ਦੋਸ਼ੀ ਕਰਮਚਾਰੀਆਂ ਖਿਲਾਫ ਪੀੜਿਤ ਦੀ ਐਮ.ਐਲ.ਆਰ ਤਹਿਤ ਕਾਰਵਾਈ ਕੀਤੀ ਜਾਵੇਗੀ-ਐਸਐਸਪੀ ਹਰੀਸ਼ ਦਾਇਮਾ
ਪੀੜਤ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਲਈ ਸਾਂਝ ਦੇ ਸੈਂਟਰ ਇੰਚਾਰਜ ਦੀ ਲਗਾਈ ਡਿਊਟੀ
ਗੁਰਦਾਸਪੁਰ, 7 ਜੁਲਾਈ 2023 (ਮੰਨਣ ਸੈਣੀ)। ਜੱਜ ਦੇ ਘਰ ‘ਚ ਹੋਈ ਚੋਰੀ ਦੇ ਸ਼ੱਕ ਕਾਰਨ ਜਾਂਚ ਦੇ ਘੇਰੇ ‘ਚ ਆਉਣ ਵਾਲੀ ਜੱਜ ਦੇ ਘਰ ‘ਚ ਕੰਮ ਕਰਨ ਵਾਲੀ ਯੁਵਤੀ ‘ਤੇ ਥਾਣਾ ਇੰਚਾਰਜ ਸਮੇਤ ਪੁਲਸ ਮੁਲਾਜ਼ਮਾਂ ਵੱਲੋਂ ਕਥਿਤ ਤੌਰ ‘ਤੇ ਤਸ਼ੱਦਦ ਕਰਨ ਦੇ ਮਾਮਲੇ ਦੀ ਜਾਂਚ ਪੂਰੀ ਕੁਝ ਦਿਨ ਪਹਿਲਾਂ ਹੀ ਪੂਰੀ ਹੋ ਗਈ ਹੈ। ਗੁਰਦਾਸਪੁਰ ਪੁਲਿਸ ਵੱਲੋਂ ਥਾਣਾ ਸਿਟੀ ਦੇ ਇੰਚਾਰਜ ਗੁਰਮੀਤ ਸਿੰਘ ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਲਾਈਨ ਹਾਜਿਰ ਕਰ ਦਿੱਤਾ ਗਿਆ ਸੀ ਅਤੇ ਜਲਦੀ ਹੀ ਉਨ੍ਹਾਂ ਨੂੰ ਮੁਅਤੱਲ ਕੀਤੇ ਜਾਣ ਦੀ ਵੀ ਖਬ਼ਰ ਹੈ।
ਉਧਰ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਹਰੀਸ਼ ਦਾਇਮਾ ਵੱਲੋਂ ਡੀਐਸਪੀ ਮੰਗਲ ਸਿੰਘ ਅਤੇ ਲੇਡੀ ਇੰਸਪੈਕਟਰ ਅੰਜੂ ਬਾਲਾ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਅਤੇ ਉਨ੍ਹਾਂ ਨੂੰ 10 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ। ਪਰ ਚਾਹੇ ਇਸ ਨੂੰ ਤਤਕਾਲ ਇਨਸਾਫ ਕਿਹਾ ਜਾਵੇ ਜਾਂ ਫਿਰ ਧਰਨੇ ਦਾ ਦਬਾਅ ਪਰ ਜਾਂਚ ਪੂਰੀ ਹੋਣ ਤੋਂ ਤਿੰਨ ਦਿਨ ਪਹਿਲਾਂ ਹੀ ਕਿਸਾਨ ਜਥੇਬੰਦੀਆਂ, ਈਸਾਈ ਭਾਈਚਾਰਾ, ਸਮਾਜਿਕ ਜਥੇਬੰਦੀਆਂ ਦੇ ਦਬਾਅ ਕਾਰਨ ਪੁਲੀਸ ਨੂੰ ਕਾਹਲੀ ਵਿੱਚ ਇਹ ਕਦਮ ਚੁੱਕਣਾ ਪਿਆ। ਉਂਜ ਇਹ ਮਾਮਲਾ ਜਿੰਨਾ ਸੰਵੇਦਨਸ਼ੀਲ ਸੀ, ਓਨੀ ਹੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰਨਾ ਬਣਦਾ ਸੀ।
