ਗੁਰਦਾਸਪੁਰ

ਸਾਈ ਪਰਿਵਾਰ ਨੇ ਕਰਵਾਇਆ ਸੌਣ ਮਹੀਨੇ ਨੂੰ ਸਮਰਪਿਤ ਸਾਵਣ ਮਹੋਸਤਵ

ਸਾਈ ਪਰਿਵਾਰ ਨੇ ਕਰਵਾਇਆ ਸੌਣ ਮਹੀਨੇ ਨੂੰ ਸਮਰਪਿਤ ਸਾਵਣ ਮਹੋਸਤਵ
  • PublishedAugust 7, 2023

ਪੰਡਤ ਭਰਤ ਦਵੀਵੇਦੀ ਨੇ ਸ਼ਿਵ ਕਥਾ ਨਾਲ ਬਣਿਆ ਸਮਾਂ, ਧਾਰਮਿਕ ਸੰਗਠਨਾਂ ਦੇ ਆਗੂਆਂ ਨੇ ਕੀਤੀ ਸ਼ਿਰਕਤ

ਗੁਰਦਾਸਪੁਰ 07 ਅਗਸਤ 2023 ( ਦੀ ਪੰਜਾਬ ਵਾਇਰ)। ਸਾਈ ਪਰਿਵਾਰ ਵਲੋਂ ਸੌਣ ਮਹੀਨੇ ਨੂੰ ਸਮਰਪਿਤ ਸਾਵਣ ਮਹੋਸਤਾਵ ਮਨਾਇਆ ਗਿਆ ਜਿਸ ਵਿਚ ਸ਼ਿਵ ਮਹਾਂਪੁਰਾਨ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਵਧ ਚੜ ਕੇ ਸ਼ਿਰਕਤ ਕੀਤੀ। ਪੰਡਿਤ ਭਰਤ ਦਵੀਵੇਦੀ ਚਿਤਰਕੂਟ ਵਾਲਿਆਂ ਨੇ ਸ਼ਿਵ ਮਹਾਂਪੁਰਾਨ ਦੇ ਪ੍ਰੰਸਗਾ ਦਾ ਸੁੰਦਰ ਢੰਗ ਨਾਲ ਵਰਨਣ ਕਰਕੇ ਖੂਬ ਸਮਾਂ ਬੰਨਿਆਂ ਅਤੇ ਸ਼ਰਧਾਲੂਆਂ ਨੇ ਅੰਤ ਤੱਕ ਮੰਤਰ ਮੁਗਧ ਹੋ ਕੇ ਪੂਰੀ ਕਥਾ ਸਰਵਣ ਕੀਤਾ। ਪੰਡਤ ਭਰਤ ਦਵੀਵੇਦੀ ਨੇ ਕਥਾ ਦੌਰਾਨ ਦੱਸਿਆ ਕਿ ਭਗਵਾਨ ਸ਼ਿਵ ਦੇਵਾਂ ਦੇ ਦੇਵ ਯਾਨੀ ਮਹਾਂਦੇਵ ਹਨ ਪਰ ਸਰਵੋਪਰੀ ਹੋਣ ਦੇ ਬਾਵਜੂਦ ਭੋਲੇ ਨਾਥ ਨੂੰ ਪ੍ਰਸੰਨ ਕਰਨਾ ਬਹੁਤ ਹੀ ਸੋਖਾ ਹੈ। ਪਾਣੀ ਦਾ ਇੱਕ ਲੋਟਾ ਸ਼ਿਵਲਿੰਗ ਤੇ ਚੜਾਉਣ ਨਾਲ ਹੀ ਸ਼ਿਵਜੀ ਮਹਾਰਾਜ ਖੁਸ਼ ਹੋ ਜਾਂਦੇ ਹਨ। ਉਹਨਾਂ ਨੇ ਇਸ ਮੌਕੇ ਭਗਵਾਨ ਸ਼ਿਵ ਦੇ 12 ਜੋਤਰਲਿੰਗਾ ਦੀ ਮਹਿਮਾ ਦਾ ਬਖਾਨ ਕਰਦੇ ਹੋਏ ਦੱਸਿਆ ਕਿ 12 ਜੋਤਰਲਿੰਗਾ ਦੇ ਰੂਪ ਵਿੱਚ ਖੁਦ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਭਗਤਾਂ ਦੀਆਂ ਸਮੱਸਿਆਵਾਂ ਸੁਲਝਾਉਣਾ ਅਤੇ ਉਹਨਾਂ ਦੀ ਰੱਖਿਆ ਕਰਨ ਲਈ ਬਿਰਾਜਮਾਨ ਹਨ।

ਪ੍ਹਦੀਪ ਮਹਾਜਨ ਨੇ ਦੱਸਿਆ ਕਿ ਸਾਈ ਪਰਿਵਾਰ ਵੱਲੋਂ ਹਰ ਸਾਲ ਸੌਣ ਮਹੀਨੇ ਵਿੱਚ ਇੱਕ ਦਿਨ ਭਗਵਾਨ ਸ਼ਿਵ ਨੂੰ ਸਮਰਪਤ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਇਸ ਵਾਰ ਸ਼ਿਵ ਮਹੋਤਸਵ ਵਿਚ ਸ਼ਿਵ ਮਹਾਂਪੁਰਾਨ ਦੀ ਕਥਾ ਕਰਵਾਈ ਗਈ ਹੈ। ਇਸ ਦੌਰਾਨ ਲਗਾਤਾਰ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਅਤੇ ਪ੍ਰਸ਼ਾਦ ਸਵਰੂਪ ਸ਼ਰਧਾਲੂਆਂ ਨੂੰ ਸੌਣ ਮਹੀਨੇ ਦੀ ਸੌਗਾਤ ਮਾਲਪੂੜੇ ਅਤੇ ਖੀਰ ਦਾ ਪ੍ਰਸ਼ਾਦ ਵਰਤਾਇਆ ਗਿਆ।

