ਗੁਰਦਾਸਪੁਰ, 20 ਜੂਨ 2023 (ਮੰਨਣ ਸੈਣੀ)। ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਸਬੰਧੀ ਗੁਰਦਾਸਪੁਰ ਪ੍ਰਸ਼ਾਸਨ ਪੂਰੀ ਤਰ੍ਹਾਂ ਸੰਜੀਦਾ ਦਿਖਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਅਤੇ ਖੁੱਦ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸੂ ਅਗਰਵਾਲ ਵੱਲੋਂ ਲੱਗਭੱਗ ਬਿਨ੍ਹਾਂ ਸੁੱਤੇ ਰਾਤ ਬਿਤਾਈ ਗਈ। ਡੀਸੀ ਹਿਮਾਂਸ਼ੂ ਕਰੀਬ 11 ਵਜ਼ੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਮੇੇਤ ਪ੍ਰਸ਼ਾਸਨਿਕ ਅਮਲੇ ਨਾਲ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਹਰ ਸੰਭਵ ਮਦਦ ਲਈ ਮੌਜੂਦ ਦਿੱਖੇ। ਉੱਥੇ ਹੀ ਉਨ੍ਹਾਂ ਵੱਲ਼ੋ ਦੇਰ ਰਾਤ 12 ਵਜੇ ਤੋਂ ਬਾਅਦ ਆ ਕੇ ਵੀ ਘਰ ਜਾ ਕੇ ਸੌਣ ਦੀ ਬਜਾਏ ਹੈਲਪਲਾਈਨ ਸੈਂਟਰਾਂ ਦਾ ਦੌਰਾ ਕਰ ਹਰ ਸਥਿਤੀ ਤੇ ਨਜ਼ਰ ਰੱਖੀ ਗਈ। ਰਾਤ 12 ਵਜ਼ੇ ਤੋਂ ਬਾਅਦ ਵੀ ਉਨ੍ਹਾਂ ਦਾ ਨੰਬਰ ਆਧਿਕਾਰਤ ਗਰੁਪਾ ਵਿੱਚ ਨੰਬਰ ਸਰਗਰਮ ਹੀ ਦਿੱਖਿਆ। ਹਾਲਾਕਿ ਡੀਸੀ ਇਸ ਸਬੰਧੀ ਕੁਝ ਵੀ ਕਹਿਣ ਤੋਂ ਪਰਹੇਜ਼ ਕਰਦੇ ਰਹੇ ਅਤੇ ਸਾਰਾ ਸੇਹਰਾ ਪ੍ਰਸ਼ਾਸਨਿਕ ਅਮਲੇ ਅਤੇ ਅਧਿਕਾਰੀਆਂ ਦੇ ਸਿਰ ਬੰਨਦੇ ਨਜ਼ਰ ਆਏ। ਪਰ ਡੀਸੀ ਦਫ਼ਤਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀਸੀ ਗੁਰਦਾਸਪੁਰ ਨੇ ਤਿੰਨ ਦਿੰਨਾ ਤੋਂ ਠੀਕ ਤਰ੍ਹਾਂ ਸੌਂ ਕੇ ਨਹੀਂ ਵੇਖਿਆ ਜਿਸ ਦਾ ਕਾਰਨ ਸੀ ਉਜ ਦਰੀਆ ਵਿੱਚ 2.60 ਲੱਖ ਕਿਉਸਿਕ ਛੱਡਿਆ ਗਿਆ ਪਾਣੀ ਅਤੇ ਬਾਰੀਸ਼ ਨਾਲ ਆਈ ਕੁਦਰਤੀ ਆਪਦਾ, ਜਿਸ ਨਾਲ ਲੜਨ ਲਈ ਉਨ੍ਹਾਂ ਵੱਲੋਂ ਬੇਹੱਦ ਜੱਦੋਜਹਦ ਕਰਦੇ ਹੋਏ ਲਗਾਤਾਰ ਮੀਟਿੰਗਾਂ ਅਤੇ ਮੌਕੇ ਤੇ ਜਾ ਕੇ ਵਿਜਿਟ ਕੀਤਾ ਗਿਆ।
