28 ਅਗਸਤ ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਕਰਕੇ ਤਜਵੀਜ਼ ਭੇਜਣ ਦੀਆਂ ਹਦਾਇਤਾਂ
ਗੁਰਦਾਸਪੁਰ, 27 ਜੂਨ 2023। (ਦੀ ਪੰਜਾਬ ਵਾਇਰ) । ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਕਰਕੇ ਤਜਵੀਜ਼ ਭੇਜੀ ਜਾਣੀ ਹੈ। ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨ ਦੀ ਕਟ ਆਫ ਲਿਮਟ 1500 ਵੋਟਰ ਰੱਖੀ ਗਈ ਹੈ।
ਇਸ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਸੁਭਾਸ਼ ਚੰਦਰ ਨੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਰੈਸਨਲਾਈਜ਼ੇਸ਼ਨ ਸਬੰਧੀ ਮੈਨੂਅਨ ਆਫ ਪੋਲਿੰਗ ਸਟੇਸ਼ਨ 2020 ਵਿਚ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੋਲਿੰਗ ਸਟੇਸ਼ਨਾਂ ਦੀ ਫੈਸ਼ਨੇਲਾਈਜੇਸ਼ਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਤਜਵੀਜ਼ ਭੇਜਣ ਤੋਂ ਪਹਿਲਾਂ ਪੋਲਿੰਗ ਸਟੇਸ਼ਨਾਂ ਦੀ ਵਾਸਤਵਿਕ ਪੜਤਾਲ ਜਰੂਰ ਕਰਵਾਈ ਜਾਵੇ ਅਤੇ ਰਾਜਸੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਮੀਟਿੰਗ ਕਰਨ ਉਪਰੰਤ ਹੀ ਤਜਵੀਜ਼ਾਂ ਇਸ ਦਫਤਰ ਨੂੰ ਭੇਜੀਆ ਜਾਣ। ਉਨ੍ਹਾਂ ਕਿਹਾ ਕਿ ਸਮੂਹ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰ ਮਿਤੀ 28 ਅਗਸਤ 2023 ਤੱਕ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣ। ਉਨ੍ਹਾਂ ਕਿਹਾ ਕਿ ਇਸ ਤਰੀਕ ਤੋਂ ਬਾਅਦ ਕਿਸੇ ਵੀ ਪੋਲਿੰਗ ਸਟੇਸ਼ਨ ਦੀ ਤਬਦੀਲੀ ਸਬੰਧੀ ਕੋਈ ਵੀ ਤਜਵੀਜ਼ ਨਹੀਂ ਵਿਚਾਰੀ ਜਾਵੇਗੀ।