Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਵਾਸਿਆ ਨੇ ਸ਼ਹਿਰ ਅੰਦਰ ਰੇਹੜੀ ਮਾਰਕਿਟ ਬਣਾਉਣ ਨੂੰ ਸ਼ਲਾਘਾਯੋਗ ਕਦਮ ਦੱਸਿਆ

ਗੁਰਦਾਸਪੁਰ ਵਾਸਿਆ ਨੇ ਸ਼ਹਿਰ ਅੰਦਰ ਰੇਹੜੀ ਮਾਰਕਿਟ ਬਣਾਉਣ ਨੂੰ ਸ਼ਲਾਘਾਯੋਗ ਕਦਮ ਦੱਸਿਆ
  • PublishedJune 28, 2023

ਘਟੇਗਾ ਸ਼ਹਿਰ ਅੰਦਰੋ ਟਰੈਫਿਕ ਸਮੱਸਿਆ, ਰੇਹੜੀ ਵਾਲੇਆਂ ਨੂੰ ਮਿਲਿਗਾ ਇੱਕ ਥਾਂ ਟਿਕਾਣਾ

ਕਿਹਾ ਦੁਕਾਨਦਾਰ ਭਾਅ ਵੱਧ ਨਾ ਲਗਾਵੇ ਇਸ ਬਾਰੇ ਵੀ ਧਿਆਨ ਦੇਵੇ ਪ੍ਰਸ਼ਾਸਨ

ਰੇਹੜੀ ਮਾਲਕ ਨਵੀਂ ਰੇਹੜੀ ਮਾਰਕਿਟ ਵਿੱਚ ਆਪਣੀ ਥਾਂ ਬੁੱਕ ਕਰਵਾਉਣ ਲਈ ਨਗਰ ਕੌਂਸਲ ਗੁਰਦਾਸਪੁਰ ਨਾਲ ਤੁਰੰਤ ਸੰਪਰਕ ਕਰਨ

ਗੁਰਦਾਸਪੁਰ, 28 ਜੂਨ 2023 (ਮੰਨਣ ਸੈਣੀ)। ਪੁਰਾਣੇ ਵੱਸੇ ਸ਼ਹਿਰ ਗੁਰਦਾਸਪੁਰ ਦੇ ਅੰਦਰ ਪਹਿਲ੍ਹੀ ਰੇਹੜੀ ਮਾਰਕਿਟ ਖੁੱਲਣ ਜਾ ਰਹੀ ਹੈ। ਟਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਆਮ ਜਨਤਾ ਦੀ ਸਹੁਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਵੱਲੋਂ ਆਪ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਇਸ ਸਬੰਧੀ ਰੂਚੀ ਲਈ ਜਾ ਰਹੀ ਹੈ। ਜਿਸਦਾ ਮੁੱਖ ਮਕਸਦ ਸ਼ਹਿਰ ਅੰਦਰੋਂ ਟਰੈਫਿਕ ਸਮੱਕਿਆ ਦਾ ਸੁਖਾਲਾ ਹੱਲ ਕਰਨਾ, ਦੁਰਘਟਨਾਵਾਂ ਤੇ ਨੱਥ ਪਾਉਂਦਾ, ਅਤੇ ਰੇਹੜੀ ਵਾਲੇਆਂ ਨੂੰ ਇੱਕ ਥਾਂ ਟਿਕਣਾ ਉਪਲਬਧ ਕਰਵਾਉਣਾ ਹੈ।

ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਦੇ ਇਲਾਕੇ ਵਿੱਚ ਰੇਹੜੀ ਮਾਰਕਿਟ ਲਈ ਇੱਕ ਖਾਸ ਥਾਂ ਨਿਰਧਾਰਤ ਕੀਤੀ ਗਈ ਹੈ, ਜਿਥੇ ਸਾਰੀਆਂ ਫ਼ਲਾਂ ਤੇ ਸਬਜ਼ੀਆਂ ਵਾਲੀਆਂ ਰੇਹੜੀਆਂ ਲੱਗਣਗੀਆਂ। ਅਜਿਹਾ ਹੋਣ ਨਾਲ ਗੁਰਦਾਸਪੁਰ ਸ਼ਹਿਰ ਦੇ ਬਾਕੀ ਭਾਗਾਂ, ਬਜ਼ਾਰਾਂ ਵਿੱਚੋਂ ਰੇਹੜੀਆਂ ਖਤਮ ਹੋਣ ਨਾਲ ਰਾਹਗੀਰਾਂ ਨੂੰ ਟਰੈਫਿਕ ਦੀ ਕੋਈ ਸਮੱਸਿਆ ਨਹੀਂ ਆਵੇਗੀ।

ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਵਿੱਚ ਹਾਲੇ ਤੱਕ ਕੁਲ 391 ਰੇਹੜੀਆਂ ਕਮੇਟੀ ਘਰ ਅੰਦਰ ਰਿਜਿਸਟਰਡ ਹੈ। ਜਿਨ੍ਹਾਂ ਨੂੰ ਸੱਭ ਤੋਂ ਪਹਿਲ੍ਹਾਂ ਉੱਥੇ ਥਾਂ ਦਿੱਤੀ ਜਾਵੇਗੀ। ਹਾਲਾਕਿ ਲੋਕਾਂ ਦੀ ਮੰਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਸਮਾਂ ਰਹਿੰਦੇ ਹੋਏ ਉਕਤ ਜਗ੍ਹਾਂ ਤੇ ਆਪਣੀ ਥਾਂ ਅਲਾਟ ਕਰਵਾ ਲੈਣ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਵੱਲੋ ਨਗਰ ਕੌਂਸਿਲ ਦੇ ਅਧਿਕਾਰੀਆਂ ਨੂੰ ਜਾਰੀ ਹਿਦਾਇਤਾ ਅਨੁਸਾਰ ਰੇਹੜੀ ਮਾਰਕਿਟ ਵਿਖੇ ਸਫ਼ਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਸਮਾਂ ਰਹਿੰਦੇ ਪ੍ਰਬੰਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ 1 ਜੁਲਾਈ ਤੋਂ ਗੁਰਦਾਸਪੁਰ ਸ਼ਹਿਰ ਦੀਆਂ ਸਾਰੀਆਂ ਰੇਹੜੀਆਂ ਇਸ ਨਿਰਧਾਰਤ ਥਾਂ ਤੇ ਸ਼ਿਫ਼ਟ ਕਰ ਕੀਤੀਆਂ ਜਾਣਗੀਆਂ।

