Close

Recent Posts

ਗੁਰਦਾਸਪੁਰ ਪੰਜਾਬ

ਸਿਹਤ ਬੀਮਾ ਯੋਜਨਾ ਦੇ ਕਾਰਡ `ਤੇ 1579 ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ – ਰਮਨ ਬਹਿਲ

ਸਿਹਤ ਬੀਮਾ ਯੋਜਨਾ ਦੇ ਕਾਰਡ `ਤੇ 1579 ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ – ਰਮਨ ਬਹਿਲ
  • PublishedJuly 29, 2023

ਸਿਹਤ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਬਣਾਏ ਜਾਣਗੇ ਸਿਹਤ ਬੀਮਾ ਯੋਜਨਾ ਦੇ ਕਾਰਡ

ਗੁਰਦਾਸਪੁਰ, 29 ਜੁਲਾਈ 2023 (ਦੀ ਪੰਜਾਬ ਵਾਇਰ )। ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਗੁਰਦਾਸਪੁਰ ਤੋਂ ਵਿਸ਼ੇਸ਼ ਪ੍ਰਚਾਰ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪ੍ਰਚਾਰ ਵੈਨ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਬੀਮਾਂ ਯੋਜਨਾ ਦਾ ਲਾਭ ਲੈਣ ਲਈ ਜਾਗਰੂਕ ਕਰੇਗੀ।

ਪ੍ਰਚਾਰ ਵੈਨ ਨੂੰ ਰਵਾਨਾ ਕਰਨ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਸਸਤਾ ਅਨਾਜ ਕਾਰਡ ਧਾਰਕ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨ ਪਰਿਵਾਰਾਂ, ਛੋਟੇ ਵਪਾਰੀਆਂ, ਰਜਿਸਟਰਡ ਉਸਾਰੀ ਮਜ਼ਦੂਰਾਂ ਅਤੇ ਐਕਰੀਡੇਟਿਡ/ਯੈਲੋ ਕਾਰਡ ਧਾਰਕ ਪੱਤਰਕਾਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲੋੜਵੰਦ ਪਰਿਵਾਰਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਅਤੇ ਲੋੜ ਪੈਣ `ਤੇ ਉਹ ਆਪਣਾ ਮੁਫ਼ਤ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਯੋਜਨਾ ਦੇ ਕਾਰਡ ਧਾਰਕ ਪੰਜਾਬ ਵਿਚ 900 ਤੋਂ ਵਧ ਸਰਕਾਰੀ ਅਤੇ ਪ੍ਾਈਵੇਟ ਹਸਪਤਾਲਾਂ ਵਿਚ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਸ ਪ੍ਰਚਾਰ ਵੈਨ ਜਰੀਏ ਜਿਥੇ ਸਿਹਤ ਬੀਮੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਓਥੇ ਨਾਲ ਹੀ ਯੋਗ ਲਾਭਪਾਤਰੀ ਪਰਿਵਾਰਾਂ ਦੇ ਕਾਰਡ ਵੀ ਬਣਾ ਕੇ ਦਿੱਤੇ ਜਾਣਗੇ। ਉਨਾਂ ਸਮਾਜ ਸੇਵੀ ਸੰਸਥਾਵਾਂ, ਪੰਚ-ਸਰਪੰਚਾਂ, ਐਮ.ਸੀ, ਜ਼ਿਲ੍ਹਾ ਪ੍ੀਸ਼ਦ, ਬਲਾਕ ਸੰਮਤੀ, ਮਾਰਕਿਟ ਕਮੇਟੀ ਆਦਿ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਉਹ ਯੋਗ ਲਾਭਪਤਾਰੀਆਂ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਵਿਚ ਵੱਧ ਚੜ ਕੇ ਸਹਿਯੋਗ ਕਰਨ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਨੇ ਦੱਸਿਆ ਕਿ ਪ੍ਰਚਾਰ ਵੈਨ ਦੇ ਨਾਲ ਹੀ ਕਾਰਡ ਬਨਾਉਣ ਵਾਲੀ ਟੀਮ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰੇਗੀ। ਉਨ੍ਹਾਂ ਦੱਸਿਆ ਕਿ ਪ੍ਰਚਾਰ ਵੈਨ ਵੱਲੋਂ 30 ਜੁਲਾਈ ਨੂੰ ਪਿੰਡ ਤਿੱਬੜ ਅਤੇ ਹਯਾਤਨਗਰ, 31 ਜੁਲਾਈ ਨੂੰ ਪਿੰਡ ਬਰਿਆਰ ਅਤੇ ਗਾਜੀਕੋਟ, 1 ਅਗਸਤ ਨੂੰ ਪਿੰਡ ਅਵਾਂਖਾ ਅਤੇ ਦੀਨਾਨਗਰ, 2 ਅਗਸਤ ਨੂੰ ਪਿੰਡ ਚੱਘੂਵਾਲ ਅਤੇ ਡੁਗਰੀ, 3 ਅਗਸਤ ਨੂੰ ਰੁਡਿਆਨਾ, ਰੋਸੇ ਅਤੇ ਚੰਦੂ ਵਡਾਲਾ, 4 ਅਗਸਤ ਨੂੰ ਹਰਦੋਵਾਲ, ਜੌੜੀਆਂ ਕਲਾਂ, ਜੌੜੀਆਂ ਖੁਰਦ, 5 ਅਗਸਤ ਨੂੰ ਖੈਹਿਰਾ ਕਲਾਂ ਅਤੇ ਮਾਨ ਸੈਂਡਵਾਲ, 6 ਅਗਸਤ ਨੂੰ ਕਿਲ੍ਹਾ ਲਾਲ ਸਿੰਘ, ਬਿਜਲੀਵਾਲ, ਧਰਮਕੋਟ ਬੱਗਾ ਅਤੇ ਭਾਗੋਵਾਲ, 7 ਅਗਸਤ ਨੂੰ ਛੋਟੇਪੁਰ, ਅਵਾਣ ਅਤੇ ਜਾਗੋਵਾਲ ਸੰਘਰ, 8 ਅਗਸਤ ਨੂੰ ਫੱਜੂਪੁਰ, ਲੇਹਲ ਅਤੇ ਦੀਨਪੁਰ, 9 ਅਗਸਤ ਨੂੰ ਧਰਮਕੋਟ ਪੱਤਣ ਅਤੇ ਖੋਦੇ ਬੇਟ, 10 ਅਗਸਤ ਨੂੰ ਕੋਟ ਟੋਡਰ ਮੱਲ, ਤੁਗਲਵਾਲ ਅਤੇ ਘੋੜੇਵਾਹ ਵਿਖੇ ਕਾਰਡ ਬਨਾਉਣ ਲਈ ਕੈਂਪ ਲਗਾਏ ਜਾਣਗੇ। ਉਨ੍ਹਾਂ ਸਮੂਹ ਲਾਭਪਾਤਰੀਆਂ ਨੂੰ ਸਿਹਤ ਬੀਮਾਂ ਕਾਰਡ ਬਣਾਉਣ ਦੀ ਅਪੀਲ ਕੀਤੀ ਹੈ।

Written By
The Punjab Wire