ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ‘ਚ ਰੈਲੀ, ਭਾਜਪਾ ਦੇ ਕਈ ਵੱਡੇ ਨੇਤਾ ਰਹੇ ਰੈਰਹਾਜ਼ਿਰ, ਆਪਣੇ ਮੁੰਡੇ ਦੇ ਵਿਆਹ ਦੇ ਚਲਦੇ ਸੰਸਦ ਸਨੀ ਦਿਓਲ ਵੀ ਰੈਲੀ ਚ ਨਹੀਂ ਪੁੱਜੇ

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ‘ਚ ਰੈਲੀ, ਭਾਜਪਾ ਦੇ ਕਈ ਵੱਡੇ ਨੇਤਾ ਰਹੇ ਰੈਰਹਾਜ਼ਿਰ, ਆਪਣੇ ਮੁੰਡੇ ਦੇ ਵਿਆਹ ਦੇ ਚਲਦੇ ਸੰਸਦ ਸਨੀ ਦਿਓਲ ਵੀ ਰੈਲੀ ਚ ਨਹੀਂ ਪੁੱਜੇ
  • PublishedJune 18, 2023

ਮਹਾਨ ਸਿੱਖ ਗੁਰੂਆਂ ਨੇ ਸਾਨੂੰ ਪੰਜਾਬ ਹੀ ਨਹੀਂ ਦੇਸ਼ ਭਰ ਵਿੱਚ ਦੇਸ਼ ਭਗਤੀ, ਬਰਾਬਰੀ ਅਤੇ ਸਦਭਾਵਨਾ ਦਾ ਪਾਠ ਪੜ੍ਹਾਇਆ: ਅਮਿਤ ਸ਼ਾਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕੇਜਰੀਵਾਲ ਦਾ ਪਾਇਲੈਟ

