Close

Recent Posts

ਗੁਰਦਾਸਪੁਰ

ਇੰਜ ਰਾਜ ਕੁਮਾਰ ਜੇ.ਈ ਦਿਹਾਤੀ ਉਪ-ਮੰਡਲ ਗੁਰਦਾਸਪੁਰ ਨੂੰ ਪਾਰਵਰਕਾਮ ਨੂੰ ਵਧੀਆ ਸੇਵਾਵਾ ਦੇਣ ਲਈ ਕੀਤਾ ਗਿਆ ਸਨਮਾਨਿਤ

ਇੰਜ ਰਾਜ ਕੁਮਾਰ ਜੇ.ਈ ਦਿਹਾਤੀ ਉਪ-ਮੰਡਲ ਗੁਰਦਾਸਪੁਰ ਨੂੰ ਪਾਰਵਰਕਾਮ ਨੂੰ ਵਧੀਆ ਸੇਵਾਵਾ ਦੇਣ ਲਈ ਕੀਤਾ ਗਿਆ ਸਨਮਾਨਿਤ
  • PublishedJuly 26, 2023

ਗੁਰਦਾਸਪੁਰ, 26 ਜੁਲਾਈ 2023 (ਦੀ ਪੰਜਾਬ ਵਾਇਰ)। ਪਾਵਰਕਾਮ ਦੀ ਮੈਨੇਜਮੇਂਟ ਵਲੋ ਪਾਵਰਕਾਮ ਦੇ ਪ੍ਰਤੀ ਵਧੀਆ ਸੇਵਾਵਾ ਦੇਣ ਲਈ ਅਧਿਕਾਰੀ/ਕਰਮਚਾਰੀ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਇੰਜ: ਰਾਜ ਕੁਮਾਰ ਜੇ.ਈ ਦਿਹਾਤੀ ਉਪ-ਮੰਡਲ ਗੁਰਦਾਸਪੁਰ ਅਧੀਨ ਮੰਡਲ ਗੁਰਦਾਸਪੁਰ ਅਧੀਨ ਹਲਕਾ ਗੁਰਦਾਸਪੁਰ ਦਾ ਨਾਂ ਵੀ ਸਨਮਾਨ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਪਾਵਰਕਾਮ ਨੂੰ ਵਧੀਆਂ ਸੇਵਾਵਾ ਦੇਣ ਲਈ ਅੱਜ ਉਪ-ਮੁੱਖ ਇੰਜ/ਸੰਚਾਲਣ ਹਲਕਾ ਗੁਰਦਾਸਪੁਰ ਸ਼੍ਰੀ ਅਰਵਿੰਦਰਜੀਤ ਸਿੰਘ ਬੋਪਾਰਾਏ ਵਲੋ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਮਹਿਕਮੇ ਵਲੋ ਪ੍ਰਾਪਤ ਸਨਮਾਨ ਪੱਤਰ ਵੀ ਇੰਜ ਰਾਜ ਕੁਮਾਰ ਨੂੰ ਦਿੱਤਾ ਗਿਆ।

ਇਸ ਸਮੇਂ ਉਹਨਾ ਦੇ ਨਾਲ ਇੰਜ: ਕੁਲਦੀਪ ਸਿੰਘ, ਵਧੀਕ ਨਿਗਰਾਨ ਇੰਜ/ਸੰਚਾਲਣ ਮੰਡਲ ਗੁਰਦਾਸਪੁਰ, ਇੰਜ: ਹਿਰਦੇਪਾਲ ਸਿੰਘ ਬਾਜਵਾ, ਉਪ-ਮੰਡਲ ਅਫਸਰ ਸਬਅਰਬਨ ਸ/ਡ ਗੁਰਦਾਸਪੁਰ ਤੇ ਹਲਕਾ ਸੁਪਰਡੈਂਟ ਗੁਰਜੀਤ ਸਿੰਘ ਘੁੰਮਣ ਵੀ ਮੋਜੂਦ ਸਨ।

Written By
The Punjab Wire