ਗੁਰਦਾਸਪੁਰ

ਆਰ.ਪੀ.ਅਰੋੜਾ ਮੈਡੀਸਿਟੀ ਵਿੱਚ ਲੱਗ ਰਿਹਾ ਹੱਡੀਆ ਅਤੇ ਮੈਡੀਸਨ ਦਾ ਫ੍ਰੀ ਚੈਕਅਪ ਕੈਂਪ

ਆਰ.ਪੀ.ਅਰੋੜਾ ਮੈਡੀਸਿਟੀ ਵਿੱਚ ਲੱਗ ਰਿਹਾ ਹੱਡੀਆ ਅਤੇ ਮੈਡੀਸਨ ਦਾ ਫ੍ਰੀ ਚੈਕਅਪ ਕੈਂਪ
  • PublishedJuly 21, 2023

ਗੁਰਦਾਸਪੁਰ 21 ਜੁਲਾਈ 2023 (ਦੀ ਪੰਜਾਬ ਵਾਇਰ)। ਸ਼ਹਿਰ ਦੇ ਬੀ.ਐਸ.ਐਫ ਰੋਡ ‘ਤੇ ਸਥਿਤ ਆਰ.ਪੀ.ਅਰੋੜਾ ਮੈਡੀਸਿਟੀ ਹਸਪਤਾਲ ਵਿਖੇ 22 ਜੁਲਾਈ ਨੂੰ ਹੱਡੀਆ ਅਤੇ ਮੈਡੀਸਨ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਰਾਜਨ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ: ਅਕਾਸ਼ਦੀਪ ਵੱਲੋਂ ਐਕਸਰੇ ਅਤੇ ਹੱਡੀਆਂ ਦੀ ਮਜ਼ਬੂਤੀ ਦਾ ਟੈਸਟ ਮੁਫ਼ਤ ਕੀਤਾ ਜਾਵੇਗਾ | ਜਦਕਿ ਦਵਾਈ ਦੇ ਮਾਹਿਰ ਡਾ: ਪਾਇਲ ਅਰੋੜਾ ਸ਼ੂਗਰ, ਐਚ.ਬੀ.ਏ ਵਨ ਸੀ ਅਤੇ ਲੀਵਰ ਸਕੈਨ (ਫਾਇਬ੍ਰੋ ਸਕੈਨ) ਦੇ ਮੁਫ਼ਤ ਟੈਸਟ ਕਰਨਗੇ | ਕੈਂਪ ਵਿੱਚ ਆਯੂਸ਼ਮਾਨ ਕਾਰਡ ਰਾਹੀਂ ਗੁਰਦੇ ਦੀ ਪੱਥਰੀ, ਬਲੈਡਰ ਸਟੋਨ, ​​ਯੂਰੀਨ ਡਰੇਨ ਸਟੋਨ, ​​ਗਦੂਦਾਂ, ਚੂਲ੍ਹੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

Written By
The Punjab Wire