ਪੁੱਛਿਆ ਕਿ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਕਿੱਥੋਂ ਮਿਲਦੇ ਹਨ

ਗੁਰਦਾਸਪੁਰ, 18 ਜੂਨ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੀ ਦਾਣਾ ਅਨਾਜ ਮੰਡੀ ਵਿਖੇ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਭਾਜਪਾ ਵੱਲੋਂ ਰੈਲੀ ਕੀਤੀ ਗਈ। ਜਿਸ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਨ ਪਹੁੰਚੇ। ਅਮਿਤ ਸ਼ਾਹ ਹੈਲੀਕਾਪਟਰ ਰਾਹੀਂ ਰੈਲੀ ਵਾਲੀ ਥਾਂ ਪਹੁੰਚੇ। ਜਿੱਥੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦੂਜੇ ਪਾਸੇ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਾਲਾਕਿ ਭਾਜਪਾ ਦੇ ਰਾਸ਼ਟਰ ਪੱਧਰ ਦੀ ਰੈਲੀ ਵਿੱਚ ਗੁਰਦਾਸਪੁਰ ਸੰਸਦੀ ਖੇਤਰ ਦੀ ਅਗਵਾਈ ਕਰਨ ਵਾਲੇ ਕਿਸੇ ਵੀ ਵੱਡੇ ਲੀਡਰ ਅਤੇ ਆਗੂ ਦਾ ਨਾ ਪਹੁੰਚਨਾ ਆਪਣੇ ਆਪ ਵਿੱਚ ਲੋਕਾਂ ਲਈ ਇੱਕ ਵੱਡਾ ਸਵਾਲ ਖੜ੍ਹਾ ਕਰ ਗਿਆ। ਗੈਰ ਹਾਜ਼ਿਰ ਰਹੇ ਇਨ੍ਹਾਂ ਆਗੂਆ ਵਿੱਚ ਇੱਥੋ ਭਾਜਪਾ ਦੀ ਟਿਕਟ ਤੋਂ ਚੌਣ ਲੜਣ ਵਾਲੇ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਲੋਕ ਸਭਾ ਦੀ ਜਿਮਨੀ ਚੌਣ ਲੜਨ ਵਾਲੇ ਸਵਰਨ ਸਲਾਰਿਆ ਸ਼ਾਮਿਲ ਹਨ, ਜੋ ਇਸ ਰੈਲੀ ਦੇ ਹਾਰ ਸਿੰਗਾਰ ਨਹੀਂ ਬਣ ਸਕੇ। ਇਸੇ ਤਰ੍ਹਾਂ ਜਿਲ੍ਹਾ ਦੇ ਗੁਰਦਾਸਪੁਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿਲ ਜੋ ਕਿ ਭਾਜਪਾ ਵੱਲੋਂ ਵਿਧਾਨਸਭਾ ਗੁਰਦਾਸਪੁਰ ਦੀ ਚੋਣ ਲੜ ਚੁੱਕੇ ਹਨ ਅਤੇ ਬੀਜੇਪੀ ਕਾਰਜਕਾਰਨੀ ਦੇ ਮੈਂਬਰ ਯਾਦਵਿੰਦਰ ਸਿੰਘ ਬੁੱਟਰ ਜੋ ਜੱਟ ਸਿੱਖ ਨਾਲ ਸਬੰਧਿਤ ਹਨ ਅਤੇ ਜਿਹਨਾਂ ਦਾ ਦਿਹਾਤੀ ਹਲਕਿਆਂ ਵਿੱਚ ਕਾਫੀ ਆਧਾਰ ਹੈ ਇਸ ਰੈਲੀ ਤੋਂ ਦੂਰ ਰਹੇ। ਦੱਸਣਯੋਗ ਹੈ ਕਿ ਭਾਜਪਾ ਦਾ ਮਹਿਜ਼ ਤਿੰਨ ਹਲਕਿਆ ਵਿੱਚ ਆਧਾਰ ਹੈ ਜਦਕਿ ਬਾਕਿ ਹਲਕਿਆ ਅੰਦਰ ਜੱਟ ਸਿੱਖ ਦਾ ਜਿਆਦਾ ਆਧਾਰ ਹੈ। ਇਸ ਦੇ ਨਾਲ ਹੀ ਇੱਥੇ ਇਹ ਵੀ ਦੱਸਣਾ ਲਾਜਮੀ ਹੈ ਕਿ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਵੀ ਇਸ ਰੈਲੀ ਤੋਂ ਗੈਰ ਹਾਜਿਰ ਰਹੇ ਜਿਸ ਦਾ ਕਾਰਨ ਉਨ੍ਹਾਂ ਦੇ ਬੇਟੇ ਦੇ ਵਿਆਹ ਨੂੰ ਦੱਸਿਆ ਜਾ ਰਿਹਾ ਹੈ। ਜੋ ਰੈਲੀ ਦੌਰਾਨ ਪਹੁੰਚੇ ਵਰਕਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਕਰੀਬ 2.20 ਮਿੰਟ ਤੇ ਪੰਡਾਲ ਵਿੱਚ ਪਹੁੰਚੇ ਨੇ ਸੱਭ ਤੋਂ ਪਹਿਲ੍ਹਾਂ ਡੇਰਾ ਬਾਬਾ ਨਾਨਕ ਦੀ ਧਰਤੀ, ਗੁਰਦਾਸਪੁਰ ਦੀ ਧਰਤੀ ਸਮੇਤ ਕਈ ਪਵਿੱਤਰ ਸਥਾਨਾਂ ਦੀ ਧਰਤੀ ਨੂੰ ਨਮਸਕਾਰ ਕਰਕੇ ਆਪਣਾ ਸੰਬੋਧਨ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਦੇਸ਼ ਭਗਤੀ, ਬਰਾਬਰੀ ਅਤੇ ਸਦਭਾਵਨਾ ਦਾ ਪਾਠ ਪੜ੍ਹਾਇਆ ਹੈ। ਇਸ ਕਰਕੇ ਪੰਜਾਬ ਨੇ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਜਦੋਂ ਵੀ ਦੇਸ਼ ‘ਤੇ ਸੰਕਟ ਆਇਆ ਤਾਂ ਪੂਰੇ ਦੇਸ਼ ਦੀ ਰਾਖੀ ਦਾ ਕੰਮ ਕੀਤਾ ਹੈ। ਸ਼ਾਹ ਆਪਣੇ ਭਾਸ਼ਨ ਦੇ ਜਰਿਏ ਪੰਜਾਬਿਆ ਨੂੰ ਕਿਲਦੇ ਨਜ਼ਰ ਆਏ ਅਤੇ ਕਿਹਾ ਕਿ ਪੰਜਾਬੀਆਂ ਨੇ ਹੀਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਹੈ। ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਸਾਡੇ ਤਿਰੰਗੇ ਦੇ ਤਿੰਨੋਂ ਰੰਗ ਇੱਥੇ ਨਜ਼ਰ ਆਉਂਦੇ ਹਨ। ਭਗਵਾ ਰੰਗ ਸ਼ਹੀਦਾਂ ਦੀ ਕੁਰਬਾਨੀ ਦੇ ਜਜ਼ਬੇ ਨੂੰ ਦਰਸਾਉਂਦਾ ਹੈ, ਚਿੱਟੇ ਵਿੱਚ ਗੁਰੂਆਂ ਦਾ ਸ਼ਾਂਤੀ ਦਾ ਸੰਦੇਸ਼ ਅਤੇ ਹਰੇ ਰੰਗ ਵਿੱਚ ਨਾ ਦੇਣ ਵਾਲਾ ਕਿਸਾਨ ਜਦੋਂ ਦੇਸ਼ ਦੇ ਗੋਦਾਮਾਂ ਨੂੰ ਭਰਦਾ ਹੈ। ਅੱਤਿਆਚਾਰ ਮੁਗਲਾਂ ਜਾਂ ਅੰਗਰੇਜ਼ਾਂ ਨੇ ਕੀਤੇ ਹਨ, ਦੇਸ਼ ਦੇ ਲੋਕਾਂ ਨੇ ਉਸ ਦਾ ਡਟ ਕੇ ਸਾਹਮਣਾ ਕੀਤਾ ਹੈ। ਪੰਜਾਬੀਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਇੱਥੇ ਆਏ ਹਨ ਤਾਂ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ ਜਨਤਾ ਦਾ ਧੰਨਵਾਦ ਕਰਨ ਲਈ ਆਏ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਮੋਦੀ ਸਰਕਾਰ ਨੇ ਬੇਮਿਸਾਲ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਮੋਦੀ ਸਰਕਾਰ ਨੇ ਗਰੀਬ ਕਲਿਆਣ ਯੋਜਨਾ ਦੇ ਤਹਿਤ ਕਰੋੜਾਂ ਲੋਕਾਂ ਨੂੰ ਉਮੀਦ ਭਰੀ ਜ਼ਿੰਦਗੀ ਦੇਣ ਦਾ ਕੰਮ ਕੀਤਾ ਹੈ। ਗਰੀਬਾਂ ਨੂੰ ਘਰ ਮਿਲੇ, ਘਰਾਂ ਵਿੱਚ ਪਖਾਨੇ, ਘਰਾਂ ਵਿੱਚ ਬਿਜਲੀ, ਟੂਟੀਆਂ ਤੋਂ ਪਾਣੀ, ਪੰਜ ਲੱਖ ਤੱਕ ਦੀਆਂ ਦਵਾਈਆਂ ਨਰਿੰਦਰ ਮੋਦੀ ਸਰਕਾਰ ਨੇ ਦਿੱਤੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਸਾਧਿਆ

