ਗੁਰਦਾਸਪੁਰ 21 ਜੁਲਾਈ 2023 (ਦੀ ਪੰਜਾਬ ਵਾਇਰ)। ਸ਼ਹਿਰ ਦੇ ਬੀ.ਐਸ.ਐਫ ਰੋਡ ‘ਤੇ ਸਥਿਤ ਆਰ.ਪੀ.ਅਰੋੜਾ ਮੈਡੀਸਿਟੀ ਹਸਪਤਾਲ ਵਿਖੇ ਅੱਜ ਸ਼ਨੀਵਾਰ ਨੂੰ ਹੱਡੀਆ ਅਤੇ ਮੈਡੀਸਨ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਅੰਦਰ 500 ਤੋਂ ਜਿਆਦਾ ਲੋਕਾਂ ਨੇ ਕੈਂਪ ਦਾ ਫਾਇਦਾ ਚੁੱਕਦੇ ਹੋਏ ਆਪਣੇ ਮੁਫ਼ਤ ਟੈਸਟ ਕਰਵਾਏ ਅਤੇ ਮਾਹਿਰ ਡਾਕਟਰਾਂ ਤੋਂ ਸਲਾਹ ਲਈ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਰਾਜਨ ਅਰੋੜਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕਰੀਬ 500 ਤੋਂ ਜਿਆਦਾ ਲੋਕਾਂ ਨੇ ਕੈਂਪ ਦਾ ਫਾਇਦਾ ਲਿਆ। ਕੈਂਪ ਦੌਰਾਨ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ: ਅਕਾਸ਼ਦੀਪ ਵੱਲੋਂ ਐਕਸਰੇ ਅਤੇ ਹੱਡੀਆਂ ਦੀ ਮਜ਼ਬੂਤੀ ਦਾ ਟੈਸਟ ਮੁਫ਼ਤ ਕੀਤਾ ਗਿਆ| ਜਦਕਿ ਦਵਾਈ ਦੇ ਮਾਹਿਰ ਡਾ: ਪਾਇਲ ਅਰੋੜਾ ਵੱਲੋਂ ਸ਼ੂਗਰ, ਐਚ.ਬੀ.ਏ ਵਨ ਸੀ ਅਤੇ ਲੀਵਰ ਸਕੈਨ (ਫਾਇਬ੍ਰੋ ਸਕੈਨ) ਦੇ ਮੁਫ਼ਤ ਟੈਸਟ ਕਰਵਾਏ ਗਏ। ਟੈਸਟਾ ਸਬੰਧੀ ਉਨ੍ਹਾਂ ਦੱਸਿਆ ਕਿ ਕੁਲ 210 ਲੋਕਾਂ ਦੀ ਫਾਇਬਰ ਸਕੈਨ, 130 ਲੋਕਾਂ ਦੀ ਐਚ.ਬੀ.ਏ.ਵਨ, 390 ਲੋਕਾਂ ਦੀ ਆਰਬੀਐਸ, 370 ਮਰੀਜ਼ਾ ਦੇ ਜੋੜਾਂ ਦੇ ਐਕਸਰੇ, 225 ਲੋਕਾਂ ਦੇ ਬੀਐਮਡੀ ਅਤੇ 105 ਲਿਪਿਡ ਪ੍ਰੋਫਾਇਲ ਟੈਸਟ ਕੀਤੇ ਗਏ।