ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਵਿਦੇਸ਼

ਪਿੰਡ ਲਾਲੋਵਾਲ ਦੀ ਇੱਕ ਮਾਂ ਨੇ ਲਗਾਈ ਮੰਤਰੀ ਕੁਲਦੀਪ ਧਾਰੀਵਾਲ ਅੱਗੇ ਗੁਹਾਰ, ਵਿਦੇਸ਼ ਫਸੇ ਪੁੱਤ ਨੂੰ ਜਿਉਂਦੇ ਜੀ ਵਿਛੜੀ ਮਾਂ ਨਾਲ ਮਿਲਾ ਦਿਓ

ਪਿੰਡ ਲਾਲੋਵਾਲ ਦੀ ਇੱਕ ਮਾਂ ਨੇ ਲਗਾਈ ਮੰਤਰੀ ਕੁਲਦੀਪ ਧਾਰੀਵਾਲ ਅੱਗੇ ਗੁਹਾਰ, ਵਿਦੇਸ਼ ਫਸੇ ਪੁੱਤ ਨੂੰ ਜਿਉਂਦੇ ਜੀ ਵਿਛੜੀ ਮਾਂ ਨਾਲ ਮਿਲਾ ਦਿਓ
  • PublishedJune 20, 2023

ਯੂਕੇ ਦੇ ਬ੍ਰੈਡਫੋਰਡ ‘ਚ ਫਸਿਆ ਹੈ ਜਸਪ੍ਰੀਤ ਸਿੰਘ, ਪਾਕਿਸਤਾਨੀ ਮੂਲ ਦੇ ਲੋਕਾਂ ਨੇ ਬਣਾਇਆ ਸੀ ਬੰਧਕ,ਕੀਤਾ ਪਾਸਪੋਰਟ ਜ਼ਬਤ

ਕਿਸੇ ਤਰ੍ਹਾਂ ਪਾਕਿਸਤਾਨੀਆਂ ਦੇ ਚੰਗੁਲ ਵਿੱਚ ਭੱਜ ਜਾਨ ਬਚਾਈ ਪਰ ਹੁਣ ਪਾਸਪੋਰਟ ਨਾ ਮਿਲਣ ਕਾਰਨ ਹੋ ਰਿਹਾ ਖੱਜ਼ਲ ਖੁਆਰ

ਗੁਰਦਾਸਪੁਰ, 20 ਜੂਨ 2023 (ਮੰਨਣ ਸੈਣੀ)। ਗੁਰਦਾਸਪੁਰ ਅਧੀਨ ਪੈਂਦੇ ਕਸਬਾ ਧਾਰੀਵਾਲ ਦੇ ਪਿੰਡ ਲਾਲੋਵਾਲ ਦੀ ਵਸਨੀਕ ਇੱਕ ਮਾਂ ਨੇ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਗਾਈ ਹੈ। ਮਾਂ ਦੀ ਮੰਗ ਹੈ ਕਿ ਉਸ ਦੇ ਪੁੱਤਰ ਨੂੰ ਜਿਉਂਦੇ ਜੀ ਵਾਪਿਸ ਲਿਆਂਦਾ ਜਾਵੇ ਅਤੇ ਉਸ ਨਾਲ ਮਿਲਿਆ ਜਾਵੇ, ਜਿਸ ਲਈ ਉਹ ਸੱਭ ਅੱਗੇ ਬੇਨਤੀ ਕਰਦੀ ਹੈ। ਬਲਜਿੰਦਰ ਕੌਰ ਪਤਨੀ ਗੁਰਪਾਲ ਸਿੰਘ ਵਾਸੀ ਲਾਲੋਵਾਲ ਨੇ ਦੀ ਪੰਜਾਬ ਵਾਇਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਲੜਕਾ ਜਸਪ੍ਰੀਤ ਸਿੰਘ ਉਮਰ ਕਰੀਬ 28 ਸਾਲ, ਨਵੰਬਰ 2020 ਨੂੰ ਬ੍ਰੈਡਫੋਰਡ, ਯੂ.ਕੇ ਗਿਆ ਸੀ ਅਤੇ ਇਸ ਦੌਰਾਨ ਮਹਿਜ ਇਕ ਵਾਰ ਵਾਪਸ ਪਰਤਿਆ ਸੀ। ਪਰ ਦੌਬਾਰਾ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ, ਹੁਣ ਉਸ ਦੀ ਜਾਨ ਨੂੰ ਉਥੇ ਰਹਿ ਰਹੇ ਪਾਕਿਸਤਾਨੀ ਮੂਲ ਦੇ ਲੋਕਾਂ ਕੋਲੋ ਖਤਰਾਂ ਹੈ ਜਿਹਨਾਂ ਨੇ ਉਸ ਨੂੰ ਬੰਧਕ ਬਣਾਇਆ ਸੀ ਅਤੇ ਜਿਹਨ੍ਹਾਂ ਦੀ ਸ਼ਿਕਾਇਤ ਦੇ ਬੇਟੇ ਵੱਲੋਂ ਪੁਲਿਸ ਨੂੰ ਕੀਤੀ ਗਈ। ਮਾਂ ਨੇ ਬੇਨਤੀ ਕੀਤੀ ਕਿ ਉਸ ਦੇ ਪੁੱਤਰ ਨੂੰ ਜ਼ਿੰਦਾ ਉਸ ਦੇ ਵਤਨ ਵਾਪਸ ਲਿਆਂਦਾ ਜਾਵੇ, ਨਹੀਂ ਤਾਂ ਬਹੁਤ ਦੇਰ ਹੋ ਸਕਦੀ ਹੈ।

