ਸਿਹਤ ਗੁਰਦਾਸਪੁਰ

ਨਵਜੰਮੀ ਬਚੀ ਦੇ ਜਨਮ ਤੇ ਕੇਕ ਕੱਟ ਕੇ ਖੁਸ਼ੀ ਮਨਾਈ

ਨਵਜੰਮੀ ਬਚੀ ਦੇ ਜਨਮ ਤੇ ਕੇਕ ਕੱਟ ਕੇ ਖੁਸ਼ੀ ਮਨਾਈ
  • PublishedJune 28, 2023

ਦੋਰਾਂਗਲਾ, 28 ਜੂਨ 2023 (ਦੀ ਪੰਜਾਬ ਵਾਇਰ)। ਬੇਟੀ ਜਨਮੋਤਵ ਪੋ੍ਗਰਾਮ ਤਹਿਤ ਪੀਐਚਸੀ ਦੋਰਾਂਗਲਾ ਵਿਖੇ ਨਵਜੰਮੀ ਬਚੀ ਦੇ ਜਨਮ ਤੇ ਕੇਕ ਕਟ ਕੇ ਖੁਸ਼ੀ ਮਨਾਈ ਗਈ।ਇਸ ਸਬੰਧੀ ਐਸਐਮਓ ਡਾਕਟਰ ਗੌਤਮ ਨੇ ਦਸਿਆ ਕਿ ਹਯਾਤਨਗਰ ਨਿਵਾਸੀ ਉਸ਼ਾ ਆਪਣੇ ਬਚੇ ਦੀ ਡਿਲੀਵਰੀ ਲਈ ਪੀਐਚਸੀ ਦੋਰਾਂਗਲਾ ਵਿਖੇ ਅੱਜ ਸਵੇਰੇ ਆਏ ਸੀ।

ਨਾਰਮਲ ਡਿਲੀਵਰੀ ਨਾਲ ਉਨਾਂ ਇਕ ਬੇਟੀ ਨੂੰ ਜਨਮ ਦਿਤਾ। ਜੱਚਾ ਬੱਚਾ ਦੋਵੇ ਦੀ ਸਿਹਤ ਬਿਲਕੁਲ ਠੀਕ ਹੈ। ਬੇਟੀ ਦੇ ਜਨਮ ਤੇ ਸਟਾਫ ਮੈਂਬਰਾਂ ਵਲੋ ਕੇਕ ਕੱਟ ਕੇ ਖੁਸ਼ੀ ਮਨਾਈ ਗਈ । ਉਨਾਂ ਕਿਹਾ ਕਿ ਬੇਟਾ ਬੇਟੀ ਇਕ ਸਮਾਨ ਹਨ। ਸਾਨੂੰ ਕੁੜੀਆਂ ਦੀ ਜਨਮ ਦਰ ਵਧਾਉਣ ਲ਼ਈ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਹਰਪ੍ਰੀਤ, ਡਾ. ਸਪਨਾ, ਡਾ. ਨੇਚਰਪ੍ਰੀਤ ਕੌਰ, ਸਟਾਫ ਨਰਸ ਅਮਨਦੀਪ , ਆਸ਼ਾ ਰਾਨੀ ਹਾਜਰ ਸਨ

Written By
The Punjab Wire