Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਡੀਸੀ ਹਿਮਾਂਸ਼ੂ ਵੱਲੋਂ ਬਟਾਲਾ ਦੀ ਇੰਡਸਟਰੀ ਨੂੰ ਮੁੜ ‘ਅਬਾਦ’ ਕਰਨ ਲਈ ਸਨਅਤਕਾਰਾਂ ਅੰਦਰ ਫੂਕੀ ਗਈ ਰੂਹ, ਕਿਹਾ ਆਪਣੇ ਪੱਧਰ ਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇਂ

ਡੀਸੀ ਹਿਮਾਂਸ਼ੂ ਵੱਲੋਂ ਬਟਾਲਾ ਦੀ ਇੰਡਸਟਰੀ ਨੂੰ ਮੁੜ ‘ਅਬਾਦ’ ਕਰਨ ਲਈ ਸਨਅਤਕਾਰਾਂ ਅੰਦਰ ਫੂਕੀ ਗਈ ਰੂਹ, ਕਿਹਾ ਆਪਣੇ ਪੱਧਰ ਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇਂ
  • PublishedJune 23, 2023

ਸਨਅਤਕਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ‘ਬਟਾਲਾ ਇੰਡਸਟਰੀਅਲ ਰੀਵਾਵਲ ਐਂਡ ਡਿਵਲਪਮੈਂਟ ਕਮੇਟੀ’ ਦਾ ਕੀਤਾ ਗਠਨ

ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਬਟਾਲਾ ਸ਼ਹਿਰ ਦੇ ਸਨਅਤਕਾਰਾਂ ਨਾਲ ਮੀਟਿੰਗ

ਬਟਾਲਾ, 23 ਜੂਨ 2023 ( ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਅੱਜ ਬਟਾਲਾ ਦੇ ਸਨਅਤਕਾਰਾਂ ਨਾਲ ਮੀਟਿੰਗ ਕਰ ਸਨਅਤਰਾਰਾਂ ਅੰਦਰ ਰੂਹ ਫੂਕਨ ਦਾ ਕੰਮ ਕੀਤਾ ਗਿਆ, ਜਿਸ ਕਾਰਨ ਸਨਤਕਾਰ ਡੀਸੀ ਦੇ ਮੁਹੀਦ ਨਜ਼ਰ ਆਏ। ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਇੰਡਸਟਰੀ ਨੂੰ ਮੁੜ ਪੁਨਰ ਸੁਰਜੀਤ ਕਰਨ ਲਈ ‘ਬਟਾਲਾ ਇੰਡਸਟਰੀਅਲ ਰੀਵਾਵਲ ਐਂਡ ਡਿਵਲਪਮੈਂਟ ਕਮੇਟੀ’ ਦਾ ਗਠਨ ਕੀਤਾ । ਸਨਅਤਕਾਰਾਂ ਨਾਲ ਗਠਿਤ ਕਮੇਟੀ ਦੇ ਮੈਂਬਰਾਂ ਵਲੋਂਂ ਮਹਿਨੇ ਵਿੱਚ 15 ਦਿਨ ਬਾਅਦ ਉਦਯੋਗਾਂ ਨਾਲ ਸਬੰਧਤ ਮੁਸ਼ਕਿਲਾਂ, ਉਦਯੋਗਾਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਤੇ ਵਿਕਾਸ ਲਈ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਡਾ.ਸ਼ਾਇਰੀ ਭੰਡਾਰੀ ਐਸ.ਡੀ.ਐਮ.ਬਟਾਲਾ, ਸੁਖਪਾਲ ਸਿੰਘ ਜੀ.ਐਮ ਇੰਡਸਟਰੀ ਬਟਾਲਾ, ਚੇਅਰਮੈਨ ਨਰੇਸ਼ ਗੋਇਲ, ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਵਿਧਾਇਕ ਸ਼ੈਰੀ ਕਲਸੀ, ਜਗਬਿੰਦਰ ਸਿੰਘ ਐਸ.ਪੀ (ਐਚ), ਉਦਯੋਗਪਤੀ ਇੰਦਰ ਸੇਖੜੀ , ਸਮੇਤ ਪ੍ਰਮੁੱਖ ਉਦਯੋਗਪਤੀ ਮੋਜੂਦ ਸਨ।

