ਐਮਸੀਸੀਪੀ ਰਾਹੀ ਫੋਨ ਤੇ ਜਾਣੋ ਸਿਹਤਮੰਦ ਰਹਿਣ ਦੇ ਨੁਕਤੇ
ਗੁਰਦਾਸਪੁਰ, 5 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਲੋ ਜਾਰੀ ਕੇਅਰ ਕੈਂਪੈਨੀਅਨ ਪੋ੍ਗਰਾਮ ਦੇ ਤਹਿਤ ਅਰਬਨ ਪੀਐਚਸੀ ਗੁਰਦਾਸਪੁਰ ਵਿਖੇ ਬੀਈਈ ਰਾਕੇਸ਼ ਕੁਮਾਰ ਵਲੋ ਸ਼ੈਸ਼ਨ ਕੀਤਾ ਗਿਆ। ਇਸ ਮੌਕੇ ਰਾਕੇਸ਼ ਕੁਮਾਰ ਨੇ ਕਿਹਾ ਕਿ ਐਮਸੀਸੀਪੀ ਦਾ ਮੰਤਵ ਲੋਕਾਂ ਨੂੰ ਸਿਹਤਮੰਦ ਰਹਿਣ ਦੇ ਨੁਕਤਿਆਂ ਤੋ ਵਾਕਿਫ ਕਰਵਾਉਣਾ ਹੈ। ਇਸ ਪ੍ੋਗਰਾਮ ਤਹਿਤ ਸਿਹਤ ਕਰਮੀ ਫੀਲਡ ਵਿਚ ਅਤੇ ਸਿਹਤ ਸੰਸਥਾਵਾਂ ਵਿਚ ਜਾ ਕੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੁਕ ਕਰ ਰਿਹੇ ਹਨ ।ਪੋ੍ਗਰਾਮ ਦੇ ਇਕ ਹਿਸੇ ਅਨੁਸਾਰ ਮੁਫਤ ਵਿਚ ਫੋਨ ਤੇ ਜਾਣਕਾਰੀ ਲਈ ਜਾ ਸਕਦੀ ਹੈ।
ਉਨਾਂ ਕਿਹਾ ਕਿ ਸਟਡੀ ਅਨੁਸਾਰ ਲੋਕ ਸਿਹਤਮੰਦ ਰਹਿਣ ਦੇ ਤਰੀਕਿਆਂ ਨੂੰ ਅਖੋ.ਪਰੋਖੇ ਕਰਦੇ ਹਨ।ਅਗਿਆਨਤਾ ਕਾਰਨ ਲੋਕ ਰੋਗਾਂ ਦਾ ਸ਼ਿਕਾਰ ਬਣਦੇ ਹਨ।ਜੇਕਰ ਸਿਹਤ ਸਬੰਧੀ ਮੂਲ ਗਲਾਂ ਤੇ ਗੌਰ ਕੀਤਾ ਜਾਵੇ ਤਾਂ ਅਸੀ ਰੋਗਾਂ ਤੋ ਦੂਰ ਰਹਿ ਸਕਦੇ ਹਾਂ। ਲੋਕਾਂ ਵਿਚ ਸਿਹਤਮੰਦ ਰਹਿਣ ਦੇ ਨੁਕਤੇ ਸਾਂਝੇ ਕਰਨ ਲਈ ਐਮਸੀਸੀਪੀ ਲਾਗੂ ਕੀਤਾ ਗਿਆ ਹੈ।ਪੋ੍ਗਰਾਮ ਤਹਿਤ ਕਿਸੇ ਵੀ ਫੋਨ ਤੋ 01143078153 ਨੰਬਰ ਤੇ ਡਾਇਲ ਕਰ ਖੁਦ ਨੂੰ ਰਜਿਸਟਰ ਕਰਕੇ ਗਰਭਵਤੀ ਅੋਰਤ ਸਿਹਤ ਨੁਕਤੇ ਸਮਝ ਸਕਦੀ ਹੈ। ਬਚੇ ਦੇ ਜਨਮ ਤੋ ਬਾਦ ਦੀ ਦੇਖਰੇਖ ਲਈ 01143078155 ਤੇ ਰਜਿਸਟਰ ਹੋ ਕੇ ਨਿਯਮਿਤ ਜਾਨਕਾਰੀ ਹਾਸਲ ਕੀਤੀ ਜਾ ਸਕਦੀ ਹੈ। ਆਮ ਸਿਹਤ ਸੁਝਾਓ ਲਈ01143078160 ਤੇ ਰਜਿਸਟਰ ਹੋ ਕੇ ਮੈਸੇਜ ਰਾਹੀ ਸਿਹਤ ਨੁਕਤੇ ਹਾਸਲ ਕਰ ਸਕਦੇ ਹਾਂ। ਯੋਗ ਜੋੜੇ ਆਪਣੀ ਕਿਸੇ ਵੀ ਸਲਾਹ ਲਈ 08047093148 ਤੇ ਡਾਇਲ ਕਰਕੇ ਰਜਿਸਟਰ ਹੋ ਕੇ ਮੈਸੇਜ ਤੇ ਵੀਡੀਓ ਰਾਹੀ ਸਿਹਤ ਸਲਾਹ ਲੈ ਸਕਦੇ ਹਨ। ਆਮ ਸਿਹਤ ਲਈ 08047093148 ਤੋ ਮੈਸੇਜ ਅਤੇ ਵੀਡੀਓ ਰਾਹੀ ਜਾਣਕਾਰੀ ਹਾਸਲ ਕਰ ਸਕਦੇ ਹਾਂ। ਉਨਾਂ ਨੇ ਲੋਕਾਂ ਨੂੰ ਇਸ ਸਹੂਲੀਅਤ ਦਾ ਵਧ ਤੋ ਵਧ ਫਾਇਦਾ ਲੈਣ ਲਈ ਕਿਹਾ