ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ 50 ਕਰੋੜ ਰੁਪਏ ਦੀ ਰਾਸ਼ੀ ਪਾਈ-ਵਿਧਾਇਕ ਸ਼ੈਰੀ ਕਲਸੀ
ਸਹਿਕਾਰੀ ਮਿੱਲ ਬਟਾਲਾ ਵਲੋਂ 6 ਕਰੋੜ 89 ਲੱਖ ਰੁਪਏ ਅਤੇ ਸਹਿਕਾਰੀ ਮਿੱਲ ਪਨਿਆੜ, ਗੁਰਦਾਸਪੁਰ ਵਲੋਂ 9 ਕਰੋੜ 86 ਲੱਖ ਰੁਪਏ ਦੀ ਰਾਸ਼ੀ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪਾਈ
ਬਟਾਲਾ, 29 ਜੂਨ (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਜਿਸ ਉਪਰੰਤ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਗੰਨਾ ਕਾਸ਼ਤਕਾਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਕਾਇਆ ਰਾਸ਼ੀ ਜਾਰੀ ਕਰਕੇ ਕਿਸਾਨਾਂ ਦੀ ਬਾਂਹ ਫੜੀ ਹੈ, ਜਿਸ ਲਈ ਉਹ ਸਰਕਾਰ ਦੇ ਰਿਣੀ ਹਨ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਮੱਧ ਪਰਦੇਸ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਹਨ ਪਰ ਉਹ ਲਗਾਤਾਰ ਪਿੱਛੇ ਹਲਕੇ ਕੇ ਲੋਕਾਂ, ਕਿਸਾਨਾਂ, ਮਜਦੂਰਾਂ ਤੇ ਸਨਅਤਕਾਰਾਂ ਆਦਿ ਦੀਆਂ ਮੁਸ਼ਕਿਲਾਂ ਹੱਲ ਕਰਨ ਅਤੇ ਵਿਕਾਸ ਲਈ,,ਉਨਾਨਦੇ ਸੰਪਰਕ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਸੂਬਾ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਹਿਕਾਰੀ ਮਿੱਲਾਂ ਨੂੰ 50 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਿਸ ਤਹਿਤ ਸਹਿਕਾਰੀ ਮਿੱਲ ਬਟਾਲਾ ਨੂੰ 6 ਕਰੋੜ 89 ਲੱਖ ਰੁਪਏ ਅਤੇ ਸਹਿਕਾਰੀ ਮਿੱਲ ਪਨਿਆੜ, ਗੁਰਦਾਸਪੁਰ 9 ਕਰੋੜ 86 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜੋ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੇ ਗਏ ਹਨ।
