ਇੰਜੀ: ਰੁਪਿੰਦਰਜੀਤ ਸਿੰਘ ਰੰਧਾਵਾ ਵੱਲੋ ਗੁਰਦਾਸਪੁਰ ਅੰਦਰ ਤਿੰਨ ਫੀਡਰਾਂ ਦਾ ਉਦਘਾਟਨ
ਗੁਰਦਾਸਪੁਰ, 22 ਜੂਨ 2023 (ਦੀ ਪੰਜਾਬ ਵਾਇਰ)। ਵੀਰਵਾਰ ਨੂੰ ਪਾਵਰਕਾਮ ਇੰਜੀ:-ਇੰਨ-ਚੀਫ ਬਾਰਡਰ ਜੌਨ ਅੰਮ੍ਰਿਤਸਰ ਇੰਜੀ: ਰੁਪਿੰਦਰਜੀਤ ਸਿੰਘ ਰੰਧਾਵਾ ਜੀ ਵੱਲੋ 66ਕੇਵੀ ਸਬ ਸਟੇਸ਼ਨ ਭਾਗੋਵਾਲ ਵਿਖੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਪ ਮੰਡਲ ਕਲਾਨੌਰ ਅਧੀਨ ਨਵੇਂ ਲਗਾਏ 11ਕੇਵੀ ਬਰੇਕਰ, ਕੋਟਲਾ ਖੂਹ ਭਾਗੋਵਾਲ ਏ.ਪੀ ਅਤੇ 11 ਕੇਵੀ ਨਾਨੋ ਹਾਰਨੀ ਏ.ਪੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋ ਖੱਪਤਕਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੋਟਰਾਂ ਦੀ 8 ਘੰਟੇ ਬਿਜਲੀ ਹਰ ਹਾਲਤ ਪੂਰੀ ਕੀਤੀ ਜਾਵੇਗੀ।
ਇਸ ਤੋ ਬਾਅਦ ਇੰਜੀ: ਰੰਧਾਵਾ ਜੀ ਨੇ 66ਕੇਵੀ ਸਬ ਸਟੇਸ਼ਨ ਬੱਚੇ ਨੰਗਲ ਦਾ ਦੌਰਾ ਕੀਤਾ ਅਤੇ ਇਸ ਬਿਜਲੀ ਘਰ ਤੋ ਉਪ ਮੰਡਲ ਨੌਸ਼ਹਿਰਾ ਮੱਝਾ ਸਿੰਘ ਦੇ ਅਧੀਨ ਆਉਦੇ ਨਵੇ 11ਕੇਵੀ ਬਰੇਕਰ ਕਾਲਾ ਗੁਰਾਇਆ ਏ.ਪੀ ਫੀਡਰ ਦਾ ਉਦਘਾਟਨ ਕੀਤਾ। ਇੰਜੀ: ਰੰਧਾਵਾ ਨੇ ਦੋਹਾਂ ਬਿਜਲੀ ਘਰ ਦੇ ਕਰਮਚਾਰੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਿਸੇ ਵੀ ਏ.ਪੀ. ਫੀਡਰ ਨੂੰ 8 ਘੰਟੇ ਤੋ ਘੱਟ ਬਿਜਲੀ ਨਾਂ ਦਿੱਤੀ ਜਾਵੇ, ਜੇਕਰ ਕਿਸੇ ਫੀਡਰ ਤੇ ਫਾਲਟ ਪੈਦਾ ਹੈ ਜਾਂ ਪਾਵਰ ਕੱਟ ਆਉਦੀ ਹੈ, ਤਾਂ ਇਸ ਦੀ ਬਣਦੀ ਸਪਲਾਈ ਏ.ਪੀ. ਖੱਪਤਕਾਰਾਂ ਨੂੰ ਬਾਅਦ ਵਿੱਚ ਦੇਣੀ ਯਕੀਨੀ ਬਣਾਈ ਜਾਵੇ। 66 ਕੇਵੀ ਸਬ ਸਟੇਸ਼ਨ ਭਾਗੋਵਾਲ ਅਤੇ 66 ਕੇਵੀ ਬੱਚੇ ਨੰਗਲ ਇੰਜੀ: ਰੰਧਾਵਾ ਦਾ ਐਸ.ਈ ਗੁਰਦਾਸਪੁਰ ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ, ਇੰਜੀ: ਕੁਲਦੀਪ ਸਿੰਘ, ਐਕਸੀਅਨ ਗੁਰਦਾਸਪੁਰ, ਇੰਜੀ: ਹਰਮਨਪ੍ਰੀਤ ਸਿੰਘ ਗਿੱਲ ਐਕਸੀਅਨ ਧਾਰੀਵਾਲ, ਐਸ.ਡੀ.ਓ. ਕਲਾਨੌਰ ਇੰਜੀ: ਖਜਾਨ ਸਿੰਘ, ਐਸ.ਡੀ.ਓ ਇੰਜੀ: ਅਮਰਦੀਪ ਸਿੰਘ ਨਾਗਰਾ ਜੋੜਾ ਛੱਤਰਾਂ, ਅਤੇ ਐਸ.ਡੀ.ਓ ਇੰਜੀ. ਜਗਦੀਸ਼ ਸਿੰਘ ਬਾਵਜਾ ਨੌਸ਼ਹਿਰਾ ਮੱਝਾ ਸਿੰਘ ਨੇ ਭਰਪੂਰ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ।
ਇਸ ਮੌਕੇ ਸ੍ਰੀ ਕਾਬਲ ਸਿੰਘ ਵਡਾਲਾ ਬਾਂਗਰ, ਸ੍ਰੀ ਹਰਜਿੰਦਰ ਸਿੰਘ ਸਰਪੰਚ ਅਠਵਾਲ, ਗੁਰਮੁੱਖ ਸਿੰਘ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ, ਸ੍ਰੀ ਸਰਬਜੀਤ ਸਿੰਘ, ਕੁਲਦੀਪ ਸਿੰਘ, ਵੱਸਣ ਸਿੰਘ, ਪ੍ਰਮਜੀਤ ਸਿੰਘ, ਟਹਿਲ ਸਿੰਘ, ਰਣਬੀਰ ਸਿੰਘ ਜੇਈ, ਲਖਵਿੰਦਰ ਸਿੰਘ ਜੇਈ, ਲੰਬੜਦਾਰ ਸੁਖਵਿੰਦਰ ਸਿੰਘ, ਸਰਪੰਚ ਸੁਰਿੰਦਰਪਾਲ ਸਿੰਘ ਦੂਲਾ ਨੰਗਲ, ਜੇਈ ਸੁਖਦੇਵ ਸਿੰਘ, ਹਰਦੀਪ ਸਿੰਘ, ਕੰਵਲਦੀਪ ਸਿੰਘ, ਸਤਿੰਦਰਜੀਤ ਸਿੰਘ, ਗੁਰਚਰਨਜੀਤ ਸਿੰਘ, ਸਾਰੇ ਐਸ.ਐਸ.ਏ. ਵਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਪਿੰਦਰ ਸਿੰਘ, ਜੇਈ ਮਨਮੋਹਨ ਸਿੰਘ, ਜੇਈ ਹਰਪ੍ਰੀਤ ਸਿੰਘ ਗਰਿਡ ਕੰਟਸਰਸਨ ਗੁਰਦਾਸਪੁਰ, ਸੁਖਦੇਵ ਸਿੰਘ ਹਾਜ਼ਰ ਸਨ।