ਮੀਟਿੰਗ ਦੌਰਾਨ ਬਟਾਲਾ ਸ਼ਹਿਰ ਦੇ ਵੱਖ-ਵੱਖ ਸਨਅਤਕਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਬੈਕਿੰਗ ਸੈਕਟਰ ਨਾਲ ਸਬੰਧਤ ਮੁਸ਼ਕਿਲਾਂ ਹੱਲ ਕੀਤੀਆਂ ਜਾਣ, ਬੈਂਕ ਪ੍ਰਣਾਲੀ ਸੁਖਾਲੀ ਬਣਾਈ ਜਾਵੇ, ਵੱਖ ਵੱਖ ਖੇਤਰਾਂ ਦੇ ਪਰਚੇਜ਼ ਸੈਂਟਰ ਖੋਲ੍ਹੇ ਜਾਣ, ‘ਮਾਈਕਰੋ ਸਮਾਲ ਇੰਡਸਟਰੀ’ ਨੂੰ ਸਹਿਯੋਗ ਤੇ ਰਿਆਇਤ ਦਿੱਤੀ ਜਾਵੇ, ਕਲੱਸਟਰ ਬਣਾਏ ਜਾਣ, ਮਸ਼ੀਨ ਮੈਨੂਫੈਕਚਰਿੰਗ ਨੂੰ ਪ੍ਰਫੁੱਲਤ ਕੀਤਾ ਜਾਵੇ, ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਈ ਜਾਵੇ, ਸ਼ਹਿਰ ਵਿੱਚ ਪੁਲਿਸ ਅਧਿਕਾਰੀਆਂ ਤੇ ਸਿਵਲ ਅਧਿਕਾਰੀਆਂ ਦੇ ਮੋਬਾਇਲ ਨੰਬਰ ਦੇ ਡਿਸਪਲੇਅ ਬੋਰਡ ਲਗਾਏ ਜਾਣ, ਬਟਾਲਾ ਸ਼ਹਿਰ ਤੋ ਰਈਆ ਮੋੜ ਤੱਕ ਸੜਕ ਦੀ ਮੁਰੰਮਤ ਕਰਵਾਈ ਜਾਵੇ, ਸ੍ਰੀ ਹਰਗੋਬਿੰਦਪੁਰ ਰੋਡ ਦੀ ਰਿਪੇਅਰ ਕਰਵਾਈ ਜਾਵੇ, ਸ਼ਹਿਰ ਵਿਚਲੀਆਂ ਸੜਕਾਂ ਦੀ ਰਿਪੇਅਰ ਸਬੰਧੀ, ਬਿਜਲੀ ਦੀ ਨਿਰਵਿਘਨ ਸਪਲਾਈ ਸਬੰਧੀ, ਸ਼ਹਿਰ ਵਿਚਲੀ ਟਰੈਫਿਕ ਤੇ ਪਾਰਕਿੰਗ ਦੇ ਹੱਲ ਲਈ ਹੰਸਲੀ ਪੁੁਲ ਦੇ ਦੋਨਾਂ ਪਾਸੇ 500-500 ਫੁੱਟ ਦੀ ਸਲੈਬ ਬਣਾਉਣ ਸਬੰਧੀ, ਇੰਡਸਟਰੀਅਲ ਅਸਟੇਟ ਅਤੇ ਉਦਯੋਗਿਕ ਫੋਕਲ ਪੁਆਇੰਟ ਦੇ ਬੁਨਿਅਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਸਬੰਧੀ, ਖੇਤੀਬਾੜੀ ਸੰਦ ਬਣਾਉਣ ਨਾਲ ਸਬੰਧਤ ਉਦਯੋਗ ਸਥਾਪਤ ਕਰਨ ਸਬੰਧੀ, ਸਨਅਤੀ ਖੇਤਰ ਵਿੱਚ ਪੁਲਿਸ ਦੇ ਨਾਕੇ ਵਧਾਏ ਜਾਣ ਸਮੇਤ ਵੱਖ-ਵੱਖ ਪਹਿਲੂਆਂ ਸਬੰਧੀ ਸਨਅਤਕਾਰਾਂ ਨੇ ਆਪਣੇ ਮੁਸ਼ਕਿਲਾਂ ਦੱਸੀਆਂ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਉਦਯੋਗਾਂ ਨਾਲ ਸਬੰਧਤ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ, ਕਿਉਂਕਿ ਬਟਾਲਾ ਦੀ ਇੰਡਸਟਰੀ ਦੀ ਤਰੱਕੀ ਨਾਲ ਹੀ ਜ਼ਿਲੇ ਦੀ ਤਰੱਕੀ ਜੁੜੀ ਹੋਈ ਹੋਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਲੋਕਾਂ ਤੱਕ ਪਹੁੰਚ ਕਰਕੇ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਉਨਾਂ ਵਲੋਂ ‘ਅਬਾਦ’ ਮਿਸ਼ਨ ਤਹਿਤ ਤੱਕ ਜਿਲੇ ਦੇ ਹਰ ਖੇਤਰ ਤੱਕ ਪੁਹੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਦੂਰ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ‘ਅਬਾਦ’ ਸ਼ਬਦ ਆਪਣੇ ਆਪ ਵਿੱਚ ਹਾਂ ਪੱਖੀ ਸ਼ਬਦ ਹੈ ਅਤੇ ਬਟਾਲਾ ਦੀ ਇੰਡਸਟਰੀ ਨੂੰ ਮੁੜ ‘ਅਬਾਦ’ ਕਰਨ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਬੈਕਿੰਗ ਖੇਤਰ ਨਾਲ ਸਬੰਧਤ ਮੁਸ਼ਕਿਲਾਂ ਨੂੰ ਵੀ ਦੂਰ ਕੀਤਾ ਜਾਵੇਗਾ ਅਤੇ ਉਹ ਲਗਾਤਾਰ ਬੈਕਿੰਗ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹਨ ਕਿ ਸਨਅਤਕਾਰਾਂ ਨੂੰ ਬੈਂਕਾਂ ਨਾਲ ਸਬੰਧਤ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਉਪਰੋਕਤ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਹੀ ‘ਬਟਾਲਾ ਇੰਡਸਟਰੀਅਲ ਰੀਵਾਵਲ ਐਂਡ ਡਿਵਲਪਮੈਂਟ ਕਮੇਟੀ’ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਲੋਕਲ ਪੱਧਰ ਤੇ ਮੁਸ਼ਕਿਲਾਂ ਹੱਲ ਕੀਤੀਆਂ ਜਾ ਸਕਣ ਅਤੇ ਜੇਕਰ ਕੋਈ ਮੁਸ਼ਕਿਲ ਦਾ ਸਮਾਧਾਨ ਨਹੀਂ ਹੁੰਦਾ ਤਾਂ ਉਹ ਸਮੱਸਿਆ ਦਾ ਹੱਲ ਆਪਣੇ ਪੱਧਰ ਜਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣਗੇ। ਇੰਡਸਟਰੀਅਲ ਅਸਟੇਟ ਅਤੇ ਉਦਯੋਗਿਕ ਫੋਕਲ ਪੁਆਇੰਟ ਦੇ ਬੁਨਿਅਦੀ ਢਾਂਚੇ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ। ਸ਼ਹਿਰ ਅੰਦਰ ਆਵਾਜਾਈ ਨੂੰ ਹੋਰ ਸੁਖਾਲਾ ਕਰਨ ਲਈ ਵਿਸ਼ੇਸ ਯਤਨ ਕੀਤੇ ਜਾਣਗੇ। ਬਟਾਲਾ ਤੋਂ ਰਈਆ ਮੋੜ ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਸੜਕ ਦੀ ਮੁਰੰਮਤ ਵੀ ਕਰਵਾਈ ਜਾਵੇਗੀ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਧਾਰੀਵਾਲ ਵੂਲਨ ਮਿੱਲ ਨੂੰ ਮੁੜ ਪੁਨਰ ਸੁਰਜੀਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਬਟਾਲਾ ਇੰਡਸਟਰੀ ਦੀ ਮਜ਼ਬੂਤੀ ਤੇ ਤਰੱਕੀ ਲਈ ਵੀ ਪ੍ਰਪੋਜ਼ਲ ਵੀ ਤਿਆਰ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਦੀ ਹਮੇਸ਼ਾਂ ਕੋਸ਼ਿਸ ਹੁੰਦੀ ਹੈ ਕਿ ਸਨਅਤਕਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਉਦਯੋਗਾਂ ਨਾਲ ਸਬੰਧਤ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ ਅਤੇ ਸਨਅਤਕਾਰਾਂ ਨੂੰ ‘ਸਿੰਗਲ ਵਿੰਡੋ’ ਰਾਹੀਂ ਸਾਰੀਆਂ ਸਹੂਲਤਾਂ ਪੁਜਦਾ ਕਰਵਾਈਆਂ ਜਾਣਗੀਆਂ।