ਇਸ ਮੌਕੇ ਤੇ ਮਸ਼ਹੂਰ ਗਾਇਕ ਪੁਨੀਤ ਸਾਗਰ ਆਪਣੀ ਨਵੀਂ ਐਲਬਮ ਦਰਬਾਰ ਬਾਵੇ ਵਾਲੀ ਦਾ ਦੀ ਰਿਲੀਜ਼ ਦੇ ਮੌਕੇ ਤੇ ਭਗਵਾਨ ਦਾ ਅਸ਼ੀਰਵਾਦ ਲੈਣ ਪਹੁੰਚੇ। ਉਹਨਾਂ ਨੇ ਆਪਣੇ ਭਜਨਾਂ ਨਾਲ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਪੁਨੀਤ ਸਾਗਰ ਦਾ ਇਹ ਮੰਦਿਰ ਨਾਲ ਪੁਰਾਣਾ ਰਿਸ਼ਤਾ ਹੈ ਉਹਨਾਂ ਨੇ ਆਪਣੇ ਸੰਗੀਤਮਈ ਜੀਵਨ ਦੀ ਸ਼ੁਰੂਆਤ ਇਸ ਮੰਦਰ ਤੋਂ ਹੀ ਕੀਤੀ ਹੈ ਮੰਦਿਰ ਨਿਰਮਾਣ ਦੇ ਦਿਨਾਂ ਵਿੱਚ ਉਹਨਾਂ ਨੇ ਧਾਰਮਿਕ ਪ੍ਰੋਗਰਾਮ ਕਰਕੇ ਸ਼੍ਰੀ ਸਾਈ ਪਰਿਵਾਰ ਦਾ ਪੂਰਾ ਸਹਿਯੋਗ ਕੀਤਾ ਮੰਦਰ ਕਮੇਟੀ ਦੇ ਪ੍ਰਧਾਨ ਧਰਮਵੀਰ ਮਹਾਜਨ ਨੇ ਪੁਨੀਤ ਜੀ ਅਤੇ ਪਿਛਲੇ ਪੰਜਾਂ ਸਾਲਾਂ ਤੋਂ ਸਾਈ ਰਸੋਈ ਲੰਗਰ ਸੇਵਾ ਲਈ ਸਹਿਯੋਗ ਕਰਨ ਵਾਲੇ ਸਹਿਯੋਗਈਆਂ ਨੂੰ ਸਾਈ ਜੀ ਦਾ ਸਵਰੂਪ ਭੇਂਟ ਕਰਕੇ ਓਹਨਾ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ।

ਸ਼੍ਰੀ ਮਹਾਜਨ ਨੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਮਹਾਜਨ, ਰੋਹਿਤ ਗੁਪਤਾ, ਸਚਿਨ ਮਹਾਜਨ, ਗਗਨ ਮਹਾਜਨ, ਪ੍ਰਸ਼ਾਂਤ ਵਸ਼ਿਸ਼ਟ, ਸੰਜੀਵ ਮਹਾਜਨ, ਸਤੀਸ਼ ਮਹਾਜਨ, ਅਸ਼ੋਕ ਆਨੰਦ, ਸੋਮਨਾਥ ਸ਼ਰਮਾ, ਕੀਮਤੀ ਲਾਲ ਸ਼ਰਮਾ, ਪ੍ਰਮੋਦ ਕੁਮਾਰ, ਪ੍ਰਿੰਸ, ਕੁਲਦੀਪ, ਨੀਰਜ ਮਹਾਜਨ, ਮੋਹਿੰਦਰ ਪਾਲ ਮਹਾਜਨ, ਪ੍ਰਮੋਦ ਕੁਮਾਰ, ਕੁਲਦੀਪ, ਮਾਸਟਰ ਦਕਸ਼ ਅਤੇ ਗਰਵ, ਧਰਮਵੀਰ ਮਹਾਜਨ ਪ੍ਰਧਾਨ ਚੌਧਰੀ ਮਾਈਆ ਮਿਸਤਰੀ ਸ਼ਿਵਾਲਿਆ ਅਤੇ ਧਰਮਸ਼ਾਲਾ ਟਰੱਸਟ, ਹੀਰਾਲਾਲ ਅਰੋੜਾ (ਚਿੰਨਮਯਾ ਮਿਸ਼ਨ), ਨੀਲ ਕਮਲ ਮਹਾਜਨ (ਸੇਵਾ ਭਾਰਤੀ) ਅਤੇ ਪਰਮੋਧ ਕਾਲੀਆ( ਬ੍ਰਾਹਮਣ ਸੇਵਾ ਦਲ), ਸੁਭਾਸ਼ ਭੰਡਾਰੀ(ਮਾਨਵ ਕਰਮ ਮਿਸ਼ਨ), ਸ਼ਿਵ ਸੈਨਾ ਵਿਦਿਆਲੇ ਦੇ ਬੱਚੇ, ਸਤਯੇ ਸਾਈ ਸੇਵਾ ਸਮਿਤੀ ਦੀਆਂ ਟੀਮਾਂ ਅਤੇ ਸ਼ਿਵ ਸੈਨਾ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਆਦਿ ਵੀ ਹਾਜ਼ਰ ਸਨ।

Written By
The Punjab Wire