ਦੱਸ਼ ਦਇਏ ਕਿ ਉੱਜ ਦਰਿਆ ਵਿਚ 2.60 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਪੂਰੀ ਤਰਾਂ ਚੌਕਸ ਹੋ ਗਿਆ ਸੀ। ਮਕੌੜਾ ਪੱਤਨ ਤੇ ਪਾਣੀ ਜਿਆਦਾ ਹੋਣ ਦੀ ਖਬਰ ਆਉਣ ਤੇ ਡੀਸੀ ਹਿਮਾਂਸ਼ ਅਤੇ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਿਆਮਾ ਵੱਲੋਂ ਮੌਕੇ ਤੇ ਜਾ ਕੇ ਦੌਰਾ ਕੀਤਾ ਗਿਆ ਅਤੇ ਸਮਾਂ ਰਹਿੰਦੇ ਪੁੱਖਤਾ ਕਦਮ ਚੁੱਕੇ ਹਏ। ਜਿਸ ਦੇ ਚਲਦਿਆ ਬੇਸ਼ਕ ਮਕੌੜਾ ਪੱਤਨ ਦੇ ਕਈ ਪਿੰਡਾ ਵਿੱਚ ਪਾਣੀ ਆਇਆ ਪਰ ਉਹ ਰਿਹਾਇਸ਼ੀ ਇਲਾਕਿਆਂ ਵਿੱਚ ਨਹੀਂ ਗਿਆ ਅਤੇ ਇਲਾਕੇ ਵਿੱਚ ਕੋਈ ਵੱਡਾ ਨੁਕਸਾਨ ਹੋਣੋ ਬੱਚ ਗਿਆ। ਪਰ ਸੱਭ ਤੋਂ ਜਿਆਦਾ ਖਤਰਾਂ ਡੇਰਾ ਬਾਬਾ ਨਾਨਕ ਦੇ ਲਾਗਲੇ ਪਿੰਡਾ ਵਿੱਚ ਸੀ। ਰਹਿੰਦੀ ਸਹਿੰਦੀ ਨੀੰਦ ਪ੍ਰਸ਼ਾਸਨ ਅਤੇ ਸਰਕਾਰ ਦੀ ਪਾਕਿਸਤਾਨ ਵੱਲੋਂ ਵਗਦੇ ਭਾਰਤ ਆ ਰਹੇ ਪਾਣੀ ਨੇ ਉਡਾ ਦਿੱਤੀ। ਜਿਸ ਦਾ ਸਾਥ ਜਿੱਲੇ ਅੰਦਰ ਮੀਂਹ ਨੇ ਵੀ ਦੇ ਦਿੱਤਾ। ਪਰ ਇਸਦੇ ਬਾਜਵਜੂਦ ਪ੍ਰਸ਼ਾਸਨਿਕ ਅਮਲਾ ਪੂਰੀ ਤਰ੍ਹਾ ਤਨਦੇਹੀ ਨਾਲ ਕੰਮ ਕਰਦਾ ਨਜ਼ਰ ਆਇਆ ਅਤੇ ਪੱਲ ਪੱਲ ਦੀ ਨਿਗਰਾਣੀ ਕੀਤੀ ਗਈ ਜਿਸ ਵਿੱਚ ਮੰਤਰੀ ਧਾਲੀਵਾਲ ਦੀ ਵੀ ਸ਼ਮਹੂਲੀਅਤ ਚੰਡੀਗੜ੍ਹ ਤੋਂ ਮੀਟਿੰਗ ਛੱੜ ਕੇ ਸਪਾਟ ਤੇ ਦਰਜ ਕਰਵਾਈ ਗਈ। ਉੱਧਰ ਰੰਜੀਤ ਸਾਗਰ ਡੈਮ ਤੋ ਵੀ ਪਾਣੀ ਛੱਡਣ ਦੀਆਂ ਕਈ ਅਫ਼ਵਾਹਾ ਆਇਆ ਪਰ ਉੱਥੋਂ ਦੇ ਚੀਫ਼ ਇੰਜਿਨਰ ਸ਼ੇਰ ਸਿੰਘ ਨੇ ਦੱਸਿਆ ਕਿ ਰੰਜੀਤ ਸਾਗਰ ਡੈਮ ਪੂਰੀ ਤਰ੍ਹਾਂ ਸੁਰੱਖਿਤ ਹੈ ਅਤੇ ਉਥੋਂ ਮਾਤਰ 5 ਹਜਾਰ ਕਿਓਸਿਕ ਪਾਣੀ ਛੱਡਿਆ ਗਿਆ ਸੀ। ਜੋਂ ਬੇਹਦ ਨਾਮ ਮਾਤਰ ਸੀ। ਇਹ ਪਾਣੀ ਵੀ ਦਰੀਆ ਦਾ ਪਾਣੀ ਘਟਨ ਉਪਰਾਂਤ ਛੱਡਿਆ ਗਿਆ ਸੀ।