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਸ਼ਾਹ ਨੇ ਮੁੱਖ ਮੰਤਰੀ ਮਾਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪਾਇਲਟ ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਪੰਜਾਬ ਦੇ ਲੋਕਾਂ ਦਾ ਪੈਸਾ ਕੇਜਰੀਵਾਲ ਨੂੰ ਕਲਕੱਤਾ, ਮਦਰਾਸ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲਿਜਾਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਪੰਜਾਬ ਲਈ ਸਮਾਂ ਨਹੀਂ ਹੈ। ਮੁੱਖ ਮੰਤਰੀ ਨੂੰ ਸਵਾਲ ਪੁੱਛਦਿਆਂ ਸ਼ਾਹ ਨੇ ਕਿਹਾ ਕਿ ਹਰ ਯੋਗ ਔਰਤ ਨੂੰ ਦਿੱਤੇ ਜਾਣ ਵਾਲੇ ਇੱਕ ਹਜ਼ਾਰ ਰੁਪਏ, ਨਵ-ਵਿਆਹੁਤਾ ਲੜਕੀਆਂ ਨੂੰ ਸ਼ਗਨ ਸਕੀਮ ਕਿੱਥੇ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਪ੍ਰਚਾਰ ਲਈ ਪੰਜਾਬ ਦੇ ਪੈਸੇ ਨਾਲ ਵੱਖ-ਵੱਖ ਰਾਜਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ।