ਐਸਐਸਪੀ ਹਰੀਸ਼ ਦੀ ਤਰਫ਼ੋਂ ਡੀਐਸਪੀ ਮੰਗਲ ਸਿੰਘ ਅਤੇ ਡੀਐਸਪੀ ਸੁਖਪਾਲ ਸਿੰਘ ਨੂੰ ਜਲਦੀ ਜਾਂਚ ਲਈ ਤਾਇਨਾਤ ਕੀਤਾ ਗਿਆ ਅਤੇ ਸਾਰੇ ਮੁਲਜ਼ਮ ਪੁਲੀਸ ਮੁਲਾਜ਼ਮਾਂ ਨੂੰ ਲਾਈਨ ਵਿੱਚ ਲਾਇਆ ਗਿਆ ਤਾਂ ਜੋ ਜਾਂਚ ਪ੍ਰਭਾਵਿਤ ਨਾ ਹੋਵੇ। ਮਹਿਲਾ ਅਧਿਕਾਰੀ ਐਸਆਈ ਕਰਿਸ਼ਮਾ ਨੂੰ ਥਾਣਾ ਸਿਟੀ ਇੰਚਾਰਜ ਦਾ ਚਾਰਜ ਦਿੱਤਾ ਗਿਆ ਸੀ ਤਾਂ ਜੋ ਪੀੜਤ ਔਰਤ ‘ਤੇ ਬਿਨਾਂ ਕਿਸੇ ਦਬਾਅ ਦੇ ਆਪਣਾ ਬਿਆਨ ਦੇ ਸਕੇ। ਇਸ ਦੇ ਨਾਲ ਹੀ ਸਾਂਝ ਕੇਂਦਰ ਦੀ ਇੰਚਾਰਜ ਇੰਦਰਬੀਰ ਕੌਰ ਨੂੰ ਵੀ ਪੀੜਤ ਲੜਕੀ ਦੀ ਸਿਹਤ ਸੰਭਾਲ ਅਤੇ ਪਰਿਵਾਰ ਦੀ ਮਦਦ ਆਦਿ ਦੇ ਪ੍ਰਬੰਧ ਕਰਨ ਲਈ ਤਾਇਨਾਤ ਕੀਤਾ ਗਿਆ।
ਭਾਵੇਂ ਕਿ ਸਿਹਤ ਵਿਭਾਗ ਵੱਲੋਂ ਹਸਪਤਾਲ ਦੀ ਐਕਸਰੇ ਮਸ਼ੀਨ ਖ਼ਰਾਬ ਹੋਣ ਦੀ ਗੱਲ ਕਹੀ ਗਈ ਸੀ ਅਤੇ ਉਹ ਬਾਹਰੋਂ ਐਕਸਰੇ ਨਹੀਂ ਕਰਵਾ ਸਕਦੇ ਇਸ ਸਬੰਧੀ ਬਾਹਰੋ ਐਕਸਰੇ ਕਰਵਾਉਣ ਵਿੱਚ ਆਪਣੀ ਅਸਮਰਥਾ ਜਤਾਈ ਗਈ ਸੀ। ਪਰ ਫਿਰ ਵੀ ਪੁਲੀਸ ਨੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਹਸਪਤਾਲ ਤੋਂ ਐਕਸਰੇ ਅਤੇ ਹੋਰ ਸਕੈਨ ਹੁਣ ਬਾਹਰੋ ਕਰਵਾ ਲਏ। ਤਾਂ ਜੋ ਕਿਸਾਨ ਸਮੂਹਾਂ ਦੀ ਅਹਿਮ ਮੰਗ ਪੂਰੀ ਹੋ ਸਕੇ।
ਇਸ ਪੂਰੇ ਘਟਨਾਕ੍ਰਮ ਦੌਰਾਨ ਜਿੱਥੇ ਇਸ ਮਾਮਲੇ ਨੂੰ ਲੈ ਕੇ ਆਮ ਲੋਕਾਂ ਅਤੇ ਸਮਾਜਿਕ ਜਥੇਬੰਦੀਆਂ ਦੀਆਂ ਭਾਵਨਾਵਾਂ ਜੁੜੀਆਂ ਦੇਖੀਆਂ ਗਈਆਂ, ਉੱਥੇ ਹੀ ਕਿਸਾਨ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਵੱਲੋਂ ਇਸ ਮਾਮਲੇ ਰਾਹੀਂ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਵੀ ਦੇਖਣ ਨੂੰ ਮਿਲੀਆਂ। ਪਿਛਲੇ ਦਿਨੀਂ ਦੋਵਾਂ ਜਥੇਬੰਦੀਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਕਿ ਇਨਸਾਫ਼ ਕੋਨ ਦਵਾਏਗਾ ਅਤੇ ਆਪਸ ਵਿੱਚ ਭੱਭਾ ਭਾਰ ਹੁੰਦਿਆ ਦਿੱਖਿਆ।
