਮੰਨਨ ਸੈਣੀ)। With Great Power Comes With a Huge Responsibility ਮਾਰਵਲ ਕਾਮਿਕਸ ਦੀ ਫਿਲਮ ਸਪਾਇਡਰ ਮੈਨ ਦਾ ਇਹ ਕਥਨ ਜਰੂਰ ਸਪਾਇਡਰ ਮੈਨ ਪ੍ਰਸ਼ੰਸਕਾ ਅਤੇ ਆਮ ਲੋਕਾਂ ਨੇ ਜਰੂਰ ਸੁਣਿਆ ਹੋਵੇਗਾ। ਪਰ ਇਹ ਕਥਨ ਗੁਰਦਾਸਪੁਰ ਜ਼ਿਲ੍ਹੇ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਸਪਾਇਡਰ ਮੈਨ ਅਤੇ ਵੰਡਰ ਵੂਮੈਨ ਇਸ ਕਥਨ ਤੇ ਬੇਹੱਦ ਖਰੇ ਉਤੱਰ ਰਹੇ ਹਨ। ਇਸ ਵਾਰ ਸਪਾਇਡਰ ਮੈਨ (ਹੀਰੋ) Tobey Maguire ਨਹੀਂ ਅਤੇ ਨਾ ਹੀ William Moulton Marston ਦੇ ਰੂਪ ਵਿੱਚ ਕੋਈ ਅਵਤਾਰ ਮੌਜੂਦ ਹੈ। ਬਲਕਿ ਇਹ ਹਨ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਜ਼ਿਲਾ ਹੁਸ਼ਿਆਰਪੁਰ ਦੀ ਡੀਸੀ ਕੋਮਲ ਮਿੱਤਲ ਜੋ ਕਿ ਅਸਲ ਵਿੱਚ ਪਤੀ ਪਤਨੀ ਹਨ ਅਤੇ ਹੜ੍ਹ ਨਾਲ ਪ੍ਰਭਾਵਿਤ ਆਪਣੇ ਜ਼ਿਲ੍ਹੇ ਲਈ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾ ਰਹੇ ਹਨ । ਹੈਰਾਨੀ ਦੀ ਗੱਲ ਨਹੀਂ ਕਿ ਇਹ ਜੋੜਾ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤਾਇਨਾਤ ਹੈ ਅਤੇ ਇੱਕ ਹੀ ਦਰਿਆ ਬਿਆਸ ਨਾਲ ਇੱਕਠੇ ਹੋ ਕੇ ਇਕ ਹੀ ਉੱਦੇਸ਼ ਮਨੁੱਖਤਾ ਲਈ ਲੜ੍ਹ ਰਿਹਾ ਹੈ ਅਤੇ ਉਸ ਉੱਦੇਸ਼ ਵੱਲ ਸਫ਼ਲਤਾ ਨਾਲ ਵੱਧਦਾ ਵੀ ਦਿਖਾਈ ਰਿਹਾ ਹੈ।
ਖੈਰ ਹਕੀਕਤ ਇਹ ਹੈ ਕਿ ਨਾ ਤਾਂ ਹਿਮਾਸ਼ੂ ਅਗਰਵਾਲ ਕੋਈ ਸੁਪਰ ਹੀਰੋ ਹਨ ਅਤੇ ਨਾ ਹੀ ਕੋਮਲ ਮਿੱਤਲ ਕੋਈ ਸੁਪਰ ਵੂਮਨ ਪਰ ਹਾਂ ਉਹ ਦੋਨਾਂ ਜ਼ਿਲ੍ਹਿਆ ਦੇ ਪ੍ਰਮੁੱਖ ਜਰੂਰ ਹਨ ਅਤੇ ਬਤੌਰ ਪ੍ਰਮੁਖ ਜ਼ਿਲਾ ਅਧਿਕਾਰੀ ਉਹ ਆਪਣਿਆ ਸੇਵਾਵਾਂ ਇਸ ਔਖੀ ਘੜ੍ਹੀ ਵਿੱਚ ਬਖੂਬੀ ਨਿਭਾਉਂਦੇ ਦਿਖ ਵੀ ਰਹੇ ਹਨ। ਜੋ ਆਮ ਲੋਕਾਂ ਲਈ ਸ਼ੁੱਭ ਸੰਕੇਤ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਪ੍ਰਦਾਨ ਕਰਨ ਵਾਲੀ ਖ਼ਬਰ ਹੈ। ਕਿਉਕਿ ਦੋਹਾਂ ਦੀ ਟਿਉਨਿੰਗ ਦੇ ਚਲਦੇ ਦੋਹੇ ਆਪਸੀ ਤਾਲਮੇਲ ਨਾਲ ਚੱਲ ਰਹੇ ਹਨ ਜੋਂ ਆਮ ਲਈ ਕਾਫੀ ਸਹਾਇਕ ਹੈ।
ਗੱਲ ਅਗਰ ਹਿਸ਼ਾਸ਼ੂ ਅਗਰਵਾਲ ਦੀ ਕਰਿਏ ਤਾਂ ਉਨ੍ਹਾਂ ਵਲ੍ਹੋਂ ਬੇਸ਼ਕ ਹੋਰ ਕੰਮਾ ਲਈ ਆਪਣੇ ਅਧਿਕਾਰੀਆਂ ਪ੍ਰਤੀ ਥੋੜੀ ਰਿਆਅਤ ਵਰਤੀ ਜਾਂਦੀ ਰਹੀ ਹੋਵੇ ਪਰ ਇਸ ਆਪਦਾ ਦੀ ਘੜ੍ਹੀ ਵਿੱਚ ਉਹ ਬੇਹੱਦ ਸੰਜੀਦਾ ਦਿਖਾਈ ਦਿੱਤੇ ਅਤੇ ਲੋਕਾਂ ਨੂੰ ਬਚਾਉੰਦੇ ਅਤੇ ਰਿਲਿਫ ਕੈਪਾਂ ਤੱਕ ਪਹੁੰਚਾਦੇ ਨਜ਼ਰ ਆਏ। ਜਿੱਥੇ ਉਨ੍ਹਾਂ ਵੱਲੋਂ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਇਸ ਆਪਦਾ ਦੀ ਘੜ੍ਹੀ ਵਿੱਚ ਸੂਈ ਬਿਲਕੁਲ ਟਿੱਚ ਰੱਖੀ ਗਈ। ਉੱਥੇ ਹੀ ਹੁਸ਼ਿਆਰਪੁਰ ਦੀ ਮਹਿਲਾ ਡੀਸੀ ਕੋਮਲ ਮਿੱਤਲ ਵੱਲੋਂ ਵੀ ਅਧਿਕਾਰੀਆਂ ਨੂੰ ਸੱਖਤੀ ਵਿਖਾਈ ਗਈ ਅਤੇ ਰਾਹਤ ਕੈਂਪਾ ਅਤੇ 1500 ਤੋਂ ਵੱਧ ਲੋਕਾਂ ਨੂੰ ਰੈਸਕਿਓ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ।
ਇਖੇ ਇਹ ਵੀ ਦੱਸਣਾ ਬਣਦਾ ਹੈ ਕਿ ਆਈਏਐਸ ਹਿਮਾਂਸ਼ੂ ਅਗਰਵਾਲ ਅਤੇ ਕੋਮਲ ਮਿੱਤਲ ਜੋਕਿ ਪਤੀ ਪਤਨੀ ਵੀ ਹਨ ਵੱਲੋਂ ਜਿੱਖੇ 15 ਅਗਸਤ ਤੋਂ ਬਾਅਦ ਹੀ ਮੌਕੇ ਦੀ ਨਜ਼ਾਕਤ ਨੂੂੰ ਸਮਝਦੇ ਹੋਏ ਆਪਣੀ ਡਿਓਟੀ ਤਨਦੇਹੀ ਨਾਲ ਨਿਭਾਉੰਦੇ ਅਤੇ ਸੰਵੇਦਨਸ਼ੀਲਤਾ ਵਰਤਦੇ ਨਜ਼ਰ ਆਏ। ਉੱਥੇ ਹੀ ਇਹਨ੍ਹਾਂ ਦੋਵੇ ਆਈਏਐਸ ਅਧਿਕਾਰੀਆਂ ਵੱਲੋਂ ਬਿਨ੍ਹਾਂ ਕਿਸੇ (ਆਂਦੋਲਨ ਕਰਤਾ) ਦੀ ਪ੍ਰਵਾਰ ਕੀਤੇ ਬਗੈਰ ਆਮ ਲੋਕਾਂ ਦੀ ਸਾਰ ਲੈਂਦੇ ਹੋਏ ਉਸ ਕਹਾਵਤ ਨੂੰ ਸਿੱਧ ਗਿਆ ਕਿ (ਮਹਾਨ ਸ਼ਕਤੀ ਨਾਲ ਵੱਡੀ ਜ਼ਿੰਮੇਵਾਰੀ ਆਉਂਦੀ ਹੈ) । ਜਿਸ ਦੀ ਸਮਿਖਿਆ ਇਸ ਤੋਂ ਕੀਤੀ ਜਾ ਸਕਦੀ ਹੈ ਕਿ ਦੋਹਾਂ ਨੇ ਆਪਣੇ ਬੱਚਿਆ ਨੂੰ ਵੀ ਦੋਹਾਂ ਵੱਲੋਂ ਆਪਣੇ ਪਰਿਵਾਰ ਦੇ ਸਪੂਰਦ ਕਰ ਕੇ ਮਾਨਵਤਾ ਦੀ ਸੇਵਾ ਲਈ ਖੁੱਦ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ।
ਸਮਰਪਨ ਦਾ ਭਾਵ ਇਸੇ ਤੋਂ ਵੇਖਿਆ ਜਾ ਸਕਦਾ ਕਿ ਡੀਸੀ ਹਿਮਾਂਸ਼ੂ ਅਗਰਵਾਲ 15 ਅਗਸਤ ਤੋਂ ਬਾਅਦ ਇੱਕ ਹੀ ਕਪੜਿਆਂ ਵਿੱਚ ਦਿਖਾਈ ਦਿੰਦੇ ਹਨ ਅਤੇ ਦੀ ਪੰਜਾਬ ਵਾਇਰ ਵੱਲੋਂ ਫੋਨ ਕਰਨ ਦੋ ਤੀਸਰੇ ਦਿਨ ਆਪਣੇ ਕਪੜ੍ਹੇ ਬਦਲਦੇ ਨਜ਼ਰ ਆਉਂਦੇ ਹਨ। ਬੇਸ਼ਕ ਤੀਸਰੇ ਦਿਨ ਵੀ ਉਨ੍ਹਾਂ ਵੱਲੋਂ ਰੂਝੇਵੇ ਹੋਣ ਦੇ ਚਲਦੇ ਆਪਣੀ ਦਾੜ੍ਹੀ ਤੱਕ ਸ਼ੇਵ ਨਹੀਂ ਕੀਤੀ ਗਈ, ਪਰ ਲੋਕਾਂ ਦੇ ਹੜ੍ਹ ਵਿੱਚ ਫਸੇ ਲੋਕਾਂ ਦੇ ਪ੍ਰਤਿ ਆਪਣੀ ਵਫਾਦਾਰੀ ਨੂੰ ਸਿੱਧ ਕਰਦੇ ਉਹ ਜਮੀਨ (ਫੀਲਡ) ਤੇ ਜਰੂਰ ਨਜ਼ਰ ਆਏ। ਇਹ੍ਹੀ ਹਾਲ ਹੁਸ਼ਿਆਰਪੁਰ ਦੀ ਡੀਸੀ ਕੋਮਲ ਮਿੱਤਲ ਦਾ ਵੇਖਣ ਨੂੰ ਮਿਲਿਆ, ਸਾਧਾਰਣ ਕਪੜਿਆਂ ਵਿੱਚ ਮੁੱਖ ਮੰਤਰੀ ਨੂੰ ਲੋਕਾਂ ਦੀ ਪੀੜ੍ਹ ਦੱਸਦੀ ਇਸ ਅਧਿਕਾਰੀ ਕੋਲ ਵੀ ਸੱਜਣ ਸਵਰਨ ਦਾ ਸਮਾਂ ਨਾ ਸੀ ਅਤੇ ਮੁੱਖ ਮੰਤਰੀ ਦੀ ਆਮਦ ਤੇ ਵੀ ਇਹ ਅਧਿਕਾਰੀ ਕਪੜਿਆ ਵੱਲ ਘੱਟ ਅਤੇ ਲੋਕਾਂ ਨੂੰ ਬਚਾਉਣ ਲਈ ਜੱਦੋਜਹਿਦ ਕਰਦੀ ਨਜ਼ਰ ਆਈ।
ਕੋਮਲ ਮਿੱਤਲ ਜੋਕਿ ਆਪਣੇ ਹਲਕੇ ਦੇ ਕੰਮਾ ਨੂੰ ਲੋੈਕੇ ਕਾਫੀ ਸੰਵੇਦਨਸ਼ੀਲ ਦਿਖੀ ਅਤੇ ਜਿਸ ਕੋਲ ਆਪਣੀ ਗੱਲ਼ ਦੱਸਣ ਯੋਗ ਸਮਾਂ ਨਾ ਸੀ ਨੇ ਦੱਸਿਆ ਕਿ ਉਹ ਦੇਰ ਰਾਤ ਦੱਸ ਵੱਜੇ ਤੱਕ ਵੀ ਲੋਕਾਂ ਦੀ ਸਾਰ ਲੈ ਰਹੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇਰ ਸ਼ਾਮ ਆਪਣੇ ਬੱਚਿਆ ਕੋਲ ਜਾਂਦੀ ਹਨ ਜੋਕਿ ਸੋ ਚੁੱਕੇ ਹੁੰਦੇ ਹਨ ਦਾ ਮੱਥਾ ਚੁੰਮਦੀ ਹਨ ਅਤੇ ਫੇਰ ਸਵੇਗੇ ਜਲਦੀ ਹੀ ਆਪਣੀ ਕਰਮ ਭੂਮੀ ਵਿੱਚ ਸਵੇਰੇ ਤੜ੍ਹਕਸਾਰ ਸ਼ਾਮਿਲ ਹੋਣ ਲਈ ਤੁਰ ਜਾਂਦੀ ਹਨ। ਇਸੇ ਤਰ੍ਹਾਂ ਡੀਸੀ ਹਿਮਾਂਸੂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲ੍ਹੇ ਕਾਫੀ ਦਿਨ ਹੋ ਗਏ ਹਨ, ਕਿਉਕਿ ਉਹਨ੍ਹਾਂ ਦਾ ਪਰਿਵਾਰ ਗੁਰਦਾਸਪੁਰ ਹੀ ਹੈ। ਉਹਨ੍ਹਾਂ ਕਿਹਾ ਕਿ ਹੜ੍ਹ ਤੋਂ ਨਿਜਾਤ ਪਾਉਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਮਿਲਣ ਜਲਦੀ ਜਾਣਗੇ ਅਤੇ ਉਨ੍ਹਾਂ ਦੀ ਆਪਣੀ ਪਤਨੀ ਜੋਕਿ ਡੀਸੀ ਹੁਸਿਆਰਪੁਰ ਹੈ ਨਾਲ ਵੀ ਹੜ੍ਹਾਂ ਨੂੰ ਲੈ ਕੇ ਜਿਆਦਾ ਗੱਲ ਨਹੀਂ ਹੋ ਰਹੀ ਅਤੇ ਰਸਮੀ ਤੌਰ ਤੇ ਹੀ ਉਹ ਗੱਲ ਕਰਦੇ ਹਨ। ਡੀਸੀ ਅਗਰਵਾਲ ਵੱਲੋਂ ਆਸ ਦਰਸ਼ਾਈ ਗਈ ਕਿ ਜਲਦੀ ਹਾਲਾਤ ਸਹੀਂ ਹੋਣਗੇ ਅਤੇ ਉਹ ਆਪਣੇ ਪਰਿਵਾਰ ਕੋਲ ਪਹੁੰਚ ਕਰ ਸਕਣਗੇ।
ਦੀ ਪੰਜਾਬ ਵਾਇਰ ਵੱਲੋਂ ਪੜ੍ਹਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਜੋੜਾ ਜੋ ਇਕ ਹੀ ਦਰਿਆ ਇੱਕ ਹੀ ਮਨੋਰੱਥ ਮਾਨਵਤਾ ਨੂੰ ਬਚਾਉਣ ਦੀ ਜੱਦੋਜਹਿਦ ਵੱਚ ਲੱਗਾ ਹੈ। ਇਸ ਪਰਿਵਾਰ ਜੋਂ ਪੂਰੀ ਤਰ੍ਹਾਂ ਆਪਣੇ ਜ਼ਿਲ੍ਹੇ (ਗੁਰਦਾਸਪੁਰ ਅਤੇ ਹੁਸ਼ਿਆਰਪੁਰ) ਦੇ ਲੋਕਾਂ ਨੂੰ ਸਮਰਪਿਤ ਹੋਇਆ ਹੈ ਵੱਲੋਂ ਪੂਰੀ ਤਰ੍ਹਾਂ ਨਿਜੀ ਫੋਨ ਨੰਬਰਾਂ ਤੇ ਵੀ ਲੋਕਾਂ ਦੀ ਸਾਰ ਲਈ ਜਾ ਰਹੀ ਹੈ । ਆਉਣ ਵਾਲੇ ਦਿਨ੍ਹਾਂ ਵਿੱਚ ਇਹ ਦੇਖਣਾ ਲਾਜ਼ਮੀ ਹੈ ਕਿ ਮੁਸ਼ਿਲ ਦੇ ਸਮੇਂ ਵਿੱਚ ਇਹ ਪਰਿਵਾਰ ਕਿੰਨਾ ਕੂ ਲੋਕਾਂ ਕੂੂ ਚਿਰ ਆਮ ਲੋਕਾਂ ਦੀ ਉਮੀਦਾ ਤੇ ਖਰ੍ਹਾ ਉਤਰਦਾ।