ਇਸ ਮੌਕੇ ਮਨਦੀਪ ਸਿੰਘ ਨੌਸ਼ਹਿਰਾ ਮੱਝਾ ਸਿੰਘ,ਜਿਲਾ ਯੂਥ ਪ੍ਰਧਾਨ, ਗੁਰਸੇਵਕ ਸਿੰਘ ਜਿਲਾ ਸਟੂਡੈਂਟ ਵਿੰਗ ਜਿਲਾ ਪਰਧਾਨ, ਡਾ ਜਗਦੀਸ ਸਿੰਘ ਰਜਾਦਾ, ਮਨਜਿੰਦਰ ਸਿੰਘ ਮਿੰਟੂ ਤਤਲਾ, ਸਤਨਾਮ ਸਿੰਘ ਪਿੰਡ ਕੰਡਿਆਲ, ਹਰਗੋਪਾਲ ਸਿੰਘ ਪਿੰਡ ਕੰਡਿਆਲ, ਜਤਿੰਦਰ ਸਿੰਘ, ਪਿੰਡ ਕੋਟਲੀ ਭਾਨ, ਰਜਿੰਦਰ ਕੁਮਾਰ ਜੰਬਾ, ਹੈਪੀ ਸਿੰਘ ਸਰਪੰਚ ਸੁਚੇਤਗੜ, ਮਨਜੀਤ ਸਿੰਘ ਮੱਲਿਆਂਵਾਲ, ਦਵਿੰਦਰ ਸਿੰਘ ਠੀਕਰੀਵਾਲ ਗੋਰਾਇਆ, ਜੋਗਿੰਦਰ ਸਿੰਘ ਨੰਬਰਦਾਰ ਪਿੰਡ ਸੇਖਵਾਂ, ਜਸਪਾਲ ਸਿੰਘ ਕਲੇਰ ਨੇ ਅੱਜ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਗਰਿਹ ਵਿਖੇ ਪਹੁੰਚ ਕੇ ਧੰਨਵਾਦ ਕੀਤਾ ਤੇ ਸ੍ਰੀਮਤੀ ਰਾਜਬੀਰ ਕੋਰ ਕਲਸੀ ਨੂੰ ਸਨਮਾਨਿਤ ਕੀਤਾ
ਉਨ੍ਹਾਂ ਅੱਗੇ ਕਿਹਾ ਕਿ ਉਹ ਵਿਧਾਇਕ ਸ਼ੈਰੀ ਕਲਸੀ ਅਤੇ ਜਿਲੇ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸੂ ਅਗਰਵਾਲ ਦੇ ਬਹੁਤ ਧੰਨਵਾਦੀ ਹਨ, ਜਿਨਾਂ ਨੇ ਹਮੇਸ਼ਾਂ ਉਨਾਂ ਦੀ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਸੁਣੀਆਂ ਅਤੇ ਹੱਲ ਕਰਵਾਈਆਂ। ਇਸ ਮੌਕੇ ਸ੍ਰੀਮਤੀ ਰਾਜਬੀਰ ਕੋਰ ਕਲਸੀ ਸਮੇਤ ਵੱਖ ਪਿੰਡਾਂ ਦੇ ਕਿਸਾਨ ਅਤੇ ਪਵਨ ਕੁਮਾਰ, ਮਲਕੀਤ ਸਿੰਘ ਆਦਿ ਮੋਜੂਦ ਸਨ।
ਗੰਨਾ ਕਾਸ਼ਤਕਾਰਾਂ ਨੇ ਅੱਗੇ ਕਿਹਾ ਕਿ ਅੱਜ ਜੋ ਗੰਨੇ ਦੀ ਫਸਲ ਦਾ ਬਕਾਇਆ ਮਿਲਿਆ ਹੈ, ਉਸ ਬਾਬਤ ਵੀ ਉਨਾਂ ਨੇ ਭਰੋਸਾ ਦਿਵਾਇਆ ਸੀ ਕਿ ਉਹ ਸਰਕਾਰ ਦੇ ਧਿਆਨ ਵਿਚ ਇਹ ਮਸਲਾ ਲਿਆ ਕੇ ਹੱਲ ਕਰਵਾਉਣ ਦਾ ਯਤਨ ਕਰਨਗੇ, ਇਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।
ਇਸ ਮੌਕੇ ਗੱਲ ਕਰਦਿਆਂ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਜੀਐਮ ਅਰਵਿੰਦਰ ਪਾਲ ਸਿੰਘ ਕੈਂਰੋ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਦੀ 20 ਮਾਰਚ 2023 ਤੱਕ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਰਹਿੰਦੀ ਬਕਾਇਆ ਰਾਸ਼ੀ ਵੀ ਜਲਦ ਤਿਆਰ ਕੀਤੀ ਜਾਵੇਗੀ। ਇਸੇ ਤਰ੍ਹਾਂ ਸਹਿਕਾਰੀ ਖੰਡ ਮਿੱਲ ਪਨਿਆੜ ਦੇ ਜੀਐਮ ਸਰਬਜੀਤ ਸਿੰਘ ਨੇ ਦੱਸਿਆ ਕਿ 26 ਮਾਰਚ 2023 ਤੱਕ ਦੀ ਰਾਸ਼ੀ, ਗੰਨਾ ਕਾਸ਼ਤਕਾਰਾਂ ਦੇ ਖਾਤੇ ਵਿੱਚ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਬਕਾਇਆ ਰਾਸ਼ੀ ਵੀ ਜਲਦ ਜਾਰੀ ਕੀਤੀ ਜਾਵੇਗੀ।