ਦੀ ਪੰਜਾਬ ਵਾਇਰ ਨਾਲ ਗੱਲ ਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਇੱਕ ਕੁਦਰਤੀ ਆਪਦਾ ਸੀ ਅਤੇ ਪਾਣੀ ਉਜ਼ ਜਰਿਏ ਆਇਆ ਸੀ। ਪਰ ਉਹ ਮੰਤਰੀ ਅਤੇ ਆਪਣੇ ਪੂਰੇ ਜ਼ਿਲ੍ਹੇ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਪਿੱਠ ਧਾਪਟੜਦੇ ਨਜ਼ਰ ਆਏ ਕਿ ਸਾਰੀ ਟੀਮ ਦੀ ਬਦੋਲਤ ਕੋਈ ਵੱਡਾ ਨੁਕਸਾਨ ਹੋਣੇੋ ਬੱਚ ਗਿਆ। ਉਨ੍ਹਾਂ ਦੱਸਿਆ ਕਿ ਹਾਂ ਕੁਝ ਦਿਨਾਂ ਤੋਂ ਉਹ ਪਾਣੀ ਨੂੰ ਲੈ ਕੇ ਕਾਫੀ ਚਿੰਤਿਤ ਰਹੇ ਹਨ ਕਿ ਕਿਸੇ ਵੀ ਆਮ ਆਦਮੀ ਦਾ ਕੋਈ ਨੁਕਸਾਨ ਨਾ ਹੋ ਜਾਵੇ। ਪਰ ਹੁਣ ਪਾਣੀ ਘੱਟ ਰਿਹਾ ਹੈ ਜੋਂ ਕਿ ਘੱਟ ਕੇ 1.60 ਕਿਓਸਿਕ ਦੇ ਨੇੜੇ ਪਹੁੰਚ ਗਿਆ ਹੈ ਜੋਂ ਬੇਹੱਦ ਚੰਗੀ ਗੱਲ ਹੈ । ਉਨ੍ਹਾਂ ਕਿਹਾ ਕਿ ਪਾਣੀ ਆਉਣ ਕਾਰਨ ਸੜ੍ਕਾ, ਪੁਲਿਆ ਦਾ ਨੁਕਸਾਨ ਜਰੂਰ ਹੋਇਆ ਜੋਂ ਪਾਣੀ ਰੁੱਕਣ ਤੇ ਦੋਬਾਰਾ ਮੁਰੰਮਤ ਕਰਵਾ ਲਏ ਜਾਣਗੇ ਜਿਸ ਸਬੰਧੀ ਸਰਕਾਰ ਨੂੰ ਦੱਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓ ਪਾਣੀ ਆਉਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਹੜ੍ਹ ਵਾਲੀ ਸ਼ਹਿਰ ਅੰਦਰ ਵੀ ਪਾਣੀ ਆਉਣ ਦਾ ਖਤਰਾਂ ਬਣਿਆ ਰਿਹਾ, ਪਰ ਮੌਕਾ ਰਹਿੰਦੇ ਹੀ ਸੱਭ ਹੱਲ ਕੱਢ ਲਏ ਗਏ। ਜਦੋਂ ਉਨ੍ਹਾਂ ਨੂੰ ਚੱਝ ਨਾਲ ਸੁੱਤੇ ਹੋਂਣ ਸਬੰਧੀ ਸਵਾਲ ਪੁੱਝਿਆ ਗਿਆ ਕਿ ਉਨ੍ਹਾਂ ਨੂੰ ਠੀਕ ਤਰ੍ਹਾ ਨੀਂਦ ਲਏ ਕਿੰਨੇ ਦਿੰਨ ਹੋ ਗਏ ਤਾਂ ਉਨ੍ਹਾਂ ਇਸ ਤੋਂ ਜਿਆਦਾ ਲੋਕਾਂ ਦੀ ਸੁਰੱਖਿਆ ਨੂੰ ਤਰਜਿਹ ਦਿੱਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੋਸ਼ਲਾ ਅਫ਼ਜਾਈ ਕੀਤੀ।