ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

Gurdaspur Flood Update:- ਧੁੱਸੀ ਬੰਨ ਵਿੱਚ ਪਏ ਪਾੜਾਂ ਨੂੰ ਭਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ, ਮੈਡੀਕਲ ਟੀਮਾਂ ਵੱਲੋਂ ਕਿਸ਼ਤੀਆਂ ਰਾਹੀ ਘਰ ਘਰ ਜਾ ਕੇ ਮੈਡੀਕਲ ਸੇਵਾ ਦੇਣੀ ਸ਼ੁਰੂ, 3 ਵਜੇ ਮੰਤਰੀ ਕਟਾਰੂਚੱਕ ਕਰਨਗੇਂ ਦੌਰਾ

Gurdaspur Flood Update:- ਧੁੱਸੀ ਬੰਨ ਵਿੱਚ ਪਏ ਪਾੜਾਂ ਨੂੰ ਭਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ, ਮੈਡੀਕਲ ਟੀਮਾਂ ਵੱਲੋਂ ਕਿਸ਼ਤੀਆਂ ਰਾਹੀ ਘਰ ਘਰ ਜਾ ਕੇ ਮੈਡੀਕਲ ਸੇਵਾ ਦੇਣੀ ਸ਼ੁਰੂ, 3 ਵਜੇ ਮੰਤਰੀ ਕਟਾਰੂਚੱਕ  ਕਰਨਗੇਂ ਦੌਰਾ
  • PublishedAugust 17, 2023

ਗੁਰਦਾਸਪੁਰ, 17 ਅਗਸਤ 2023 (ਦੀ ਪੰਜਾਬ ਵਾਇਰ)। ਬਿਆਸ ਦਰੀਆ ਤੇ ਪੈਂਦੀ ਧੁੱਸੀ ਬੰਨ ਵਿੱਚ ਪਏ ਪਾੜਾਂ ਨੂੰ ਭਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸਦੇ ਨਾਲ ਹੀ ਧੁੱਸੀ ਬੰਨ ਦੇ ਜਿਹੜੇ ਹਿੱਸੇ ਕਮਜ਼ੋਰ ਹਨ ਉਨ੍ਹਾਂ ਨੂੰ ਵੀ ਠੀਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਖੁਦ ਮੌਕੇ ਤੇ ਸਾਰੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੁਚੱਕ ਅੱਜ ਬਾਅਦ ਦੁਪਹਿਰ 3.00 ਵਜੇ ਪੁਰਾਣਾ ਸ਼ਾਲਾ ਵਿਖੇ ਪਹੁੰਚ ਕੇ ਹੜ੍ਹ ਪ੍ਰਭਾਵਤ ਖੇਤਰ ਦਾ ਦੌਰਾ ਕਰਨਗੇ।

ਇਸ ਦੇ ਨਾਲ ਹੀ ਪਿਛਲੇ ਤਿੰਨ ਦਿਨਾਂ ਤੋਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਫਸੇ ਲੋਕਾਂ ਨੂੰ ਮੈਡੀਕਲ ਸਹਾਇਤਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਮੈਡੀਕਲ ਟੀਮਾਂ ਨੇ ਕਿਸ਼ਤੀਆਂ ਰਾਹੀਂ ਘਰ-ਘਰ ਜਾ ਕੇ ਮੈਡੀਕਲ ਸੇਵਾ ਦੇਣੀ ਸ਼ੁਰੂ ਕਰ ਦਿੱਤੀ ਹੈ।

ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਵੱਲੋਂ ਦੱਸਿਆ ਗਿਆ ਕਿ ਦਰਿਆ ਦੇ ਨਾਲ ਲੱਗਦੇ ਖੇਤਰ ਵਿੱਚ ਪਾਣੀ ਘੱਟਣਾ ਸ਼ੁਰੂ ਹੋ ਗਿਆ ਹੈ ਜਦਕਿ ਕਾਹਨੂੰਵਾਨ ਦੇ ਨੇੜੇ ਨੀਵੇਂ ਖੇਤਰ ਵਿੱਚ ਪਾਣੀ ਜਾਣ ਕਰਕੇ ਓਥੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਲਈ ਸਾਰੇ ਸਾਵਧਾਨ ਤੇ ਸੁਰੱਖਿਅਤ ਰਹਿਣ। ਜ਼ਿਲ੍ਹਾ ਪ੍ਰਸ਼ਾਸਨ ਇਸ ਔਖੀ ਘੜ੍ਹੀ ਵਿੱਚ ਲੋਕਾਂ ਦੇ ਨਾਲ ਹੈ।

Written By
The Punjab Wire