ਕੀ ਕਹਿੰਦੇ ਹਨ ਸ਼ਹਿਰ ਦੇ ਵਸਨੀਕ

ਇਸ ਸਬੰਧੀ ਜੱਦ ਗੁਰਦਾਸਪੁਰ ਦੇ ਵਸਨੀਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਪ੍ਰਸ਼ਾਸਨ ਦਾ ਇੱਕ ਸ਼ਲਾਘਾਯੋਗ ਕਦਮ ਦੱਸਿਆ। ਇਸ ਸਬੰਧੀ ਸੁਭਾਸ ਚੰਦਰ, ਰੇਨੂੰ ਬਾਲਾ, ਕ੍ਰਿਸ਼ਨ ਕੁਮਾਰ ਦਾ ਕਹਿਣਾ ਸੀ ਕਿ ਅਗਰ ਸਾਡੇ ਸ਼ਹਿਰ ਅੰਦਰ ਵੀ ਰੇਹੜੀ ਮਾਰਕਿਟ ਬੰਨ ਜਾਵੇਗੀ ਤਾਂ ਉਸ ਦਾ ਫਾਇਦਾ ਹੀ ਹੋਵੇਗਾ। ਲੋਕਾਂ ਨੂੰ ਸਸਤੇ ਭਾਅ ਤੇ ਸਬਜ਼ੀ ਮਿਲ ਸਕੇਗੀ। ਉਨ੍ਹਾਂ ਗੁਰਦਾਸਪੁਰ ਅੰਦਰ ਨੇਹਰੂ ਪਾਰਕ ਵਿੱਚ ਐਤਵਾਰ ਨੂੰ ਲੱਗਣ ਵਾਲੇ ਬਾਜ਼ਾਰ ਦਾ ਜਿਕਰ ਕਰਦੇ ਹੋਇਆ ਕਿਹਾ ਕਿ ਜੱਦ ਸਬਜ਼ੀ ਮਾਰਕਿਟ ਲਗਦੀ ਸੀ ਤਾਂ ਉਹ ਸਸਤੀ ਅਤੇ ਤਾਜ਼ੀ ਸਬਜ਼ੀ ਉਥੋਂ ਹਫਤੇ ਦੀ ਲੈ ਆਉਂਦੇ ਸੀ। ਉਨ੍ਹਾਂ ਹਾਸੇ ਭਰੇ ਲਹਿਜ਼ੇ ਵਿੱਚ ਕਿਹਾ ਕਿ ਕਿਸੇ ਨਾਲ ਭਾਅ ਦਾ ਘੱਟ ਵੱਧ ਵੀ ਨਹੀਂ ਸੀ ਕਰਨਾ ਪੈਂਦਾ। ਇਸੇ ਤਰ੍ਹਾਂ ਜੇਲ ਰੋਡ ਤੇ ਰਹਿੰਦੇ ਦੀਪਕ, ਸੁਮੀਤ ਕੁਮਾਰ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਰੇਹੜੀ ਮਾਰਕਿਟ ਬਣ ਰਹੀ ਹੈ ਪਰ ਉਹ ਉਨ੍ਹਾਂ ਦੇ ਘਰ ਤੋਂ ਕਾਫੀ ਦੂਰ ਹੈ। ਉਨ੍ਹਾਂ ਉਲਾਂਭਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਦੁਕਾਨਦਾਰ ਹੁਣ ਫਲ ਸਬਜ਼ੀਆਂ ਦੇ ਭਾਅ ਵੱਧ ਲਗਾ ਕੇ ਉਨ੍ਹਾਂ ਨੂੰ ਮਹਿੰਗੇ ਦਾਮਾਂ ਤੇ ਸਾਮਾਨ ਵੇਚਣਗੇੇ। ਜੋਂ ਕਿ ਪਹਿਲ੍ਹਾਂ ਹੀ ਉਹ ਮਹਿਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੁਕਾਨਾ ਵਾਲੇਆਂ ਤੇ ਵੀ ਸਖਤੀ ਕਰ ਸਬਜ਼ੀ ਦਾ ਭਾਅ ਨਿਰਧਾਕਿਤ ਕਰਵਾਇਆ ਜਾਵੇ । ਮਹਿਜ਼ ਕੁਝ ਕੂ ਲੋਕਾਂ ਨੇ ਇਸ ਚੀਜ ਦਾ ਵਿਰੋਧ ਕੀਤਾ ਕਿ ਇਹ ਸ਼ਹਿਰੋਂ ਬਾਹਰ ਜਾ ਰਹੀ ਹੈ ਅਤੇ ਇਸ ਨਾਲ ਸਾਨੂੰ ਸੁਵਿਧਾ ਦੀ ਬਜਾਏ ਵੱਡੀ ਖੇਚਲ ਹੋਵੇਗੀ। ਕਿਉਕਿ ਪਹਿਲ੍ਹਾਂ ਉਨ੍ਹਾਂ ਦੇ ਘਰ ਦੇ ਬਾਹਰ ਰੇਹੜੀ ਲੱਗਦੀ ਸੀ ਅਤੇ ਉਹ ਉਥੋ ਲੈ ਲੈਂਦੇ ਸਨ। ਪਰ ਬਹੁਮਤ ਰੇਹੜੀ ਮਾਰਕਿਟ ਦੇ ਪੱਖ ਵਿੱਚ ਖੜ੍ਹਾ ਨਜ਼ਰ ਆਇਆ ਜਿਨ੍ਹਾਂ ਦਾ ਕਹਿਣਾ ਸੀ ਕਿ ਦੁਕਾਨਾ ਥੋੜੇ ਬੰਦ ਹੋਣ ਲੱਗਿਆ ਜੋ ਲੱਗਭਗ ਹਰ ਚੌਕ ਅਤੇ ਮੁਹੱਲੇ ਚ ਮੌਜੂਦ ਹਨ।

ਉਦਘਾਟਨ ਕਰਨ ਵੀ ਖੁੱਦ ਜਾਵਾਂਗਾ ਅਤੇ ਸਾਡੇ ਘਰ ਦਾ ਫਰੂਟ, ਸਬਜ਼ੀ ਵੀ ਰੇਹੜੀ ਮਾਰਕਿਟ ਤੋਂ ਆਇਆ ਕਰੇਗੀ-ਡੀਸੀ ਡਾ ਹਿਮਾਂਸ਼ੂ ਅਗਰਵਾਲ