ਦੂਜੇ ਪਾਸੇ ਐਸਐਸਪੀ ਹਰੀਸ਼ ਨੇ ਦੱਸਿਆ ਕਿ ਇਸ ਸਮੇਂ ਥਾਣਾ ਇੰਚਾਰਜ ਗੁਰਮੀਤ ਸਿੰਘ, ਅਸ਼ਵਨੀ, ਮੰਗਲ ਸਿੰਘ, ਸਵਿੰਦਰ ਸਿੰਘ ਸਮੇਤ ਸਾਰੇ ਪੁਲਿਸ ਮੁਲਾਜ਼ਮ ਪਹਿਲਾਂ ਲਾਈਨ ‘ਤੇ ਮੌਜੂਦ ਸਨ ਅਤੇ ਉਨ੍ਹਾਂ ਨੂੰ ਇਸ ਜਾਂਚ ਤੋਂ ਹਰ ਤਰ੍ਹਾਂ ਨਾਲ ਦੂਰ ਰੱਖਿਆ ਗਿਆ ਹੈ। ਤਾਂਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਵਿਚ ਦਖਲ ਨਹੀਂ ਦੇ ਸਕਦੇ।
ਐਸਐਸਪੀ ਹਰੀਸ਼ ਨੇ ਦੱਸਿਆ ਕਿ ਪੁਲੀਸ ਦੋਸ਼ੀ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ੇਗੀ ਨਹੀਂ। ਉਨ੍ਹਾਂ ਕਿਹਾ ਕਿ ਸਾਰਿਆਂ ਦੋਸ਼ੀਆ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਗੁਰਦਾਸਪੁਰ ਪੁਲੀਸ ਦੇ ਯਤਨਾਂ ਸਦਕਾ ਵਿਦੇਸ਼ਾਂ ਵਿੱਚ ਫਸੀਆਂ ਲੜਕੀਆਂ ਨੂੰ ਗੁਰਦਾਸਪੁਰ ਪੁਲੀਸ ਵੱਲੋਂ ਵਾਪਸ ਲਿਆਂਦਾ ਗਿਆ ਹੈ, ਇਸ ਲਈ ਅਜਿਹਾ ਮਤਲਬ ਨਹੀਂ ਹੈ ਕਿ ਪੁਲੀਸ ਕਿਸੇ ਦੇ ਪੱਖ ਜਾਂ ਵਿਰੋਧ ਵਿੱਚ ਕੰਮ ਕਰਦੀ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਹਮਦਰਦੀ ਦੀ ਕਦਰ ਕਰਦੇ ਹਨ ਪਰ ਇਨਸਾਫ ਤਾਂ ਹੀ ਮਿਲ ਸਕਦਾ ਹੈ ਜਦੋਂ ਇਸ ਦੀ ਤਹਿ ਤੱਕ ਜਾਂਚ ਕੀਤੀ ਜਾਵੇ। ਇਸ ਮਾਮਲੇ ਵਿੱਚ ਵੀ ਉਨ੍ਹਾਂ ਪੂਰੀ ਪਾਰਦਰਸ਼ਤਾ ਨਾਲ ਇਨਸਾਫ਼ ਦੇਣ ਦੀ ਗੱਲ ਕਹੀ। ਪੁਲੀਸ ’ਤੇ ਦਬਾਅ ਪੈਣ ਬਾਰੇ ਉਨ੍ਹਾਂ ਕਿਹਾ ਕਿ ਪੁਲੀਸ ’ਤੇ ਕੋਈ ਦਬਾਅ ਨਹੀਂ ਹੈ, ਸਗੋਂ ਪੀੜਤ ਨੂੰ ਇਨਸਾਫ਼ ਦਿਵਾਉਣ ਅਤੇ ਜਾਂਚ ਨੂੰ ਨਿਰਪੱਖ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।