ਗੁਰਦਾਸਪੁਰ ਪੰਜਾਬ

ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਕੰਮ ਜਲਦ ਸ਼ੁਰੂ ਹੋਣਗੇ -ਵਿਧਾਇਕ ਸ਼ੈਰੀ ਕਲਸੀ

ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਕੰਮ ਜਲਦ ਸ਼ੁਰੂ ਹੋਣਗੇ -ਵਿਧਾਇਕ ਸ਼ੈਰੀ ਕਲਸੀ
  • PublishedJuly 6, 2023

ਜਲ ਮਹਿਲ (ਬਾਂਰਾਦਰੀ) ਸਮਾਰਕ ਦੇ ਵਿਕਾਸ ਤੇ ਸੁੰਦਰੀਕਰਨ ਦੇ ਐਸਟੀਮੈਟ ਤਿਆਰ -ਈ-ਟੈਂਡਰ ਦੀ ਪ੍ਰਕਿਰਿਆ ਜਾਰੀ

ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਦੇ ਇਤਿਹਾਸਕ ਸਥਾਨਾਂ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਕੋਸ਼ਿਸ਼ਾਂ ਜਾਰੀ

ਬਟਾਲਾ, 6 ਜੁਲਾਈ 2023 (ਦੀ ਪੰਜਾਬ ਵਾਇਰ )। ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਦੇ ਇਤਿਹਾਸਕ ਸਥਾਨਾਂ ਨੂੰ ਬਰਕਰਾਰ ਰੱਖਣ, ਸਾਂਭ ਸੰਭਾਲ ਕਰਨ ਅਤੇ ਸੁੰਦਰੀਕਰਨ ਲਈ ਨਿਰੰਤਰ ਯਤਨ ਜਾਰੀ ਹਨ, ਜਿਸਦੇ ਫਲਸਰੂਪ ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੇ ਨਵੀਨੀਕਰਨ ਤੇ ਸੁੰਦਰੀਕਰਨ ਲਈ ਐਸਟੀਮੈਟ ਤਿਆਰ ਹੋ ਗਿਆ, ਈ-ਟੈਂਡਰ ਦੀ ਪ੍ਰਕਿਰਿਆ ਜਾਰੀ ਹੈ ਤੇ ਵਿਕਾਸ ਤੇ ਸੁੰਦਰੀਕਰਨਦੇ ਕੰਮ ਜਲਦ ਸ਼ੁਰੂ ਹੋਣਗੇ।

ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਉਨ੍ਹਾਂ ਨੇ 26 ਜੂਨ 2023 ਨੂੰ ਹਵਾਲਾ ਨੰਬਰ 378 ਰਾਹੀਂ  ਸ੍ਰੀ ਅਰਜੁਨ ਰਾਮ ਮੈਗਵਾਲ, ਮਨਿਸਟਰੀ ਆਫ ਕਲਚਰ ਅਤੇ ਸੰਸਦੀ ਮਾਮਲੇ ਮੰਤਰੀ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਇਸ ਮਹਾਨ ਵਿਰਾਸਤ ਦੇ ਨਵੀਨੀਕਰਨ ਤੇ ਸੁੰਦਰੀਕਰਨ ਲਈ ਜਲਦ ਕੰਮ ਸ਼ੁਰੂ ਕੀਤੇ ਜਾਣ । ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਪੱਤਰ ਦੇ ਜਵਾਬ ਵਿੱਚ, ਭਾਰਤ ਸਰਕਾਰ ਦੇ ਪੁਰਾਤੱਤਵ ਸਰਵੇ ਆਫ ਇੰਡੀਆ, ਚੰਡੀਗੜ੍ਹ ਸਰਕਲ, ਚੰਡੀਗੜ੍ਹ ਵਲੋਂ ਬੀਤੇ ਕੱਲ੍ਹ ਮਿਤੀ 5.7.2023 ਨੂੰ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਇਸ ਮਹਾਨ ਸਮਾਰਕ ਦੇ ਨਵੀਨੀਕਰਨ ਤੇ ਸੁੰਦਰੀਕਰਨ ਕਰਨ ਲਈ ਯਤਨ ਜਾਰੀ ਹਨ, ਜਿਸ ਤਹਿਤ ਸਾਰੇ ਐਸਟੀਮੈਟ ਤਿਆਰ ਹੋ ਚੁੱਕੇ ਹਨ, ਈ-ਟੈਂਡਰ ਦੀ ਪ੍ਰਕਿਰਿਆ ਜਾਰੀ ਹੈ ਤੇ ਸਾਰੀਆਂ ਫਾਰਮੇਲੀਟੇਜ਼ ਪੂਰੀਆਂ ਹੋਣ ਉਪਰੰਤ ਵਿਕਾਸ ਤੇ ਸੁੰਦਰੀਕਰਨ ਕੇ ਕੰਮ ਬਹੁਤ ਛੇਤੀ ਸ਼ੁਰੂ ਕੀਤੇ ਜਾਣਗੇ।

 ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਗੱਲਬਾਤ ਦੌਰਾਨ ਦੱਸਿਆ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਪੂਰੇ ਪੰਜਾਬ ਵਿਚੋਂ ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੀ ਚੋਣ ਕੀਤੀ ਗਈ ਹੈ ਅਤੇ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸਦਾ ਨਵੀਨੀਕਰਨ ਕਰਕੇ ਇਸ ਵਿੱਚ ਪਾਣੀ ਭਰਕੇ ਇਸਨੂੰ ‘ਤਾਲਾਬ’ ਦੀ ਪੁਰਾਤਨ ਦਿੱਖ ਦਿੱਤੀ ਜਾਵੇਗੀ।

  ਨੋਜਵਾਨ ਅਤੇ ਦੂਰ ਅੰਦੇਸ਼ੀ ਸੋਚ ਦੇ ਧਾਰਨੀ ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਬਟਾਲਾ ਸ਼ਹਿਰ, ਆਪਣੇ ਅੰਦਰ ਅਮੀਰ ਵਿਰਾਸਤ ਸਮੋਈ ਬੈਠਾ ਹੈ ਅਤੇ ਉਨਾਂ ਦੀ ਹਮੇਸ਼ਾ ਪਹਿਲ ਰਹੀ ਹੈ ਕਿ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸਦਾ ਸੁੰਦਰੀਕਰਨੀ ਵੀ ਕੀਤਾ ਜਾਵੇ ਅਤੇ ਇਨਾਂ ਦੀ ਪੁਰਾਤਨ ਦਿੱਖ ਵੀ ਬਹਾਲ ਰਹੇ। ਜਿਸਦੇ ਚੱਲਦਿਆਂ ਉਨਾਂ ਵਲੋਂ ਇਸ ਸਬੰਧ ਪਹਿਲਾ ਪੱਤਰ 12 ਮਾਰਚ 2023 ਨੂੰ ਅਤੇ ਦੂਜਾ ਪੱਤਰ 30 ਮਾਰਚ 2023 ਨੂੰ ਸ੍ਰੀ ਗੰਗਾਪੁਰਮ ਕਿਸ਼ਨ ਰੈਡੀ, ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਭਾਰਤ ਸਰਕਾਰ, ਸ੍ਰੀ ਅਰਜੁਨ ਰਾਮ ਮੈਗਵਾਲ, ਮਨਿਸਟਰੀ ਆਫ ਕਲਚਰ ਅਤੇ ਸੰਸਦੀ ਮਾਮਲੇ ਮੰਤਰੀ ਭਾਰਤ ਸਰਕਾਰ ਅਤੇ ਸ੍ਰੀਮਕੀ ਮਿਨਾਕਸ਼ੀ ਲੇਖੀ, ਮਨਿਸਟਰੀ ਆਫ ਕਲਚਰ ਅਤੇ ਵਿਦੇਸ਼ੀ ਮਾਮਲੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਬਟਾਲਾ ਵਿਖੇ ਬਣੇ ਇਤਿਹਾਸਕ ਸਥਾਨਾਂ ਦੀ ਸੁੰਦਰਤਾ ਤੇ ਬਰਕਰਾਰ ਆਦਿ ਰੱਖਣ ਲਈ ਬੇਨਤੀ ਕੀਤੀ ਗਈ ਸੀ। ਉਨਾਂ ਪੱਤਰ ਵਿੱਚ ਜਲ ਮਹਿਲ (ਬਾਂਰਾਦਰੀ) ਦੀ ਮੋਜੂਦਾ ਸਥਿਤੀ ਬਾਰੇ ਫੋਟੋਜ਼ ਸਮੇਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਸੀ ਤੇ ਇਸਦੀ ਪੁਰਾਤਨ ਦਿੱਖ ਬਹਾਲ ਕਰਨ ਦੀ ਬੇਨਤੀ ਕੀਤੀ ਸੀ।

 ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਉਨਾਂ ਨੂੰ ਖੁਸ਼ੀ ਹੈ ਕਿ ਉਨਾਂ ਵਲੋਂ ਲਿਖੇ ਪੱਤਰਾਂ ਤੇ ਵਿਚਾਰ ਕਰਦਿਆਂ ਬੀਤੇ ਦਿਨੀ ਪੁਰਾਤੱਤਵ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਦੇ ਅਧਿਕਾਰੀਆਂ ਵਲੋਂ ਜਲ ਮਹਿਲ ਦੀ ਪੁਨਰ ਸੁਰਜੀਤੀ ਤੇ ਸੁੰਦਰੀਕਰਨ ਦੇ ਸਬੰਧ ਵਿੱਚ ਦੌਰਾ ਕੀਤਾ ਗਿਆ ਸੀ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਪੁਰਾਤੱਤਵ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਵਲੋਂ ਜਲ ਮਹਿਲ ਦਾ ਨਵੀਨੀਕਰਨ ਅਤੇ ਜਲ ਮਹਿਲ ਵਿੱਚ ਪਾਣੀ ਭਰਕੇ (ਤਾਲਾਬ) ਸੁੰਦਰ ਬਣਾਉਣ ਦੀ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ ਤਾਂ ਜੋ ਇਸ ਅਮੀਰ ਵਿਰਾਸਤ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾ ਸਕੇ।

 ਦੱਸਣਯੋਗ ਹੈ ਕਿ 1556-1605 ਈਸਵੀ ਦੌਰਾਨ ਮੁਗਲ ਸਮਾਰਕ ਬਾਂਰਦਰੀ ਅਨਾਰਕਲੀ ਦੇ ਨਾਮ ਨਾਲ ਪ੍ਰਸਿੱਧ ਹੋਇਆ। ਜਿਸ ਨੂੰ ਸਮਸ਼ੇਰ ਖਾਨ, ਜੋ ਕਿੰਨਰ ਸੀ ਅਤੇ ਬਟਾਲਾ ਸ਼ਹਿਰ ਦੇ ਕਰੋੜੀ ਸਨ। ਜਿਨਾਂ ਨੇ ਬਟਾਲਾ ਸ਼ਹਿਰ ਦੇ ਉੱਤਰ-ਪੁਰਵ ਵਿੱਚ ਅਨਾਰਕਲੀ ਦੇ ਨਾਮ ਬਾਗ, ਬਗੀਚੇ, ਸੁੰਦਰ ਇਮਾਰਤ ਅਤੇ ਤਾਲਾਬ ਬਣਾਇਆ ਸੀ। ਤਾਲਾਬ ਵਿੱਚ ਬਾਂਰਾਦਰੀ, ਕਿਸੇ ਜਲਮਹਿਲ ਦੀ ਤਰਾਂ ਦਿਖਾਈ ਦਿੰਦੀ ਸੀ। ਇਕ ਹੋਰ ਦ੍ਰਿਸ਼ਟੀਕੋਣ ਤੋਂ ਇਹ ਸਮਾਰਕ 1800 ਈਸਵੀ ਵਿੱਚ ਮਹਾਰਾਜ ਸ਼ੇਰ ਸਿੰਘ ਵਲੋਂ ਬਣਾਇਆ ਗਿਆ ਹੈ, ਇਸਦੇ ਵਿੱਚ ਇੱਕ ਭੂਮੀਗਤ ਸੁਰੰਗ ਅਤੇ ਭੂਲ-ਭਲੂਈਆ ਵੀ ਬਣੀ ਹੈ। ਜਿਸ ਦੇ ਦਰਵਾਜ਼ਿਆਂ ਅਤੇ ਦੀਵਾਰਾਂ ਤੇ ਸੁੰਦਰਤਾ ਨਾਲ ਕਾਰੀਗਰੀ ਕੀਤੀ ਗਈ ਹੈ। ਜਿਸ ਨੂੰ ਸਾਲ 1950 ਤੱਕ ਆਮ ਪਬਲਿਕ ਵਲੋਂ ਵੇਖਿਆ ਜਾਂਦਾ ਰਿਹਾ ਹੈ। ਇਸ ਦੀ ਮਹੱਤਤਾ ਨੂੰ ਸਮਝਦੇ ਹੋਏ 19 ਅਪ੍ਰੈਲ 1933 ਨੂੰ ਪੁਰਾਤੱਤਵ ਸਰਵੇ ਆਫ ਇੰਡੀਆ, ਚੰਡੀਗੜ੍ਹ ਸਰਕਲ ਵਿਭਾਗ ਨੇ ਇਸ ਸਮਾਰਕ ਨੂੰ ਅਡਾਪਟ ਕੀਤਾ ਹੋਇਆ ਹੈ।

Written By
The Punjab Wire