ਗੁਰਦਾਸਪੁਰ ਪੰਜਾਬ

ਜੇਲ੍ਹਾਂ ਅੰਦਰ ਜਾਣ ਵਾਲੇ ਨਸ਼ੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਗੰਭੀਰ: ਕੇਂਦਰੀ ਜੇਲ ਗੁਰਦਾਸਪੁਰ ਅੰਦਰ ਬੰਦ ਪਈਆ ਸਕੈਨ ਮਸ਼ੀਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਕਰਵਾਇਆ ਗਿਆ ਠੀਕ

ਜੇਲ੍ਹਾਂ ਅੰਦਰ ਜਾਣ ਵਾਲੇ ਨਸ਼ੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਗੰਭੀਰ: ਕੇਂਦਰੀ ਜੇਲ ਗੁਰਦਾਸਪੁਰ ਅੰਦਰ ਬੰਦ ਪਈਆ ਸਕੈਨ ਮਸ਼ੀਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਕਰਵਾਇਆ ਗਿਆ ਠੀਕ
  • PublishedJuly 13, 2023

ਗੁਰਦਾਸਪੁਰ, 13 ਜੁਲਾਈ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਸ਼ਾਸਨ ਜੇਲ੍ਹਾਂ ਅੰਦਰ ਜਾਣ ਵਾਲੇ ਨਸ਼ੇ ਨੂੰ ਲੇ ਕੇ ਕਾਫੀ ਗੰਭੀਰ ਦਿੱਖ ਰਿਹਾ ਹੈ ਜਿਸਦੇ ਚਲਦੇ ਹਣ ਕੇਂਦਰੀ ਜੇਲ ਗੁਰਦਾਸਪੁਰ ਅੰਦਰ ਨਸ਼ਾ ਲੈ ਕੇ ਜਾਣਾ ਸੁਖਾਲਾ ਨਹੀਂ ਹੋਵੇਗਾ ਅਤੇ ਨਸ਼ੇ ਦੇ ਖਿਲਾਫ਼ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਮੁਹਿੰਮ ਨੂੰ ਭਾਰੀ ਬੱਲ ਮਿਲੇਗਾ।

ਜ਼ਿਲ੍ਹਾ ਪ੍ਰਸ਼ਾਸਨ ਅਤੇ ਖਾਸ ਕਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਸ਼ੂ ਅਗਰਵਾਲ ਵੱਲੋਂ ਨਸ਼ੇ ਖਿਲਾਫ਼ ਛੇੜੀ ਗਈ ਜੰਗ ਨੂੰ ਬੱਲ ਦੇਂਦੇ ਹੋਏ ਕੇਂਦਰੀ ਜੇਲ ਗੁਰਦਾਸਪੁਰ ਵਿੱਚ ਬੰਦ ਪਈ ਸਕੈਨ ਮਸ਼ੀਨ ਨੂੰ ਠੀਕ ਕਰਵਾਇਆ ਗਿਆ ਹੈ। ਇਸ ਮਸ਼ੀਨ ਦੇ ਠੀਕ ਹੋਣ ਦੇ ਨਾਲ ਕੇਂਦਰੀ ਜੇਲ ਗੁਰਦਾਸਪੁਰ ਅੰਦਰ ਜਾਣ ਵਾਲੇ ਸਾਰੇ ਸਾਮਾਨ ਦੀ ਬਕਾਇਦਾ ਸਕੈਨਿੰਗ ਹੋਵੇਗੀ ਅਤੇ ਕੋਈ ਵੀ ਸਾਮਾਨ ਬਿਨ੍ਹਾਂ ਸਕੈਨ ਕੀਤੇ ਅੰਦਰ ਨਹੀਂ ਜਾ ਸਕੇਗਾ।

ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾਂ ਕਈ ਚੋਰ ਮੋਰੀਆ ਰਾਹੀ ਕੈਦੀ ਯਾਂ ਹਵਾਲਾਤੀ ਆਪਣੇ ਸਾਮਾਨ ਅੰਦਰ ਨਸ਼ੇ ਦਾ ਸਾਮਾਨ, ਮੋਬਾਇਲ ਆਦਿ ਜੇਲ ਸੁਰਖਿਆ ਕਰਮਚਾਰਿਆ ਤੋਂ ਲੁਕੋ ਕੇ ਜੇਲ ਦੇ ਅੰਦਰ ਲੈ ਕੇ ਜਾਣ ਵਿੱਚ ਕਾਮਯਾਬ ਹੋ ਜਾਂਦੇ ਸਨ। ਜਿਸ ਦਾ ਕਾਰਨ ਸਕੈਨ ਮਸ਼ੀਨ ਦਾ ਖਰਾਬ ਹੋਣਾ ਅਤੇ ਮੈਨੁਅਲ ਚੈਕਿੰਗ ਹੁੰਦਾ ਸੀ। ਪਰ ਹੁਣ ਇਸ ਮਸ਼ੀਨ ਦੇ ਠੀਕ ਹੋਣ ਨਾਲ ਸੁਰੱਖਿਆ ਕਰਮਚਾਰੀਆਂ ਨੂੰ ਵੀ ਕਾਫੀ ਸਹਾਇਤਾ ਹੋਵੇਗੀ ਅਤੇ ਨਸ਼ੇ ਤੇ ਵੀ ਠੱਲ ਪਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਤੇ ਕੈਮਿਸਟ ਐਸੋਸੀਏਸ਼ਨ ਦੀ ਸਹਾਇਤਾ ਨਾਲ ਦਰੁਸਤ ਕਰਾਇਆ ਹੈ। ਹੁਣ ਜੇਲ ਦੇ ਅੰਦਰ ਆਉਣ ਵਾਲੇ ਹਰ ਸਾਮਾਨ ਦਾ ਸਕੈਨ ਕੀਤਾ ਜਾਵੇਗਾ ਤੇ ਨਸ਼ਿਆ ਦੇ ਖਿਲਾਫ਼ ਜੰਗ ਨੂੰ ਬਲ ਮਿਲੇਗਾ।

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਬੀਤੇ ਦਿਨ੍ਹੀਂ ਡਿਪਟੀ ਕਮਿਸ਼ਨਰ ਵੱਲੋਂ ਕੇਂਦਰੀ ਜੇਲ ਦਾ ਦੌਰਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਡੀਸੀ ਗੁਰਦਾਸਪੁਰ ਵੱਲੋਂ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਨੂੰ ਠੀਕ ਕਰਵਾਇਆ ਗਿਆ ਹੈ।

Written By
The Punjab Wire