ਵਟਸਐਪ ਰਾਹੀਂ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਯੂਕੇ ਦੇ ਜਸਪ੍ਰੀਤ ਸਿੰਘ ਨੇ ਦੀ ਪੰਜਾਬ ਵਾਇਰ ਨੂੰ ਦੱਸਿਆ ਕਿ ਉਹ ਨਵੰਬਰ 2020 ਵਿੱਚ ਬਰੈਡਫੋਰਟ ਗਿਆ ਸੀ। ਜਿੱਥੇ ਉਸ ਨੇ ਦੋ ਸਾਲ ਮਸ਼ੀਨ ਆਪਰੇਟਰ ਵਜੋਂ ਕੰਮ ਕੀਤਾ। ਇਸ ਦੌਰਾਨ ਉਹ ਭਾਰਤ ਵਿੱਚ ਆਪਣੇ ਪਿੰਡ ਆ ਗਿਆ ਜਿੱਥੇ ਉਸ ਦਾ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ ਕਾਫੀ ਸੱਟਾ ਲੱਗਿਆ ਅਤੇ ਉਸ ਦੇ ਰਾਡ ਤੱਕ ਪਈ । ਇਸ ਤੋਂ ਬਾਅਦ ਜਦੋਂ ਉਹ ਵਾਪਸ ਬ੍ਰੈਡਫੋਰਡ ਗਿਆ ਤਾਂ ਉਸ ਨੇ ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਕਾਰ ਚਲਾਣੀ ਸ਼ੁਰੂ ਕਰ ਦਿੱਤੀ। ਪਰ ਕੁਝ ਕੂ ਦਿੰਨਾ ਬਾਅਦ ਹੀ ਉਕਤ ਲੋਕਾਂ ਨੇ ਉਸ ਨਾਲ ਮਾਰਕੁਟਾਈ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਬੰਧਕ ਬਣਾ ਲਿਆ। ਉਸ ਤੋਂ ਬੰਦੂਕ ਦੀ ਨੋਕ ‘ਤੇ ਕੰਮ ਕਰਵਾਇਆ ਜਾਂਦਾ ਸੀ ਅਤੇ ਦਿਨ ਵਿਚ ਸਿਰਫ਼ ਇਕ ਵਾਰ ਬਰਗਰ ਦਿੱਤਾ ਜਾਂਦਾ ਸੀ। ਉਸ ਦੇ ਸਾਰੇ ਦਸਤਾਵੇਜ਼, ਉਸ ਦੀ ਸਾਰੀ ਕਮਾਈ ਬੰਦੂਕ ਦੀ ਨੋਕ ‘ਤੇ ਖੋਹ ਲਈ ਗਈ। ਇਸ ਤੋਂ ਬਾਅਦ ਉਸ ਨੂੰ ਕਾਰ ਵਿੱਚ ਬੰਦ ਕਰਕੇ ਸੌਣ ਲਈ ਰੱਖਿਆ ਜਾਂਦਾ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਦੋ ਵਾਰ ਚਾਕੂ ਵੀ ਮਾਰਿਆ ਗਿਆ।

ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਇੱਕ ਦਿਨ 26 ਅਪ੍ਰੈਲ 2023 ਨੂੰ ਜਦੋਂ ਉਹ ਕਾਰ ਵਿੱਚ ਸੀ ਤਾਂ ਉਹ ਕਿਸੇ ਤਰ੍ਹਾਂ ਕਾਰ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਸਾਰੀ ਘਟਨਾ ਬੈੱਡਫੋਰਡ ਪੁਲਸ ਨੂੰ ਦੱਸੀ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਕੇ ਉਸ ਨੂੰ ਆਪਣੀ ਸੁਰੱਖਿਆ ‘ਚ ਰੱਖਿਆ। ਜਸਪ੍ਰੀਤ ਨੇ ਦੱਸਿਆ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਬਰੈਡਫੋਰਡ ਪੁਲਿਸ ਨੇ ਹਾਈ ਕਮਿਸ਼ਨ ਨੂੰ ਲਿਖਤੀ ਤੌਰ ‘ਤੇ ਵੀ ਇਹ ਜਾਣਕਾਰੀ ਦਿੱਤੀ ਹੈ। ਪਰ ਹਾਈ ਕਮਿਸ਼ਨ ਦੀ ਤਰਫੋਂ, ਮੈਨੂੰ ਕਈ ਵਾਰ VFS ਗਲੋਬਲ ਅਤੇ ਫਿਰ ਹਾਈ ਕਮਿਸ਼ਨ ਜਾਣ ਲਈ ਕਿਹਾ ਜਾਂਦਾ ਹੈ। ਉਸਨੇ ਕਿਹਾ ਕਿ ਉਹ ਆਪਣੇ ਵਤਨ, ਆਪਣੇ ਦੇਸ਼ ਵਾਪਸ ਆਉਣਾ ਚਾਹੁੰਦਾ ਹੈ।ਕਿਉਂਕਿ ਦੂਸਰੇ ਅਜੇ ਵੀ ਉਸਦਾ ਪਤਾ ਲਗਾ ਰਹੇ ਹਨ। ਉਸ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਸ ਨੂੰ ਜਲਦੀ ਤੋਂ ਜਲਦੀ ਉਸ ਦੇ ਵਤਨ ਵਾਪਸ ਲਿਆਂਦਾ ਜਾਵੇ। ਉਸਨੇ ਕਿਹਾ ਕਿ ਪੁੁਲਿਸ ਬੇਸ਼ਕ ਉਸ ਤੇ ਨਿਗਰਾਨੀ ਰੱਖ ਰਹੀ ਹੈ ਅਤੇ ਆਪਣੀ ਦੇਖਭਾਲ ਵਿੱਚ ਹੀ ਰੱਖ ਰਹੀ ਹੈ। ਪਰ ਦੂਸਰੇ ਬੰਦੇ ਕਾਫੀ ਜਾਲਮ ਹਨ ਅਤੇ ਉਸ ਤੋਂ ਉਸ ਨੂੰ ਬੇਹੱਦ ਖਤਰਾਂ ਹੈ। ਮਦਦ ਦੀ ਅਪੀਲ ਕਰਦੇ ਹੋਏ ਉਸ ਨੇ ਕਿਹਾ ਕਿ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਿਸ ਬੁਲਾ ਲਿਆ ਜਾਵੇ।

ਦੂਜੇ ਪਾਸੇ ਮਾਤਾ ਬਲਜਿੰਦਰ ਕੌਰ ਨੇ ਵੀ ਆਮ ਆਦਮੀ ਪਾਰਟੀ ਦੇ ਐਨ.ਆਰ.ਆਈ ਮੰਤਰੀ ਕੁਲਦੀਪ ਧਾਲੀਵਾਲ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਦੇ ਜਿਉਂਦੇ ਜੀਅ ਜਲਦੀ ਤੋਂ ਜਲਦੀ ਉਨ੍ਹਾਂ ਨਾਲ ਮੁਲਾਕਾਤ ਕਰਵਾਈ ਜਾਵੇ।

Written By
The Punjab Wire