ਮੋਦੀ ਸਰਕਾਰ ਨੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ

ਸ਼ਾਹ ਨੇ ਕਿਹਾ ਕਿ 1984 ਵਿੱਚ ਕਾਂਗਰਸ ਲੀਡਰਸ਼ਿਪ ਵੱਲੋਂ ਕੀਤੇ ਗਏ ਕਤਲੇਆਮ ਵਿੱਚ ਹਜ਼ਾਰਾਂ ਬੇਕਸੂਰ ਸਿੱਖ ਭੈਣਾਂ-ਭਰਾਵਾਂ ਦੀ ਮੌਤ ਹੋ ਗਈ ਸੀ। 1984 ਤੋਂ 2014 ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦਾ ਕੰਮ ਨਰਿੰਦਰ ਮੋਦੀ ਸਰਕਾਰ ਨੇ ਕੀਤਾ।

ਅੰਮ੍ਰਿਤਸਰ ‘ਚ NCB ਦਾ ਦਫਤਰ ਖੋਲ੍ਹਿਆ ਜਾਵੇਗਾ, ਨਸ਼ਿਆਂ ‘ਤੇ ਲੱਗੇਗੀ ਲਗਾਮ!

ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਐਨਸੀਬੀ ਦਾ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦੇ ਲੋਕ ਨਸ਼ਾ ਮੁਕਤ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਸ ਲਈ ਭਾਜਪਾ ਵੱਲੋਂ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਨ ਸੰਪਰਕ ਮੁਹਿੰਮ ਵੀ ਚਲਾਈ ਜਾਵੇਗੀ।

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਆਪਣੇ ਭਾਸ਼ਣਾਂ ਰਾਹੀਂ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸੀਨੀਅਰ ਆਗੂ ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ, ਫਤਿਹਜੰਗ ਸਿੰਘ ਬਾਜਵਾ, ਮਨੋਰੰਜਨ ਕਾਲੀਆ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਮੰਤਰੀ ਅਰਜੁਨ ਮੇਘਵਾਲ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਕੈਪਟਨ ਅਮਰਿੰਦਰ ਸਿੰਘ ਸਿੰਘ ਪੁੱਤਰ ਰਣਇੰਦਰ ਸਿੰਘ ਆਦਿ ਹਾਜ਼ਰ ਸਨ।

ਦੱਸਣਯੋਗ ਹੈ ਕਿ ਸ਼ਾਹ ਦੀ ਰੈਲੀ ਤੋਂ ਪਹਿਲ੍ਹਾ ਹੀ ਕਈ ਕਿਸਾਨਾਂ ਅਤੇ ਸਾਬਕਾ ਫੌਜਿਆਂ ਵੱਲੋਂ ਰੇਲਵੇ ਵਾਲਾ ਫਾਟਕ ਤੇ ਵੀ ਰਸਤਾ ਰੌਕਣ ਦੀ ਕੌਸ਼ਿਸ ਕੀਤੀ ਗਈ ਅਤੇ ਆਪਣਾ ਮੰਗ ਪੱਤਰ ਸੂਬਾ ਪੱਧਰ ਦੇ ਨੇਤਾਵਾਂ ਨੂੰ ਸੌਂਪਿਆ ਗਿਆ।

Written By
The Punjab Wire