ਨਵਨਿਯੁਕਤ ਆਮ ਆਦਮੀ ਕਲੀਨਿਕ ਮੈਡੀਕਲ ਅਫਸਰਾਂ ਨੂੰ ਦਿਤੇ ਨਿਯੁਕਤੀ ਪਤਰ
ਗੁਰਦਾਸਪੁਰ, 21 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਲੋ ਆਮ ਆਦਮੀ ਕਲੀਨਿਕ ਵਿਖੇ ਮੈਡੀਕਲ ਅਫਸਰਾਂ ਦੀ ਤਾਇਨਾਤੀ ਦੇ ਤੀਜੇ ਗੇੜ ਵਿਚ ਨਵੀਂ ਨਿਯੁਕਤੀਆਂ ਕੀਤੀ ਗਈਆ ਹਨ।ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ੀ ਰਮਨ ਬਹਿਲ ਜੀ ਨੇ ਨਵਨਿਯੁਕਤ ਮੈਡੀਕਲ ਅਫਸਰਾਂ ਨੂੰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੀ ਹਾਜਿਰੀ ਵਿਚ ਨਿਯੁਕਤੀ ਪਤਰ ਦਿਤੇ।
ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਨਵਨਿਯੁਕਤ ਮੈਡੀਕਲ ਅਫਸਰਾਂ ਨੂੰ ਵਧਾਈ ਦਿਤੀ। ਉਨਾਂ ਕਿਹਾ ਕਿ ਪੰਜਾਬ ਵਿਚ ਸਿਹਤ ਸਹੂਲਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਆਮ ਆਦਮੀ ਕਲੀਨਿਕਾਂ ਰਾਹੀ ਸਿਹਤ ਸਹੂਲਤਾਂ ਵਿਚ ਵਿਸਤਾਰ ਹੋਇਆ ਹੈ।ਇਨਾਂ ਕਲੀਨਿਰਾਂ ਵਿਚ ਜਲਦ ਹੀ ਹੋਰ ਸਟਾਫ ਤਾਇਨਾਤ ਕੀਤਾ ਜਾਵੇਗਾ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਜਿਲੇ ਵਿਚ ਪਹਿਲੇ ਫੇਸ ਵਿਚ 16 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪਤਰ ਦਿਤੇ ਗਏ ਸਨ। ਦੂਜੇ ਗੇੜ ਵਿਚ 10 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪਤਰ ਦਿਤੇ ਗਏ ਹਨ।ਅਜ 6 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪਤਰ ਦਿਤੇ ਗਏ ਹਨ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ, ਡੀਡੀਐਚਓ ਡਾ. ਸ਼ੈਲਾ ਕੰਵਰ, ਅਮਨਦੀਪ ਸਿੰਘ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਰਾਕੇਸ਼ ਕੁਮਾਰ ਹਾਜਰ ਸਨ।