ਦੇਸ਼ ਭਗਤੀ ਦੇ ਗੀਤਾਂ ਅਤੇ ਗਿੱਦੇ ਭੰਗੜ੍ਹੇ ਪਾ ਕੇ ਸੀਨੀਅਰ ਸਿਟੀਜ਼ਨ ਹੋਮ ਦੇ ਬਜੁਰਗਾਂ ਨੇ ਮਨਾਇਆ ਅਜ਼ਾਦੀ ਦਿਹਾੜਾ, ਵੇਖੋਂ ਵੀਡਿਓ
ਗੁਰਦਾਸਪੁਰ, 15 ਅਗਸਤ 2023 (ਦੀ ਪੰਜਾਬ ਵਾਇਰ)। ਹੈਲਪੇਜ ਇੰਡੀਆ ਦੇ ਸੀਨੀਅਰ ਸਿਟੀਜ਼ਨ ਹੋਮ (SCH) ਦੇ ਸਮੂਹ ਬਜ਼ੁਰਗਾਂ ਅਤੇ ਸਟਾਫ਼ ਮੈਂਬਰਾਂ ਵੱਲੋਂ 76ਵਾਂ ਸੁਤੰਤਰਤਾ ਦਿਵਸ ਬੜੇ ਹੀ ਮਾਣ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਹਰ ਘਰ ਤਿਰੰਗਾ ਮੁਹਿੰਮ ਨੂੰ ਮੁੱਖ ਰੱਖਦਿਆਂ SCH ਕੈਂਪਸ ਨੂੰ ਤਿਰੰਗੇ ਗੁਬਾਰਿਆਂ ਅਤੇ ਝੰਡਿਆਂ ਨਾਲ ਸਜਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (SCA) ਦੇ ਮੈਂਬਰਾਂ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ । ਸਵੇਰੇ 9:30 ਵਜੇ ਦੇ ਕਰੀਬ ਸੀਨੀਅਰ ਸਿਟੀਜਨ ਐਸੋਸਿਏਸ਼ਨ ਦੇ ਸਾਰੇ ਮੈਂਬਰਾਂ ਅਤੇ ਸੀਨੀਅਰ ਸਿਟੀਜਨ ਹੋਮ ਦੇ ਬਜ਼ੁਰਗਾਂ ਨੇ ਇੱਕ ਪੈਦਲ ਮਾਰਚ ਕੱਢਿਆ। ਜਿਸ ਦੀ ਅਗਵਾਈ SCA ਪ੍ਰਧਾਨ ਐਸ ਸੁਖਦੇਵ ਸੰਧੂ ਅਤੇ SCH ਮੈਨੇਜਰ ਸ਼੍ਰੀਮਤੀ ਅਪਰਨਾ ਸ਼ਰਮਾ ਨੇ ਕੀਤੀ।
ਝੰਡਾ ਲਹਿਰਾਉਣ ਦੀ ਰਸਮ ਕ੍ਰਮਵਾਰ 90 ਅਤੇ 96 ਸਾਲ ਦੀ ਉਮਰ ਦੇ SCA ਅਤੇ SCH ਦੇ ਸਭ ਤੋਂ ਪੁਰਾਣੇ ਮੈਂਬਰਾਂ ਦੁਆਰਾ ਕੀਤੀ ਗਈ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸਮੂਹ ਮੈਂਬਰਾਂ ਨੇ ਰਾਸ਼ਟਰੀ ਗੀਤ ਗਾਇਆ ਅਤੇ ਦੇਸ਼ ਭਗਤੀ ਦੇ ਗੀਤਾਂ ‘ਤੇ ਨੱਚ ਕੇ ਆਨੰਦ ਮਾਣਿਆ | SCA ਮੈਂਬਰਾਂ ਨੇ ਸੁਤੰਤਰਤਾ ਦਿਵਸ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਸਮੂਹ ਮੈਂਬਰਾਂ ਅਤੇ SCH ਨਿਵਾਸੀ ਸ਼੍ਰੀ ਨਿਰਮਲ ਸਿੰਘ ਘੁੱਗੀ ਜੀ ਦੁਆਰਾ ਸੁੰਦਰ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਇਸ ਮੌਕੇ ਸਾਰਿਆਂ ਵਿੱਚ ਮਠਿਆਈਆਂ ਵੰਡੀਆਂ ਗਈਆਂ ਅਤੇ ਸ਼੍ਰੀਮਤੀ ਅਰਪਨਾ ਸ਼ਰਮਾ, ਮੈਨੇਜਰ SCH ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ SCA ਮੈਂਬਰਾਂ ਦਾ ਸੱਦਾ ਸਵੀਕਾਰ ਕਰਨ ਅਤੇ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਧੰਨਵਾਦ ਕੀਤਾ। ਪ੍ਰਧਾਨ ਐੱਸ. ਸੁਖਦੇਵ ਸਿੰਘ ਜੀ ਨੇ ਹੈਲਪਏਜ ਇੰਡੀਆ ਟੀਮ ਦਾ ਉਹਨਾਂ ਨੂੰ ਸੱਦਾ ਦੇਣ ਅਤੇ ਇਸ ਵਿਸ਼ੇਸ਼ ਸਮਾਗਮ ਨੂੰ ਮਨਾਉਣ ਲਈ ਵਧੀਆ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ।