Close

Recent Posts

ਸਿਹਤ ਗੁਰਦਾਸਪੁਰ ਪੰਜਾਬ

ਓਲਡ ਏਜ਼ ਹੋਮ ਦੇ ਬਜ਼ੁਰਗਾਂ ਦਾ ਸਹਾਰਾ ਬਣਿਆ ਕੇ.ਪੀ.ਇਮੇਜ਼ਿੰਗ ਸਕੈਨ ਸੈਂਟਰ, ਹੋਮ ਦੇ ਬਜ਼ੁਰਗਾਂ ਦੀ ਸਹੁਲਤ ਵਾਸਤੇ ਸਦਾ ਲਈ ਮੁਫ਼ਤ ਹੋਵੇਗਾ ਐਕਰੇ, ਸਕੈਨ ਅਤੇ ਐਮ.ਆਰ.ਆਈ ਦੀ ਸੁਵਿਧਾ

ਓਲਡ ਏਜ਼ ਹੋਮ ਦੇ ਬਜ਼ੁਰਗਾਂ ਦਾ ਸਹਾਰਾ ਬਣਿਆ ਕੇ.ਪੀ.ਇਮੇਜ਼ਿੰਗ ਸਕੈਨ ਸੈਂਟਰ, ਹੋਮ ਦੇ ਬਜ਼ੁਰਗਾਂ ਦੀ ਸਹੁਲਤ ਵਾਸਤੇ ਸਦਾ ਲਈ ਮੁਫ਼ਤ ਹੋਵੇਗਾ ਐਕਰੇ, ਸਕੈਨ ਅਤੇ ਐਮ.ਆਰ.ਆਈ ਦੀ ਸੁਵਿਧਾ
  • PublishedJuly 28, 2023

ਡਾ ਰੂਪਿੰਦਰ ਕੌਰ ਨਿਓਰੋਸਾਇਕੇਟ੍ਰੀ ਸੈਂਟਰ ਵੱਲੋਂ ਲਗਾਇਆ ਗਿਆ ਮੁਫ਼ਤ ਕੈਂਪ

ਗੁਰਦਾਸਪੁਰ, 28 ਜੁਲਾਈ 2023 (ਦੀ ਪੰਜਾਬ ਵਾਇਰ)। ਜੀਵਨਵਾਲ ਬੱਬਰੀ ਸਥਿਤ ਓਲਡ ਏਜ਼ ਹੋਮ ਦੇ ਬਜ਼ੁਰਗਾਂ ਦੇ ਲਈ ਗੁਰਦਾਸਪੁਰ ਦਾ ਕੇ. ਪੀ. ਇਮੇਜ਼ਿੰਗ ਸਕੈਨ ਸੈਂਟਰ ਵੱਡਾ ਸਹਾਰਾ ਬਣਿਆ ਹੈ। ਕੇ.ਪੀ ਇਮੇਜਿੰਗ ਸੈਂਟਰ ਵੱਲੋਂ ਬਜ਼ੂਰਗਾਂ ਦੀ ਮਦਦ ਲਈ ਵੱਡਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਡਾ ਰੁਪਿੰਦਰ ਨਿਓਰੋਸਾਇਕੇਟ੍ਰੀ ਸੈਂਟਰ ਦੇ ਡਾ ਰੁਪਿੰਦਰ ਕੌਰ ਵੱਲੋਂ ਬੀਤੇ ਦਿਨ੍ਹੀ ਲਗਾਏ ਗਏ ਮੁਫ਼ਤ ਚੈਕਅਪ ਕੈਂਪ ਤੋਂ ਬਾਅਦ ਬਜ਼ੁਰਗਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਡਾ ਰੁਪਿੰਦਰ ਨਿਓਰੋਸਾਇਕੇਟ੍ਰੀ ਸੈਂਟਰ ਦੀ ਐਮਡੀ ਡਾ ਰੁਪਿੰਦਰ ਕੌਰ ਵੱਲੋਂ ਹੈਲਪ ਏਜ਼ ਇੰਡਿਆ ਵੱਲੋਂ ਗੁਰਦਾਸਪੁਰ ਅੰਦਰ ਚਲਾਏ ਜਾ ਰਹੇ ਮਲਟੀ ਫੈਸਿਲਿਟੀ ਐਲਡਰ ਰਿਟ੍ਰਿਟ ਸਿਨਿਅਰ ਸੀਟਿਜ਼ਨ ਹੋਮ ਅੰਦਰ ਰਹਿੰਦੇ ਬਜ਼ੁਰਗਾਂ ਲਈ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਇਸ ਸਬੰਧੀ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਜ਼ੂਰਗਾਂ ਨੂੰ ਮੁਫ਼ਤ ਦਵਾਇਆ ਵੰਡੀਆ ਗਇਆ ਅਤੇ ਜਰੂਰੀ ਟੈਸਟ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਕਈ ਬਜ਼ੂਰਗਾਂ ਨੂੰ ਐਕਸਰੇ, ਸਕੈਨ ਅਤੇ ਐਮਆਰਆਈ ਦੀ ਵੀ ਲੋੜ ਸੀ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਕੇ.ਪੀ. ਇਮੇਜਿੰਗ ਸਕੈਨ ਸੈਂਟਰ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਮੁਫ਼ਤ ਟੈਸਟ ਕਰਵਾਏ ਗਏ ਅਤੇ ਸਕੈਨ ਸੈਟਰ ਦੇ ਐਮ.ਡੀ ਡਾ ਹਰਜੋਤ ਬੱਬਰ ਦੇ ਧਿਆਨ ਵਿੱਚ ਸਾਰੀ ਗੱਲ ਲਿਆਂਦੀ ਗਈ। ਜਿਸ ਤੋਂ ਬਾਅਦ ਡਾ ਹਰਜੋਤ ਬੱਬਰ ਵੱਲੋਂ ਉਲਡ ਏਜ ਹੋਮ ਦੇ ਬਜੂਰਗਾਂ ਦੇ ਸਾਰੇ ਐਕਸ ਰੇ, ਸਕੈਨ ਅਤੇ ਐਮਆਰਆਈ ਤੱਕ ਮੁਫਤ ਕਰਨ ਦੀ ਗੱਲ਼ ਕਹੀ ਗਈ। ਡ਼ਾ ਰੁਪਿੰਦਰ ਬੱਬਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਮਹੀਨੇ ਇੱਥੇ ਮੁਫ਼ਤ ਕੈਂਪ ਲਗਾਇਆ ਜਾਵੇਗਾ।

ਉੱਧਰ ਇਸ ਸਬੰਧੀ ਕੇ ਪੀ ਇਮੇਜਿੰਗ ਸਕੈਨ ਸੈਂਟਰ ਦੇ ਐਮਡੀ ਡਾ ਹਰਜੋਤ ਬੱਬਰ ਨੇ ਦੱਸਿਆ ਕਿ ਡਾ ਰੁਪਿੰਦਰ ਵੱਲੋਂ ਬਜ਼ੂਰਗਾਂ ਦੀ ਜਰੂਰਤ ਨੂੰ ਵੇਖਦੇ ਹੋਏ ਸਾਰੇ ਤੱਥਾ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬਜ਼ੂਰਗਾਂ ਨੂੰ ਸਹੀ ਇਲਾਜ਼ ਮਿਲ ਸਕੇ ਇਸ ਦੇ ਲਈ ਉਨ੍ਹਾਂ ਦਾ ਸਕੈਨ ਸੈਂਟਰ ਗੁਰਦਾਸਪੁਰ ਅੰਦਰ ਆਪਣਿਆ ਸੇਵਾਵਾਂ ਦੇ ਰਿਹਾ ਹੈ ਤੱਦ ਤੱਕ ਓਲਡ ਏਜ਼ ਹੋਮ (ਵਿਰਧ ਆਸ਼ਰਮ) ਦੇ ਬਜ਼ੁਰਗਾਂ ਦਾ ਕੋਈ ਵੀ ਕੋਈ ਵੀ ਐਕਸ ਰੇ ਹੋਵੇ, ਸਕੈਨ ਹੋਵੇ ਯਾ ਐਮ.ਆਰ ਆਈ ਹੋਵੇਂ ਉਨ੍ਹਾਂ ਦੇ ਸੈਂਟਰ ਵਿੱਚ ਇਹ ਸਕੈਨ ਮੁਫ਼ਤ ਕੀਤੇ ਜਾਣਗੇ

ਇਸ ਸਬੰਧੀ ਹੋਮ ਦੇ ਇੰਚਾਰਜ ਅਰਪਨਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਅੰਦਰ ਕੁਲ 27 ਬਜ਼ੁਰਗ ਹਨ ਅਤੇ ਸਾਰਿਆਂ ਦੀ ਚੈਕਅਪ ਡਾ ਰੁਪਿੰਡਰ ਕੌਰ ਵੱਲੋਂ ਮੁਫਤ ਕੀਤੇ ਗਏ ਸਨ। ਉਨ੍ਹਾਂ ਡਾ ਰੁਪਿੰਦਰ ਅਤੇ ਕੇ.ਪੀ ਇਮੇਜਿੰਗ ਸੈਂਟਰ ਦੇ ਐਮਡੀ ਡਾ ਹਰਜੋਤ ਬੱਬਰ ਦਾ ਧੰਨਵਾਦ ਕੀਤਾ ਅਤੇ ਅਗਾਹ ਤੋਂ ਬਜੁਰਗਾਂ ਨੂੰ ਮੁਫ਼ਤ ਸਹਾਇਤਾ ਦੇਣ ਦੀ ਸ਼ਲਾਘਾ ਕੀਤੀ।

Written By
The Punjab Wire