ਦੀ ਪੰਜਾਬ ਵਾਇਰ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਜਿਹਾ ਹੋਣ ਨਾਲ ਰੇਹੜੀ ਮਾਰਕਿਟ ਇੱਕ ਤਰਾਂ ਨਾਲ ਫ਼ਲਾਂ ਅਤੇ ਸਬਜ਼ੀਆਂ ਦੀ ਮੰਡੀ ਬਣ ਜਾਵੇਗੀ ਅਤੇ ਭੀੜ ਵਾਲੇ ਬਜ਼ਾਰਾਂ ਤੋਂ ਹਟਵੀਂ ਹੋਣ ਕਾਰਨ ਗ੍ਰਾਹਕ ਵੀ ਓਥੇ ਅਸਾਨੀ ਨਾਲ ਪਹੁੰਚ ਸਕਣਗੇ, ਜਿਸ ਨਾਲ ਰੇਹੜੀ ਵਾਲਿਆਂ ਦੀ ਅਮਾਦਨ ਵੀ ਵਧੇਗੀ। ਉਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਓਥੇ ਸਫ਼ਾਈ ਵਿਵਸਥਾ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੌਂਸਿਲ ਨੂੰ ਦੱਸਿਆ ਗਿਆ ਹੈ ਕਿ ਉਸ ਇਲਾਕੇ ਅੰਦਰ ਖੜੀਆਂ ਰੇਹੜੀਆਂ ਨੂੰ ਵੀ ਉੱਥੇ ਥਾਂ ਦਿੱਤੀ ਜਾਵੇ।

ਡੀਸੀ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਕਤ ਥਾਂ ਤੇ ਬਦਬੂ ਆਉਂਦੀ ਹੈ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਉੱਥੇ ਫੁੱਲਾਂ ਦੇ ਬੁੂਟੇ ਲਗਾਏ ਜਾਣਗੇਂ। ਨਗਰ ਕੌਸਿਲ ਵੱਲੋਂ ਲਾਇਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸੇ ਤਰ੍ਹਾਂ ਜੋਂ ਵੀ ਸਮਸਿਆ ਉਨ੍ਹਾਂ ਨੂੰ ਉੱਥੇ ਦਰਪੇਸ਼ ਆਵੇਗੀ ਉਸ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਰਕਿਟ ਦਾ ਉਦਘਾਟਨ ਕਰਨ ਉਹ ਖੁੱਦ ਜਾਣਗੇ ਅਤੇ ਸਾਰਾ ਸਾਮਾਨ ਇਥੋਂ ਦੀ ਮਾਰਕਿਟ ਤੋਂ ਹੀ ਲਿਆਂਦਾ ਜਾਵੇਗਾ। ਜੇਕਰ ਆਉਣ ਵਾਲੇ ਸਮੇਂ ਵਿੱਚ ਜਰੂਰਤ ਪੈਂਦੀ ਹੈ ਤਾਂ ਸਰਕਾਰ ਵੱਲੋਂ ਫੰਡ ਲਿਆ ਕੇ ਇੱਥੇ ਸ਼ੈਡ, ਸੀਵਰੇਜ, ਪਾਣੀ, ਬਾਥਰੂਮ ਦੀ ਪੂਰੀ ਸੁਵਿਧਾ ਦਿੱਤੀ ਜਾਵੇਗੀ।

ਉਨ੍ਹਾਂ ਸਮੂਹ ਰੇਹੜੀ ਮਾਲਕਾ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੌਂਸਲ ਗੁਰਦਾਸਪੁਰ ਨਾਲ ਸੰਪਰਕ ਕਰਕੇ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਦੇ ਇਲਾਕੇ ਵਿੱਚ ਰੇਹੜੀ ਮਾਰਕਿਟ ਵਿੱਚ ਆਪਣੀ ਥਾਂ ਬੁੱਕ ਕਰਵਾ ਲੈਣ। ਉਨਾਂ ਕਿਹਾ ਕਿ 30 ਜੂਨ ਤੋਂ ਬਾਅਦ ਸ਼ਹਿਰ ਵਿੱਚ ਸਿਰਫ਼ ਨਿਰਧਾਰਤ ਕੀਤੇ ਗਏ ਥਾਂ ਤੋਂ ਬਾਹਰ ਕਿਤੇ ਕੋਈ ਰੇਹੜੀ ਨਹੀਂ ਲਗਾਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ 1 ਜੁਲਾਈ ਤੋਂ ਬਾਅਦ ਨਵੀਂ ਥਾਂ ਸ਼ਿਫ਼ਟ ਹੋ ਰਹੀਆਂ ਰੇਹੜੀਆਂ ਤੋਂ ਹੀ ਸਬਜ਼ੀ ਅਤੇ ਫ਼ਲਾਂ ਦੀ ਖਰੀਦ ਕਰਨ।

Written By
The Punjab Wire