ਇਸ ਮੌਕੇ ਸਮੂਹ ਸਨਅਤਕਾਰਾਂ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਟਾਲਾ ਦੀ ਇੰਡਸਟਰੀ ਨੂੰ ਮੁੜ ਪੁਨਰ ਸੁਰਜੀਤ ਤੇ ਤਰੱਕੀ ਵਿੱਚ ਲਿਜਾਣ ਲਈ ਵਿਸ਼ੇਸ ਉਪਰਾਲੇ ਕਰ ਰਹੇ ਹਨ, ਬਟਾਲਾ ਦੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹਨ, ਇਸ ਲਈ ਉਹ ਦਿਲ ਦੀਆਂ ਗਹਿਰਾਈਆਂ ਤੋਂ ਉਨਾਂ ਦਾ ਧੰਨਵਾਦ ਕਰਦੇ ਹਨ।

ਇਸ ਮੌਕੇ ਬਟਾਲਾ ਸ਼ਹਿਰ ਦੇ ਉੱਘੇ ਸਨਅਤਕਾਰ ਰਾਕੇਸ਼ ਗੋਇਲ, ਪਰਮਜੀਤ ਸਿੰਘ ਗਿੱਲ, ਪਵਨ ਕੁਮਾਰ ਪੰਮਾ, ਹਰਿੰਦਰ ਸਿੰਘ, ਵੀ.ਐਮ ਗੋਇਲ, ਮਨਜੀਤ ਸਿੰਘ ਹੰਸਪਾਲ, ਹਰਦੀਪ ਸਿੰਘ, ਜਸਵਿੰਦਰ ਸਿੰਘ ਨਾਗੀ, ਅਸ਼ਵਨੀ ਮਰਵਾਹਾ, ਅਜੇ ਮਹਾਜਨ, ਅਸ਼ੋਕ ਕੁਮਾਰ, ਸ਼ਰਮਾ ਜੀ, ਰਾਜੇਸ ਮਰਵਾਹਾ, ਰਮੇਸ਼ ਕੁਮਾਰ ਸ਼ਰਮਾ ਪ੍ਰਧਾਨ ਇੰਡਸਟਰੀਅਲ ਫੋਕਲ ਪੁਆਇੰਟ ਐਸੋਸੀਏਸ਼ਨ, ਰਾਜੇਸ਼ ਕਵਾਤਰਾ, ਵਰੁਣ ਬਾਂਸਲ, ਰਵਿੰਦਰ ਹਾਂਡਾ, ਐਲ.ਡੀ.ਐਮ ਕੇਵਲ ਕਲਸੀ, ਹਰਵਿੰਦਰ ਸਿੰਘ ਕਲਸੀ, ਇਕਬਾਲ ਸਿੰਘ ਸਹਿਮੀ , ਪਰਸ਼ੋਤਮ ਸਿੰਘ ਜਿਲਾ ਰੋਜ਼ਗਾਰ ਅਫਸਰ, ਪਰਮਿੰਦਰ ਸਿੰਘ ਸੈਣੀ ਜ਼ਿਲਾ ਗਾਈਡੈਂਸ ਕਾਊਂਸਲਰ, ਨਰਿੰਦਰ ਸਿੰਘ, ਚਾਂਦ ਠਾਕੁਰ ਸਮੇਤ ਸ਼ਹਿਰ ਦੇ ਉੱਘੇ ਸਨਅਤਕਾਰ ਮੋਜੂਦ ਸਨ।

Written By
The Punjab Wire